ਫਰੀਦਕੋਟ: ਵਿਸ਼ਵ ਵਾਤਾਵਰਣ ਦਿਵਸ (World Environment Day) ਦੇ ਮੌਕੇ ’ਤੇ ਫ਼ਰੀਦਕੋਟ ਦੇ ਲੋਕਾਂ ਨੇ ਇੱਥੋਂ ਦੀ ਬੰਦ ਪਈ ਖੰਡ ਮਿੱਲ ਦੇ ਏਰੀਏ ਵਿੱਚ ਪੌਦੇ ਲਗਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਸਮਾਜ ਸੇਵੀ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਬੀਤੇ ਕੁਝ ਸਾਲਾਂ ਤੋਂ ਪੰਜਾਬ ਅੰਦਰ ਲੱਕੜ ਮਾਫ਼ੀਆ ਪਨਪ ਰਿਹਾ ਜਿਸ ਨੇ ਸੂਬੇ ਦੀਆਂ ਸੜਕਾਂ ਦੇ ਕਿਨਾਰੇ ਖੜੀ ਸਾਲਾਂ ਪੁਰਾਣੇ ਦਰੱਖਤ ਵੱਢ ਲਏ ਹਨ। ਉਨ੍ਹਾਂ ਕਿਹਾ ਕਿ ਇਸੇ ਦੇ ਚੱਲਦੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਬੰਦ ਹੋਈ ਫ਼ਰੀਦਕੋਟ ਦੀ ਖੰਡ ਮਿੱਲ ਦੇ 135 ਏਕੜ ਰਕਬੇ ਵਿੱਚ ਆਪ ਮੁਹਾਰੇ ਉੱਘੇ ਜੰਗਲ ਨੂੰ ਸਰਕਾਰ ਨੇ ਮਹਿਜ਼ 67 ਲੱਖ ਰੁਪਏ ਦੀ ਖ਼ਾਤਰ ਉਜਾੜ ਦਿੱਤਾ ਅਤੇ ਕਰੋੜਾਂ ਰੁਪਏ ਦੀ ਆਕਸੀਜਨ ਨਸ਼ਟ ਕਰ ਦਿੱਤੀ।
ਇਹ ਵੀ ਪੜੋ: Oxygen : ਗੁਰੂ ਨਾਨਕ ਹਸਪਤਾਲ ਨੂੰ ਦਿੱਤੇ 15 ਆਕਸੀਜਨ ਕੰਸਨਟ੍ਰੇਟਰ
ਉਨ੍ਹਾਂ ਕਿਹਾ ਕਿ ਇਸੇ ਦੇ ਚੱਲਦੇ ਹੁਣ ਅਸੀਂ ਇੱਥੇ ਆਪਣੇ ਖ਼ੁਸ਼ੀ ਗ਼ਮੀ ਦੇ ਮੌਕਿਆਂ ਦੇ ਪੌਦੇ ਲਗਾ ਕੇ ਜੰਗਲ ਨੂੰ ਮੁੜ ਤੋਂ ਆਬਾਦ ਕਰਨ ਵਿੱਚ ਲੱਗੇ ਹੋਏ ਹਾਂ। ਉਨ੍ਹਾਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਹਰ ਖ਼ੁਸ਼ੀ ਗ਼ਮੀ ਦੇ ਮੌਕੇ ਤੇ ਇੱਥੇ ਆ ਕੇ ਇਕ ਇਕ ਰੁੱਖ ਜ਼ਰੂਰ ਲਗਾਉਣ ਤਾਂ ਜੋ ਵਾਤਾਵਰਨ ਨੂੰ ਮੁੜ ਤੋਂ ਸੁੱਧ ਕੀਤਾ ਜਾ ਸਕੇ।
ਇਹ ਵੀ ਪੜੋ: Alcohol Factory Case: ਆਮ ਆਦਮੀ ਪਾਰਟੀ ਨੇ ਲੰਬੀ ਥਾਣੇ ਦਾ ਕੀਤਾ ਘਿਰਾਓ