ਸ੍ਰੀ ਫ਼ਤਹਿਗੜ੍ਹ ਸਾਹਿਬ: ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਪੈਂਦੀ ਦੇਸ਼ ਭਗਤ ਯੂਨੀਵਰਸਿਟੀ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਯੂਨੀਵਰਸਟੀ ਵਿੱਚ ਪੜ੍ਹਾਈ ਕਰ ਰਹੇ ਇੱਕ ਵਿਦਿਆਰਥੀ ਨੇ ਖੁਦਕਸ਼ੀ ਕਰ ਲਈ। ਵਿਦਿਆਰਥੀ ਦੀ ਪਛਾਣ ਜੀਸਨ ਅਹਿਮਦ ਵਜੋਂ ਹੋਈ ਹੈ, ਜੋ ਕਿ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਿਕ ਇਹ ਵਿਦਿਆਰਥੀ ਫੀਸ ਨੂੰ ਲੈਕੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ। ਇਸ ਨੌਜਵਾਨ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕਰਨ ਦੀ ਖਬਰ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਫੀਸ ਅਤੇ ਵਾਧੂ ਜੁਰਮਾਨੇ ਕਰਕੇ ਤੰਗ ਸੀ ਵਿਦਿਆਰਥੀ : ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁੱਤਰ ਦੀ ਮੌਤ ਲਈ ਯੂਨੀਵਰਸਿਟੀ ਨੂੰ ਜ਼ਿੰਮੇਵਾਰ ਦੱਸਿਆ। ਪਰਿਵਾਰ ਨੇ ਕਿਹਾ ਕਿ ਜੀਸਨ ਨੂੰ ਉਸ ਦੀ ਫੀਸ ਲਈ ਤੰਗ ਕੀਤਾ ਜਾਂਦਾ ਸੀ। ਇੱਕ ਦਿਨ ਦੀ ਫੀਸ ਲੇਟ ਹੋਣ ਦੇ ਚੱਲਦਿਆਂ ਉਸ ਨੂੰ ਵੱਧ ਤੋਂ ਵੱਧ ਜ਼ੁਰਮਾਨਾ ਲਗਾ ਰਹੇ ਸੀ। ਜਿਸ ਕਾਰਨ ਉਹ ਪ੍ਰੇਸ਼ਾਨ ਸੀ ਅਤੇ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ। ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਵਾਲੇ ਸਾਡੇ ਨਾਲ ਫੋਨ 'ਤੇ ਕੋਈ ਗੱਲ ਵੀ ਨਹੀਂ ਕਰਦੇ ਸੀ। ਉਹਨਾਂ ਨੇ ਕਿਹਾ ਕਿ ਉਹਨਾਂ ਵਲੋਂ ਪਹਿਲਾਂ ਕਈ ਵਾਰ ਵਾਧੂ ਫੀਸ ਭਰੀ ਗਈ ਹੈ, ਪਰ ਬਾਵਜੂਦ ਇਸ ਦੇ ਸਾਡੇ ਪੁੱਤਰ ਨਾਲ ਧੱਕਾ ਹੋਇਆ ਅਤੇ ਉਹ ਮਾਨਸਿਕ ਤਣਾਅ ਝੱਲ ਨਾ ਸਕਿਆ ਅਤੇ ਬੀਤੀ ਸ਼ਾਮ ਉਸ ਨੇ ਇਹ ਖ਼ੌਫਨਾਕ ਕਦਮ ਚੁੱਕ ਲਿਆ ਹੈ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਯੂਨੀਵਸਿਟੀ ਅਤੇ ਪ੍ਰਬੰਧਕਾਂ ਖ਼ਿਲਾਫ਼ ਨਾਰੇਬਾਜ਼ੀ ਕੀਤੀ ਗਈ।
ਪਿਤਾ ਨੇ ਕਿਹਾ ਪੁੱਤ ਦਾ ਹੋਇਆ ਕਤਲ: ਜ਼ਿਕਰਯੋਗ ਹੈ ਕਿ ਜੀਸਨ ਅਹਿਮਦ ਇੱਥੇ ਆਯੁਰਵੈਦਿਕ ਦੀ ਪੜ੍ਹਾਈ ਕਰ ਰਿਹਾ ਸੀ, ਜੋ ਬੀਏਐਮਐਸ ਦੀ ਚੌਥੇ ਸਮੈਸਟਰ ਵਿੱਚ ਸੀ। ਜਾਣਕਾਰੀ ਮੁਤਾਬਿਕ ਜੀਸਨ ਅਹਿਮਦ ਕੁੱਝ ਦਿਨਾਂ ਤੋਂ ਕਾਫੀ ਪਰੇਸ਼ਾਨ ਚੱਲ ਰਿਹਾ ਸੀ, ਜਿਸਦਾ ਮੁੱਖ ਕਾਰਨ ਯੂਨੀਵਰਸਿਟੀ ਦੀ ਫੀਸ ਸੀ। ਇਸ ਸਬੰਧੀ ਮ੍ਰਿਤਕ ਜੀਸਨ ਅਹਿਮਦ ਦੇ ਪਿਤਾ ਨੇ ਦੱਸਿਆ ਕਿ ਮੇਰੇ ਪੁੱਤ ਨੇ ਖੁਦਕੁਸ਼ੀ ਨਹੀਂ ਕੀਤੀ ਬਲਕਿ ਉਸਦਾ ਕਤਲ ਹੋਇਆ ਹੈ ਜਿਸ ਦਾ ਜਿੰਮੇਵਾਰ ਯੂਨੀਵਰਸਿਟੀ ਪ੍ਰਬੰਧਨ ਹੈ।
- Haryana Violence update: ਹਿੰਸਾ ਤੋਂ ਬਾਅਦ ਹਰਿਆਣਾ ਦੇ ਕਈ ਜ਼ਿਲ੍ਹਿਆ ਵਿੱਚ ਧਾਰਾ 144 ਲਾਗੂ, ਸਕੂਲ ਅਤੇ ਕਾਲਜ ਬੰਦ, ਐਕਸ਼ਨ ’ਚ ਪੁਲਿਸ
- ਮਹਾਰਾਸ਼ਟਰ ਦੇ ਠਾਣੇ 'ਚ ਵੱਡਾ ਹਾਦਸਾ, ਗਰਡਰ ਲਾਂਚ ਕਰਨ ਵਾਲੀ ਮਸ਼ੀਨ ਡਿੱਗਣ ਕਾਰਨ 17 ਲੋਕਾਂ ਦੀ ਮੌਤ
- Haryana Violence News: ਨੂਹ 'ਚ ਹਿੰਸਾ ਤੋਂ ਬਾਅਦ ਸ਼ਾਂਤੀ ਅਭਿਆਸ ਸ਼ੁਰੂ, ਅੱਜ ਸਾਰੀਆਂ ਪਾਰਟੀਆਂ ਦੀ ਪੰਚਾਇਤ
ਉਥੇ ਹੀ ਇਸ ਸਬੰਧੀ ਜਦੋਂ ਯੂਨੀਵਰਸਟੀ ਦੇ ਵਾਈਸ ਪ੍ਰਧਾਨ ਡਾ. ਹਰਸ਼ ਸਦਾਵਰਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਉਨ੍ਹਾਂ ਨੂੰ ਵੀ ਬਹੁਤ ਦੁੱਖ ਹੈ ਅਤੇ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ਜਿਸ ਲਈ ਉਹਨਾਂ ਵਲੋਂ ਤਿੰਨ ਮੈਬਰਾਂ ਦੀ ਕਮੇਟੀ ਬਣਾਈ ਗਈ ਹੈ ਜੋ ਮਾਮਲੇ ਦੀ ਜਾਂਚ ਕਰੇਗੀ। ਇਸ ਮੌਕੇ ਪਹੁੰਚੇ ਐਸਪੀ ਰਾਕੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ।