ETV Bharat / state

ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ 150 ਪ੍ਰਵਾਸੀ ਮਜ਼ਦੂਰ ਝਾਰਖੰਡ ਲਈ ਹੋਏ ਰਵਾਨਾ - ਕੋਰੋਨਾ ਵਾਇਰਸ

ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ 36 ਹਜ਼ਾਰ ਮਜ਼ਦੂਰਾਂ ਨੇ ਵਾਪਸ ਜਾਣ ਲਈ ਆਨਲਾਈਨ ਅਪਲਾਈ ਕੀਤਾ ਸੀ, ਜਿਨ੍ਹਾਂ ਵਿਚੋਂ 150 ਮਜ਼ਦੂਰਾਂ ਨੂੰ ਝਾਰਖੰਡ ਭੇਜਿਆ ਜਾ ਰਿਹਾ ਹੈ।

150 migrant workers leave Sri Fatehgarh Sahib for Jharkhand
ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ 150 ਪ੍ਰਵਾਸੀ ਮਜ਼ਦੂਰ ਝਾਰਖੰਡ ਲਈ ਹੋਏ ਰਵਾਨਾ
author img

By

Published : May 11, 2020, 2:17 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਚਲਦੇ ਜਿੱਥੇ ਦੇਸ਼-ਭਰ ਵਿੱਚ ਲੌਕਡਾਊਨ ਜਾਰੀ ਹੈ ਉੱਥੇ ਹੀ ਪੰਜਾਬ ਵਿੱਚ ਵੀ ਕਰਫ਼ਿਊ ਦੀ ਸਥਿਤੀ ਬਣੀ ਹੋਈ ਹੈ। ਮੰਡੀ ਗੋਬਿੰਦਗੜ੍ਹ ਦੀ ਸਭ ਤੋਂ ਵੱਡੀ ਲੋਹਾ ਨਗਰੀ 'ਚ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ। ਲੌਕਡਾਊਨ ਦੌਰਾਨ ਕੰਮ-ਕਾਰਜ ਦੇ ਅਦਾਰੇ ਬੰਦ ਹਨ ਜਿਸ ਕਾਰਨ ਪ੍ਰਵਾਸੀ ਮਜ਼ਦੂਰ ਵਾਪਸ ਆਪਣੇ ਸੂਬੇ ਜਾਣਾ ਚਾਹੁੰਦੇ ਸਨ। ਇਸ ਤਹਿਤ ਸੂਬਾ ਸਰਕਾਰ ਨੇ 3 ਮਈ ਤੋਂ ਲੌਕਡਾਊਨ ਵਿੱਚ ਰਾਹਤ ਦਿੰਦੇ ਹੋਏ ਪ੍ਰਵਾਸੀ ਮਜ਼ਦੂਰਾਂ ਨੂੰ ਟ੍ਰੇਨਾਂ ਰਾਹੀਂ ਝਾਰਖੰਡ ਵਾਪਸ ਭੇਜਿਆ ਜਾ ਰਿਹਾ ਹੈ।

ਫ਼ਤਿਹਗੜ੍ਹ ਸਾਹਿਬ ਤੋਂ 150 ਪ੍ਰਵਾਸੀ ਮਜ਼ਦੂਰ ਝਾਰਖੰਡ ਲਈ ਹੋਏ ਰਵਾਨਾ

ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਵਾਪਸ ਆਪਣੇ ਸੂਬੇ ਜਾ ਰਹੇ ਹਨ। ਉਨ੍ਹਾਂ ਨੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੌਕਡਾਊਨ ਹੋਣ ਕਾਰਨ ਫੈਕਟਰੀ 'ਚ ਕੰਮ ਵਾਲੇ ਸਾਰੇ ਅਦਾਰੇ ਬੰਦ ਹਨ ਜਿਸ ਕਾਰਨ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਇਕੱਲੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਝਾਰਖੰਡ 'ਚ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵਾਪਸ ਜਾਣ ਲਈ ਪਹਿਲਾਂ ਆਨਲਾਈਨ ਅਪਲਾਈ ਕੀਤਾ ਸੀ ਜਿਸ ਮਗਰੋਂ ਉਨ੍ਹਾਂ ਦਾ ਸਿਹਤ ਵਿਭਾਗ ਵੱਲੋਂ ਮੈਡੀਕਲ ਚੈੱਕਅਪ ਕਰ ਕੇ ਮੋਹਾਲੀ ਭੇਜਿਆ ਜਾ ਰਿਹਾ ਹੈ ਜਿੱਥੇ ਟ੍ਰੇਨਾਂ ਰਾਹੀਂ ਉਹ ਝਾਰਖੰਡ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਮਹਾਂਮਾਰੀ ਦਾ ਕਹਿਰ ਖਤਮ ਹੋ ਜਾਵੇਗਾ ਉਹ ਵਾਪਸ ਪੰਜਾਬ ਆਉਣਗੇ।

ਇਹ ਵੀ ਪੜ੍ਹੋ:ਚੰਡੀਗੜ੍ਹ: ਟ੍ਰੇਨ 'ਚ ਬਠਾਉਣ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਗਈ ਮੈਡੀਕਲ ਜਾਂਚ

ਐਸ.ਡੀ.ਐਮ. ਆਨੰਦ ਸਾਗਰ ਸ਼ਰਮਾ ਨੇ ਦੱਸਿਆ ਕਿ ਵਾਪਸ ਆਪਣੇ ਸੂਬੇ ਜਾਣ ਲਈ 36 ਹਜ਼ਾਰ ਪ੍ਰਵਾਸੀ ਮਜ਼ਦੂਰਾਂ ਨੇ ਆਨਲਾਈਨ ਅਪਲਾਈ ਕੀਤਾ ਸੀ ਜਿਸ ਚੋਂ 150 ਮਜ਼ਦੂਰ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਕਈ ਉਦਯੋਗਿਕ ਅਦਾਰੇ ਖੁੱਲ੍ਹ ਗਏ ਹਨ ਜਿਸ ਕਾਰਨ ਕਈ ਪ੍ਰਵਾਸੀ ਵਾਪਸ ਨਹੀਂ ਜਾ ਰਹੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.