ਫਰੀਦਕੋਟ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022 ) ਵਿੱਚ ਆਮ ਆਦਮੀ ਪਾਰਟੀ ਵੱਲੋਂ ਭਾਰੀ ਬਹੁਮਤ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ ਗਈ ਹੈ। ਭਲਕੇ ਭਗਵੰਤ ਮਾਨ ਵੱਲੋਂ ਖਟਕੜ ਕਲਾਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਜਾਣੀ ਹੈ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਨੂੰ ਲੈਕੇ ਪੂਰਾ ਪੰਜਾਬ ਪੱਬਾ ਭਾਰ ਵਿਖਾਈ ਦੇ ਰਿਹਾ ਹੈ। ਜਿੱਥੇ ਪ੍ਰਸ਼ਾਸਨਿਕ ਅਮਲਾ ਖਟਕੜਾ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਨੂੰ ਲੈਕੇ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ ਉੱਥੇ ਹੀ ਆਪ ਦੇ ਸਮਰਥਕ ਅਤੇ ਵਰਕਰ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਨੂੰ ਲੈਕੇ ਕਈ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੇ ਹਨ।
ਖਟਕੜ ਕਲਾਂ ਵਿਖੇ ਸਹੁੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖਟਕੜ ਕਲਾਂ ਵਿਖੇ ਬਸੰਤੀ ਰੰਗ ਦੀਆਂ ਪੱਗਾਂ ਅਤੇ ਮਹਿਲਾਵਾਂ ਬਸੰਤੀ ਰੰਗ ਦੇ ਦੁਪੱਟੇ ਲੈ ਕੇ ਪਹੁੰਚਣ। ਉਨ੍ਹਾਂ ਦੇ ਇਸ ਅਪੀਲ ਨੂੰ ਲੈਕੇ ਲੋਕਾਂ ਵਿੱਚ ਉਤਸ਼ਾਹ ਵੀ ਨਜ਼ਰ ਆ ਰਿਹਾ ਹੈ। ਫਿਰੋਜ਼ਪੁਰ ਵਿਖੇ ਦੁਕਾਨਾਂ ਉੱਤੇ ਬਸੰਤੀ ਕੱਪੜਾ ਲੈਣ ਨੂੰ ਲੈਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਦੁਕਾਨਾਂ ਉੱਪਰ ਜਿੱਥੇ ਨੌਜਵਾਨਾਂ ਵੱਲੋਂ ਬਸੰਤੀ ਰੰਗ ਦੀਆਂ ਪੱਗਾਂ ਖਰੀਦੀਆਂ ਜਾ ਰਹੀਆਂ ਹਨ ਉੱਥੇ ਹੀ ਮਹਿਲਾਵਾਂ ਵੱਲੋਂ ਦੁਪੱਟੇ ਲਈ ਬਸੰਤੀ ਰੰਗ ਦਾ ਕੱਪੜਾ ਖਰੀਦਿਆ ਜਾ ਰਿਹਾ ਹੈ। ਜ਼ਿਆਦਾ ਖਰੀਦ ਹੋਣ ਦੇ ਬਾਵਜੂਦ ਦੁਕਾਨਾਂ ਉੱਪਰ ਬਸੰਤੀ ਰੰਗ ਦੇ ਕੱਪੜੇ ਦੀ ਘਾਟ ਪਾਈ ਜਾ ਰਹੀ ਹੈ।
ਇਸ ਮੌਕੇ ਦੀਦਾਰ ਸਿੰਘ, ਜਗਮੀਤ ਸਿੰਘ ਅਤੇ ਕਾਲਾ ਸਿੰਘ ਨੇ ਦੱਸਿਆ ਕਿ ਕੱਲ੍ਹ ਨੂੰ ਭਗਵੰਤ ਸਿੰਘ ਮਾਨ ਵੱਲੋਂ CM ਚਿਹਰੇ ਵੱਲੋਂ ਸਹੁੰ ਚੁੱਕੀ ਜਾਣੀ ਹੈ ਜਿਸ ਤਰ੍ਹਾਂ ਭਗਵੰਤ ਮਾਨ ਵੱਲੋਂ ਅਪੀਲ ਕੀਤੀ ਗਈ ਸੀ ਕਿ ਹਰੇਕ ਵਰਗ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਆਉਣ ਇਸ ਕਾਰਨ ਉਨ੍ਹਾਂ ਵੱਲੋਂ ਪੱਗਾਂ ਖਰੀਦੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਤੋਂ ਆਸ ਹੈ ਕਿ ਜੋ ਵਾਅਦੇ ਕੀਤੇ ਸਨ ਨੌਜਵਾਨਾਂ ਨਾਲ ਉਹ ਪੂਰੇ ਹੋਣਗੇ ਅਤੇ ਪੰਜਾਬ ਵਿੱਚ ਸੁਧਾਰ ਆਵੇਗਾ। ਇਸ ਮੌਕੇ ਦੁਕਾਨਦਾਰ ਨਵਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਯਾਦਗਾਰ ’ਤੇ ਕੱਲ੍ਹ ਤੋਂ ਹੀ ਲਗਾਤਾਰ ਆਉਣਾ ਜਾਰੀ ਹੈ ਲੋਕਾਂ ਵੱਲੋਂ ਬਸੰਤੀ ਰੰਗ ਦੇ ਕੱਪੜੇ ਦੀ ਵੱਧ ਮੰਗ ਕੀਤੀ ਜਾ ਰਹੀ ਹੈ ਵੱਧ ਮੰਗ ਦੇ ਕਾਰਨ ਉਨ੍ਹਾਂ ਵੱਲੋਂ ਹੁਣ ਦੁਬਾਰਾ ਹੋਰ ਕੱਪੜੇ ਦਾ ਆਰਡਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਮਹਿਲਾ ਸਪੀਕਰ ਬਣਾ ਕੇ ਇੱਕ ਹੋਰ ਇਤਿਹਾਸ ਰਚੇਗੀ ਆਪ !