ਫ਼ਰੀਦਕੋਟ: ਕਰੀਬ 4 ਮਹੀਨੇ ਪਹਿਲਾਂ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੀ ਆਸ ਲੈ ਕੇ ਟ੍ਰੈਵਲ ਏਜੰਟ ਵੱਲੋਂ ਦਿਖਾਏ ਗਏ ਸਬਜ਼ਬਾਗ ਨੂੰ ਦਿਲ ਵਿੱਚ ਵਸਾਉਂਦੇ 2 ਲੱਖ ਰੁਪਏ ਖ਼ਰਚ ਕਰ ਦੁਬਈ ਗਈ ਸੀ। ਪਰ, ਉਸ ਨੂੰ ਕੀ ਪਤਾ ਸੀ ਇਕ ਟ੍ਰੈਵਲ ਏਜੰਟ ਦੇ ਬੁਣੇ ਜਾਲ ਵਿਚੋਂ ਇਸ ਕਦਰ ਫਸ ਜਾਵੇਗੀ ਕਿ ਉੱਥੋ ਨਿਕਲਣਾ ਉਸ ਲਈ ਸੌਖਾ ਨਹੀਂ ਹੋਵੇਗਾ। ਮਾਨਸਿਕ ਅਤੇ ਜਿਸਮਾਨੀ ਤਸ਼ਦਦ ਸਹਾਰ ਦੀ ਹੋਈ ਪੀੜਤ ਆਖ਼ਰ ਉੱਥੇ ਕਿਸੇ ਭਾਤਰੀ ਦੀ ਮਦਦ ਨਾਲ 4 ਮਹੀਨਿਆਂ ਬਾਅਦ ਜਿਵੇਂ ਤਿਵੇਂ ਆਪਣੇ ਪੇਕੇ ਪਿੰਡ ਪਰਤ ਆਈ।
'ਅਰਬ ਦੇਸ਼ਾਂ ਵਿੱਚ ਆਪਣਾ ਚੰਗਾ ਭਵਿੱਖ ਬਣਾਉਣ ਦੀ ਆਸ ਲੈ ਕੇ ਉੱਥੇ ਜਾਣ ਵਾਲੀਆਂ ਲੜਕੀਆਂ ਹੋ ਸਾਵਧਾਨ ਹੋ ਜਾਣ, ਕਿਉਂਕਿ ਉੱਥੇ ਇਨਸਾਨ ਨਹੀਂ ਹੈਵਾਨ ਵੱਸਦੇ ਨੇ' ਇਹ ਕਹਿਣਾ ਹੈ ਪਿੰਡ ਅਰਾਈਆਂ ਵਾਲਾ ਕਲਾਂ ਦੀ ਰਹਿਣ ਵਾਲੀ ਇੱਕ ਭਾਰਤੀ ਦੀ ਮਦਦ ਨਾਲ ਮਾਸਕਟ ਤੋਂ ਵਾਪਸ ਪਰਤੀ ਪੀੜਤ ਲੜਕੀ ਦਾ। ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਆਪਣੇ ਉੱਤੇ ਹੋਈ ਤਸ਼ਦਦ ਬਾਰੇ ਅਤੇ ਹੋਰ ਕਈ ਖੁਲਾਸੇ ਕੀਤੇ। ਪੀੜਤ ਲੜਕੀ ਨੇ ਦੱਸਿਆ ਕਿ ਉਹ ਜ਼ੀਰੇ ਦੇ ਲਾਗਲੇ ਪਿੰਡ ਵਿੱਚ ਵਿਆਹੀ ਹੋਈ ਹੈ ਤੇ ਉਸ ਨੂੰ ਜ਼ੀਰੇ ਦੇ ਹੀ ਇੱਕ ਟਰੈਵਲ ਏਜੰਟ ਨੇ ਕਰੀਬ 2 ਲੱਖ ਰੁਪਏ ਲੈ ਕੇ ਪੈਕਿੰਗ ਦੇ ਕੰਮ 'ਤੇ ਦੁਬਈ ਭੇਜਿਆ ਸੀ, ਪਰ ਜੋ ਏਜੰਟ ਨੇ ਕਿਹਾ ਸੀ ਹੋਇਆ ਸਭ ਉਸ ਦੇ ਉਲਟ। ਦੁਬਈ ਵਿੱਚ ਰੇਖਾ ਨੂੰ ਟੂਰਿਸਟ ਵੀਜ਼ੇ 'ਤੇ ਭੇਜਿਆ ਗਿਆ ਸੀ ਅਤੇ ਉਸ ਤੋਂ ਬਾਅਦ ਵਿਦੇਸ਼ ਵਿੱਚ ਸੱਦ ਕੇ ਕੰਮ ਨਹੀਂ ਕਰਵਾਇਆ ਜਾਂਦਾ ਸੀ, ਬਲਕਿ ਇੱਕ ਥਾਂ ਤੋਂ ਦੂਜੀ 'ਤੇ ਫਿਰ ਕਿਤੇ ਹੋਰ ਪੰਜਾਬੀ ਭਾਰਤੀ ਲੜਕੀਆਂ ਸਣੇ ਬੰਧਕ ਬਣਾ ਕੇ ਰੱਖਿਆ ਗਿਆ। ਉਸ ਨੇ ਦੱਸਿਆ ਕਿ ਆਏ ਦਿਨ ਉਸ ਦੇ ਅੱਤਿਆਚਾਰ ਕੀਤਾ ਜਾਂਦਾ ਸੀ, ਕੁੱਟਮਾਰ ਕਰ ਕੇ ਉਸ ਕੋਲੋਂ ਕੰਮ ਕਰਵਾਇਆ ਜਾਂਦਾ ਸੀ।
ਉਸ ਨੇ ਦੱਸਿਆ ਕਿ ਉਹ ਇਕੱਲੀ ਨਹੀਂ ਸੀ, ਉੱਥੇ ਕਰੀਬ 50 ਭਾਰਤੀ ਲੜਕੀਆਂ ਸਨ, ਜਿਨ੍ਹਾਂ ਵਿੱਚੋਂ ਉਸ ਦੇ ਸਣੇ 11 ਲੜਕੀਆਂ ਪੰਜਾਬੀ ਸਨ। ਪੀੜਤ ਨੇ ਦੱਸਿਆ ਕਿ ਜਿਵੇਂ ਤਿਵੇਂ ਉਨ੍ਹਾਂ 11 ਲੜਕੀਆਂ ਨੇ ਪੰਜਾਬ ਵਿੱਚ ਸੰਪਰਕ ਕੀਤਾ ਜਿਸ ਵਿਚੋਂ 8 ਮੁਸ਼ਕਲ ਨਾਲ ਭਾਰਤ ਵਾਪਸ ਆਈਆਂ ਹਨ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਾਸਪੋਰਟ ਵੀ ਏਜੰਟ ਨੇ ਜ਼ਬਤ ਕਰ ਲਏ ਸਨ ਜੋ ਭਾਰਤੀ ਅੰਬੈਸੀ ਨੇ ਉਨ੍ਹਾਂ ਨੂੰ ਨਵੇਂ ਪਾਸਪੋਰਟ ਤਿਆਰ ਕਰਕੇ ਵਾਪਸ ਭੇਜਿਆ। ਉਨ੍ਹਾਂ ਦੱਸਿਆ ਕਿ ਦੁਬਈ ਰਹਿੰਦੇ ਸਿੱਖ ਅਵਤਾਰ ਸਿੰਘ ਦੇ ਯਤਨਾਂ ਸਦਕਾ ਉਹ ਵਾਪਸ ਪਰਤੀ ਹੈ। ਉਸ ਨੇ ਪਿੰਡ ਦੀ ਪੰਚਾਇਤ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਪੀੜਤ ਲੜਕੀ ਨੇ ਟਰੈਵਲ ਏਜੰਟ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪੀੜਤ ਲੜਕੀ ਦੇ ਰਿਸ਼ਤੇਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਲੱਗਾ ਸੀ ਕਿ ਹੁਣ ਉਨ੍ਹਾਂ ਦੀ ਬੇਟੀ ਵਾਪਸ ਨਹੀਂ ਪਰਤ ਸਕੇਗੀ। ਉਨ੍ਹਾਂ ਸਰਕਾਰ ਤੋਂ ਠੱਗ ਟ੍ਰੈਵਲ ਏਜੰਟਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
ਮੌਕੇ ਪਿੰਡ ਦੇ ਸਿੱਖ ਆਗੂ ਮਨਪ੍ਰੀਤ ਸਿੰਘ ਨੇ ਕਿਹਾ ਕਿ ਲੜਕੀ ਨੇ ਕਈ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਵੀ ਸੰਪਰਕ ਕੀਤਾ ਸੀ, ਪਰ ਕਿਸੇ ਨੇ ਉਸ ਮੌਕੇ ਉਸ ਦੀ ਬਾਂਹ ਨਹੀ ਫੜੀ। ਉਨ੍ਹਾਂ ਦੱਸਿਆ ਕਿ ਦੁਬਈ ਵਿੱਚ ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ (ਮਾਨ) ਦੇ ਅਵਤਾਰ ਸਿੰਘ ਰਹਿੰਦੇ ਹਨ, ਜਿਨ੍ਹਾਂ ਨਾਲ ਅਸੀਂ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਉਥੋਂ ਦੀ ਸਰਕਾਰ ਨਾਲ ਗੱਲਬਾਤ ਕਰ, ਜਿਵੇਂ ਤਿਵੇਂ 11 ਲੜਕੀਆਂ ਵਿੱਚੋਂ 8 ਲੜਕੀਆਂ ਨੂੰ ਭਾਰਤ ਭੇਜਿਆ ਹੈ। ਹਾਲੇ 3 ਲੜਕੀਆਂ ਉੱਥੇ ਹਨ, ਉਹ ਵੀ ਕੁਝ ਦਿਨਾਂ ਵਿੱਚ ਵਾਪਸ ਆ ਜਾਣਗੀਆਂ।
ਇਹ ਵੀ ਪੜ੍ਹੋ: ਹਾਈ ਕਮਾਂਡ ਨੂੰ ਮਿਲੇ ਨਵਜੋਤ ਸਿੰਘ ਸਿੱਧੂ, ਸੂਬੇ ਦੀ ਤਰੱਕੀ ਲਈ ਰੋਡ-ਮੈਪ ਕੀਤਾ ਸਾਂਝਾ