ETV Bharat / state

ਮਹਿਲਾ ਦੀ ਬਲੀ ਦੇਣ ਦੀ ਕੋਸ਼ਿਸ਼ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਬਲੀ ਲਈ ਉਕਸਾਉਣ ਵਾਲਾ ਤਾਂਤਰਿਕ ਫਰਾਰ - ਫਤਹਿਗੜ੍ਹ ਸਾਹਿਬ ਪੁਲਿਸ

ਫਤਹਿਗੜ੍ਹ ਸਾਹਿਬ ਵਿੱਚ ਇੱਕ ਮਹਿਲਾ ਦੀ ਬਲੀ ਦੇਣ ਦੀ ਕੋਸ਼ਿਸ਼ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਇੱਕ ਤਾਂਤਰਿਕ ਦੇ ਕਹਿਣ ਉੱਤੇ ਮਹਿਲਾ ਨੂੰ ਗੁੰਮਰਾਹ ਕੀਤਾ ਅਤੇ ਫਿਰ ਸੁੰਨਸਾਨ ਥਾਂ ਉੱਤੇ ਮਹਿਲਾ ਦੀ ਬਲੀ ਦੇਣ ਦੀ ਕੋਸ਼ਿਸ਼ ਕੀਤੀ।

2 accused who tried to sacrifice women in Sri Fatehgarh Sahib arrested
ਮਹਿਲਾ ਦੀ ਬਲੀ ਦੇਣ ਦੀ ਕੋਸ਼ਿਸ਼ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਬਲੀ ਲਈ ਉਕਸਉਣ ਵਾਲਾ ਤਾਂਤਰਿਕ ਫਰਾਰ
author img

By

Published : Apr 20, 2023, 10:09 PM IST

Updated : Apr 20, 2023, 10:17 PM IST

ਮਹਿਲਾ ਦੀ ਬਲੀ ਦੇਣ ਦੀ ਕੋਸ਼ਿਸ਼ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਬਲੀ ਲਈ ਉਕਸਾਉਣ ਵਾਲਾ ਤਾਂਤਰਿਕ ਫਰਾਰ

ਸ੍ਰੀ ਫਤਹਿਗੜ੍ਹ ਸਾਹਿਬ: ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਵਾਪਰੀ ਇੱਕ ਸਨਸਨੀ ਖੇਜ਼ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇੱਕ ਅੱਧਖੜ ਉਮਰ ਦੀ ਔਰਤ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਜਾਨੋ ਮਾਰਨ ਦੀ ਨੀਅਤ ਨਾਲ ਬੁਰੀ ਤਰ੍ਹਾਂ ਵੱਢ ਟੁੱਕ ਕਰਕੇ ਨਹਿਰ ਕਿਨਾਰੇ ਸੁੱਟਿਆ ਗਿਆ ਸੀ। ਇਸ ਤੋਂ ਬਾਅਦ ਮਾਮਲੇ ਨੂੰ ਪੁਲਿਸ ਨੇ ਕੁਝ ਹੀ ਘੰਟਿਆ ਅੰਦਰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ। ਬੀਤੇ ਦਿਨ 19 ਅਪ੍ਰੈਲ ਨੂੰ ਪੁਲਸ ਨੂੰ ਸੂਚਨਾ ਪ੍ਰਾਪਤ ਹੋਈ ਕਿ ਅਣਪਛਾਤਿਆਂ ਵੱਲੋ ਇੱਕ ਅੱਧਖੜ ਉਮਰ ਦੀ ਔਰਤ ਜਨੂੰ ਜਾਨੋ ਮਾਰਨ ਦੀ ਨੀਅਤ ਨਾਲ ਵੱਢ-ਟੁੱਕ ਕਰਨ ਤੋਂ ਬਾਅਦ ਮਰਿਆ ਸਮਝ ਕੇ ਸੁੱਟਿਆ ਗਿਆ ਹੈ।

ਘੰਟਿਆਂ ਅੰਦਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ: ਸੂਚਨਾ ਮਿਲਣ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਥਾਣਾ ਫਤਹਿਗੜ੍ਹ ਸਾਹਿਬ ਅਤੇ ਸੀ.ਆਈ.ਏ ਸਰਹਿੰਦ ਦੀਆ ਟੀਮਾਂ ਨੇ ਸਾਂਝੇ ਤੌਰ ਉੱਤੇ ਤਫਤੀਸ਼ ਅਮਲ ਵਿੱਚ ਲਿਆਉਦੇ ਹੋਏ 10 ਘੰਟਿਆਂ ਦੇ ਵਿੱਚ ਮੁਲਜ਼ਮ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਉਰਫ ਜੱਸੀ ਵਾਸੀਆਨ ਪਿੰਡ ਫਿਰੋਜ਼ਪੁਰ ਜਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਥਾਂਣਾ ਅਮਲੋਹ ਏਰੀਆ ਵਿੱਚੋ ਕਾਬੂ ਕਰ ਲਿਆ।ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਨੂੰ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਮੁਲਜ਼ਮ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਵਿੱਚ ਸਰਕਸਾਂ ਰਾਹੀਂ ਸਾਈਕਲ ਸ਼ੋਅ ਲਗਾਇਆ। ਇਸ ਦੌਰਾਨ ਕਰੀਬ 08 ਮਹੀਨੇ ਪਹਿਲਾ ਬਲਵੀਰ ਕੌਰ ਦੇ ਪਿੰਡ ਫਰੌਰ ਵਿਖੇ ਸਾਈਕਲ ਸ਼ੋਅ ਮੁਲਜ਼ਮਾਂ ਵੱਲੋਂ ਲਗਾਇਆ ਸੀ। ਇਸ ਦੌਰਾਨ ਦੋਵਾਂ ਮੁਲਜ਼ਮਾਂ ਦੀ ਪੀੜਤਾ ਬਲਵੀਰ ਕੌਰ ਦੇ ਲੜਕੇ ਧਰਮਪ੍ਰੀਤ ਨਾਲ ਦੋਸਤੀ ਹੋ ਗਈ ਅਤੇ ਉਹਨਾਂ ਦੇ ਘਰ ਆਉਣਾ-ਜਾਣਾ ਹੋ ਗਿਆ।

ਮਹਿਲਾ ਨੂੰ ਮਰਿਆ ਸਮਝ ਕੇ ਛੱਡ ਗਏ ਹਮਲਾਵਰ: ਬੀਤੀ 18 ਅਪ੍ਰੈਲ ਨੂੰ ਬਲਵੀਰ ਕੌਰ ਮੁਲਜ਼ਮ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਨਾਲ ਉਹਨਾਂ ਦੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਫਿਰੋਜ਼ਪੁਰ ਵੱਲ ਨੂੰ ਕਿਸੇ ਤਾਂਤਰਿਕ ਕੋਲ ਮੱਥਾ ਟੇਕਣ ਲਈ ਜਾ ਰਹੀ ਸੀ। ਇਸ ਦੌਰਾਨ ਮੁਲਜ਼ਮਾਂ ਨੇ ਰਸਤੇ ਵਿੱਚ ਸੁੰਨਸਾਨ ਥਾਂ ਵੇਖ ਕੇ ਨਹਿਰ ਦੀ ਪਟੜੀ ਉੱਤੇ ਬਲਬੀਰ ਕੌਰ ਦੀ ਬਲੀ ਦੇਣ ਦੀ ਗੱਲ ਆਖੀ। ਇਸ ਤੋਂ ਬਾਅਦ ਬਲਬੀਰ ਕੌਰ ਘਬਰਾ ਗਈ ਤਾਂ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਉੱਤੇ ਵਾਰ ਕਰ ਦਿੱਤੇ। ਇਸ ਹਮਲੇ ਦੌਰਾਨ ਪੀੜਤ ਮਹਿਲਾ ਦੀਆਂ ਉੰਗਲਾਂ ਕੱਟੀਆਂ ਗਈਆਂ ਅਤੇ ਗਰਦਨ ਉੱਤੇ ਵੀ ਗੰਭੀਰ ਕੱਟ ਲੱਗ ਗਏ। ਲਹੂ-ਲੁਹਾਨ ਹੋਈ ਮਹਿਲਾ ਨੂੰ ਮਰਿਆ ਸਮਝ ਕੇ ਦੋਵੇ ਮੁਲਜ਼ਮ ਨਹਿਰ ਕਿਨਾਰੇ ਹੀ ਉਸ ਨੂੰ ਛੱਡ ਕੇ ਚਲੇ ਗਏ ਪਰ ਇਸ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਮਹਿਲਾ ਨੂੰ ਪੁਲਿਸ ਦੀ ਮਦਦ ਨਾਲ ਪੀਜੀਆਈ ਚੰਡੀਗੜ੍ਹ ਵਿੱਚ ਦਾਖਿਲ ਕਰਵਾਇਆ ਗਿਆ।

ਤਾਂਤਰਿਕ ਦੀ ਪੁਲਿਸ ਵੱਲੋਂ ਭਾਲ ਜਾਰੀ: ਪੀੜਤ ਮਹਿਲਾ ਦੇ ਬਿਆਨਾਂ ਤੋਂ ਬਾਅਦ ਪੁਲਿਸ ਨੇ ਤਫ਼ਤੀਸ਼ ਆਰੰਭੀ ਤਾਂ ਗੱਲ ਸਾਹਮਣੇ ਆਈ ਕਿ ਮੁਲਜ਼ਮ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਉਰਫ ਜੱਸੀ ਕਿਸੇ ਤਾਂਤਰਿਕ ਕੋਲ ਜਾਂਦੇ ਸਨ। ਜਿਸ ਨੇ ਇਹਨਾਂ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਕਿਸੇ ਔਰਤ ਦੀ ਬਲੀ ਦਿੰਦੇ ਹੋ ਤਾਂ ਤੁਸੀ ਕੁੱਝ ਹੀ ਸਮੇਂ ਵਿੱਚ ਬਹੁਤ ਅਮੀਰ ਹੋ ਜਾਵੋਗੇ। ਤਹਾਨੂੰ ਦਿਹਾੜੀਆ ਕਰਨ ਦੀ ਲੋੜ ਨਹੀ ਪਵੇਗੀ, ਤੁਹਾਡੀਆ ਖੁੱਦ ਦੀਆਂ ਹੀ ਫੈਕਟਰੀਆ ਲੱਗ ਜਾਣਗੀਆ। ਤਾਂਤਰਿਕ ਦੇ ਕਹਿਣ ਅਨੁਸਾਰ ਇਹਨਾਂ ਦੋਵਾਂ ਨੇ ਰਲ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਜਦ ਕਿ ਤਾਂਤਰਿਕ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਰਿਸ਼ਵਤ ਕਾਂਡ 'ਚ ਫਸੇ 'ਆਪ' ਵਿਧਇਕ ਅਮਿਤ ਰਤਨ ਦੀ ਬਠਿੰਡਾ ਕੋਰਟ 'ਚ ਪੇਸ਼ੀ, ਅਗਲੀ ਸੁਣਵਾਈ 27 ਅਪ੍ਰੈਲ ਨੂੰ

Last Updated : Apr 20, 2023, 10:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.