ETV Bharat / state

ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਫਰਜ਼ੀ SDM ਗ੍ਰਿਫ਼ਤਾਰ !

ਸ੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਮਹਿਮਦਪੁਰ ਦੀ ਰਹਿਣ ਵਾਲੀ ਮਨਵੀਰ ਕੌਰ ਪਿਛਲੇ 8 ਮਹੀਨਿਆਂ ਤੋਂ ਫਰਜ਼ੀ ਐੱਸਡੀਐੱਮ ਬਣ ਕੇ ਇਲਾਕੇ ‘ਚ ਰੋਹਬ ਮਾਰਦੀ ਸੀ ਅਤੇ ਪੈਸੇ ਵਸੂਲ ਕਰ ਰਹੀ ਸੀ। ਇਸ ਫਰਜ਼ੀ ਐੱਸਡੀਐੱਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇੱਕ ਫਰਜ਼ੀ SDM ਗ੍ਰਿਫ਼ਤਾਰ
ਇੱਕ ਫਰਜ਼ੀ SDM ਗ੍ਰਿਫ਼ਤਾਰ
author img

By

Published : Aug 8, 2022, 10:59 AM IST

ਸ੍ਰੀ ਫਤਹਿਗੜ੍ਹ ਸਾਹਿਬ: ਪੁਲਿਸ ਨੇ ਇੱਕ ਫਰਜ਼ੀ ਐੱਸਡੀਐੱਮ ਨੂੰ ਗ੍ਰਿਫ਼ਤਾਰ (Fake SDM Arrested) ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਬਡਾਲੀ ਆਲਾ ਸਿੰਘ ਦੇ ਪਿੰਡ ਮਹਿਮਦਪੁਰ (Thana Badali Ala Singh village Mehmedpur) ਦੀ ਰਹਿਣ ਵਾਲੀ ਮਨਵੀਰ ਕੌਰ ਪਿਛਲੇ 8 ਮਹੀਨਿਆਂ ਤੋਂ ਫਰਜ਼ੀ ਐੱਸਡੀਐੱਮ (SDM) ਬਣ ਕੇ ਇਲਾਕੇ ‘ਚ ਰੋਹਬ ਮਾਰਦੀ ਸੀ ਅਤੇ ਪੈਸੇ ਵਸੂਲ ਕਰ ਰਹੀ ਸੀ। ਇਸ ਫਰਜ਼ੀ ਐੱਸਡੀਐੱਮ (SDM) ਵੱਲੋਂ ਬੀ.ਡੀ.ਪੀ.ਓ. (BDPO) ਨੂੰ ਇੱਕ ਫਰਜ਼ੀ ਪੱਤਰ ਕੱਢਣ ਮਗਰੋਂ ਮਾਮਲੇ ਤੋਂ ਪਰਦਾ ਉੱਠਿਆ।

ਹੈਰਾਨੀ ਦੀ ਗੱਲ ਇਹ ਹੈ ਕਿ ਮਨਵੀਰ ਕੌਰ ਨੇ ਕੁੱਝ ਮਹੀਨੇ ਪਹਿਲਾਂ ਪੀ.ਸੀ.ਐਸ. ਦਾ ਫਰਜੀ ਨਤੀਜਾ ਤਿਆਰ ਕਰਕੇ ਖੁਦ ਦੀ ਚੋਣ ਹੋਣ ਦਾ ਦਾਅਵਾ ਕਰਕੇ ਅਖਬਾਰਾਂ ‘ਚ ਖ਼ਬਰਾਂ ਵੀ ਲਗਵਾ ਲਈਆਂ ਸੀ। ਇਸ ਮੌਕੇ ਬਡਾਲੀ ਆਲਾ ਸਿੰਘ ਦੇ ਥਾਣਾ ਮੁਖੀ ਅਰਸ਼ਦੀਪ ਨੇ ਦੱਸਿਆ ਕਿ ਦਰੱਖਤ ਕੱਟਣ ਸਬੰਧੀ ਬੀ.ਡੀ.ਪੀ.ਓ. (BDPO) ਨੂੰ ਇੱਕ ਪੱਤਰ ਐੱਸ.ਡੀ.ਐੱਮ. (SDM) ਦੇ ਦਸਤਖਤਾਂ ਰਾਹੀਂ ਭੇਜਿਆ ਗਿਆ। ਜਦੋਂ ਇਸ ਪੱਤਰ ਉਪਰ ਸ਼ੱਕ ਹੋਇਆ ਤਾਂ ਬੀ.ਡੀ.ਪੀ.ਓ. (BDPO) ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਜਾਂਚ ‘ਚ ਪਾਇਆ ਕਿ ਐੱਸ.ਡੀ.ਐੱਮ. (SDM) ਨੇ ਕੋਈ ਪੱਤਰ ਜਾਰੀ ਨਹੀਂ ਕੀਤਾ ਹੈ, ਤਾਂ ਸਾਮਣੇ ਆਇਆ ਕਿ ਮਨਵੀਰ ਕੌਰ ਨਾਮਕ ਲੜਕੀ ਨੇ ਇਹ ਕਾਰਨਾਮਾ ਕੀਤਾ ਹੈ।

ਇਹ ਵੀ ਪੜ੍ਹੋ: ਲੰਪੀ ਸਕਿਨ ਬੀਮਾਰੀ ਦੀ ਭੇਂਟ ਚੜ੍ਹ ਰਹੀਆਂ ਹਨ ਦੁਧਾਰੂ ਗਾਵਾਂ, ਪਸ਼ੂ ਪਾਲਕ ਪਰੇਸ਼ਾਨ

ਇੱਕ ਫਰਜ਼ੀ SDM ਗ੍ਰਿਫ਼ਤਾਰ

ਮਨਵੀਰ ਕੌਰ ਨੂੰ ਗ੍ਰਿਫ਼ਤਾਰ (Arrested) ਕਰਨ ਮਗਰੋਂ ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਉਪਰ ਕਾਫ਼ੀ ਜਿਆਦਾ ਲੋਨ ਹੈ। ਉਸ ਦਾ ਭਰਾ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਨਾਭਾ ਜੇਲ੍ਹ ‘ਚ ਬੰਦ ਹੈ। ਇਸ ਕਰਕੇ ਉਹ ਫਰਜੀ ਐੱਸ.ਡੀ.ਐੱਮ. (Fake SDM) ਬਣੀ, ਤਾਂ ਕਿ ਉਨ੍ਹਾਂ ਕੋਲੋਂ ਕੋਈ ਲੋਨ ਦੇ ਪੈਸੇ ਮੰਗਣ ਨਾ ਆਵੇ ਅਤੇ ਉਨ੍ਹਾਂ ਨੂੰ ਲੋਕਾਂ ਦੇ ਪੈਸੇ ਦੇਣ ਵਿੱਚ ਥੋੜ੍ਹਾ ਹੋਰ ਟਾਈਮ ਮਿਲ ਜਾਵੇ। ਮਨਵੀਰ ਕੌਰ ਨੇ ਪੀ.ਸੀ.ਐੱਸ. ਦੀ ਪ੍ਰੀਖਿਆ (PCS examination of) ਦਿੱਤੀ ਸੀ, ਪਰ ਉਸ ਦੀ ਚੋਣ ਨਹੀਂ ਹੋ ਸਕੀ ਸੀ। ਹੁਣ ਉਹ ਯੂ.ਪੀ.ਐੱਸ. ਦੀ ਤਿਆਰੀ ਵੀ ਕਰ ਰਹੀ ਸੀ।

ਇਹ ਵੀ ਪੜ੍ਹੋ: ਨਸ਼ੇ ਦੀ ਸਪਲਾਈ ਕਰਨ ਵਾਲੇ ਜੇਲ੍ਹ ਸਹਾਇਕ ਸੁਪਰਡੈਂਟ ਦੇ ਘਰੋਂ ਡਰੱਗ ਮਨੀ ਬਰਾਮਦ

ETV Bharat Logo

Copyright © 2024 Ushodaya Enterprises Pvt. Ltd., All Rights Reserved.