ਫ਼ਰੀਦਕੋਟ: ਸ਼ਹਿਰ ਦੇ ਮਹਾਤਮਾ ਗਾਂਧੀ ਮੈਮੋਰੀਅਲ ਸਕੂਲ ਦੇ ਵਿੱਚ ਤੀਆਂ ਦਾ ਮੇਲਾ ਲਗਾਇਆ ਗਿਆ। ਤੀਆਂ ਦੇ ਇਸ ਮੇਲੇ ਦੇ ਵਿੱਚ ਔਰਤਾਂ ਅਤੇ ਮੁਟਿਆਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਇਸ ਮੌਕੇ ਜਿੱਥੇ ਪ੍ਰਬੰਧਕਾਂ ਵੱਲੋਂ ਸਟੇਜ 'ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਉਥੇ ਹੀ ਔਰਤਾਂ ਦੇ ਲਈ ਸੁਆਦਲੇ ਪਕਵਾਨਾਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ।
ਤੀਆਂ ਦੇ ਇਸ ਮੇਲੇ ਵਿੱਚ ਚੱਲ ਰਹੇ ਤੜਕ ਭੜਕ ਵਾਲੇ ਗਾਣਿਆਂ ਤੇ ਛੋਟੇ-ਛੋਟੇ ਬੱਚਿਆਂ ਦੇ ਡਾਂਸ ਪ੍ਰੋਗਰਾਮ ਵੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਆਮ ਸਮਾਗਮ ਹੋ ਰਿਹਾ ਹੋਵੇ ਅਤੇ ਤੀਆਂ ਨਾ ਹੋਣ।
ਇਸ ਮੌਕੇ ਈ ਟੀ ਵੀ ਭਾਰਤ ਦੀ ਟੀਮ ਨੇ ਮੇਲੇ ਵਿੱਚ ਆਈਆਂ ਮੁਟਿਆਰਾਂ ਨਾਲ ਜਦ ਗੱਲਬਾਤ ਕੀਤੀ ਤੇ ਉਨ੍ਹਾਂ ਤੋਂ ਤੀਆਂ ਦੇ ਤਿਉਹਾਰ ਤੇ ਇਸ ਦੀ ਮਹੱਤਤਾ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਗਈ ਪਰ ਦੁੱਖ ਦੀ ਗੱਲ ਕਿ ਪਿਛਲੇ ਕਰੀਬ 10 ਸਾਲਾਂ ਤੋਂ ਮੇਲੇ ਵਿੱਚ ਆ ਰਹੀਆਂ ਮੁਟਿਆਰਾਂ ਅਤੇ ਔਰਤਾਂ ਤੀਆਂ ਦੇ ਇਤਿਹਾਸ ਤੇ ਸੱਭਿਆਚਾਰ ਬਾਰੇ ਕੁੱਝ ਵੀ ਗਿਆਨ ਨਹੀਂ ਰੱਖਦੀਆਂ।
ਤੀਆਂ ਵਰਗੇ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਕਰਵਾਉਣਾ ਪ੍ਰਬੰਧਕਾਂ ਦਾ ਸ਼ਲਾਘਾਯੋਗ ਕਦਮ ਹੈ ਪਰ ਇਨ੍ਹਾਂ ਮੇਲਿਆਂ ਦੇ ਰਾਹੀਂ ਇਨ੍ਹਾਂ ਸਮਾਗਮਾਂ ਦੇ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਅਸਲ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਬਣਦਾ ਹੈ ਜੋ ਕਿ ਨਿਭਾਉਣ ਵਿੱਚ ਉਹ ਨਾਕਾਮ ਸਾਬਤ ਹੋ ਰਹੇ ਹਨ।