ਫਰੀਦਕੋਟ: ਟੈੱਟ ਦੀ ਪ੍ਰੀਖਿਆ ਦੌਰਾਨ ਐਤਵਾਰ ਨੂੰ ਇੱਕ ਕੁੜੀ ਨੂੰ ਫਰਜ਼ੀ ਤਰੀਕੇ ਨਾਲ ਪ੍ਰੀਖਿਆ ਦਿੰਦੇ ਹੋਏ ਰੰਗੋ ਹੱਥੀ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਨਿਉ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣੇ ਪ੍ਰੀਖਿਆ ਕੇਂਦਰ ਵਿੱਚ ਇੱਕ ਕੁੜੀ ਨੂੰ ਫੜਿਆ ਗਿਆ ਜੋ ਕਿਸੇ ਦੂਜੀ ਕੁੜੀ ਦੀ ਜਗ੍ਹਾ ਟੇਸਟ ਦੇਣ ਪੁਹੰਚੀ ਹੋਈ ਸੀ।
ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਹਰਜੀਤ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਕਰੀਬ 10:30 ਵਜੇ ਸੇਂਟਰ ਵਿੱਚ ਕਿਸੇ ਕੁੜੀ ਦੀ ਜਗ੍ਹਾ ਦੂਜੀ ਕੁੜੀ ਨੂੰ ਪ੍ਰੀਖਿਆ ਦਿੰਦੇ ਹੋਏ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਹਰਸ਼ਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਨਿਵਾਸੀ ਅੰਮ੍ਰਿਤਸਰ ਦੀ ਜਗ੍ਹਾ ਮੰਡੀ ਲਾਧੁਕੇ ਜਿਲ੍ਹਾ ਫ਼ਾਜਿਲਕਾ ਦੀ ਨਵਦੀਪ ਕੌਰ ਪੁੱਤਰੀ ਤੇਜਿੰਦਰ ਸਿੰਘ ਨੂੰ ਟੈਸਟ ਦਿੰਦੇ ਫੜ੍ਹਿਆ ਹੈ। ਇਸ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾ ਦਿੱਤੀ ਗਈ ਹੈ। ਜਿਨੂੰ ਫਿਲਹਾਲ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਨਵਦੀਪ ਕੌਰ ਆਪਣੀ ਨਨਾਣ ਹਰਸ਼ਦੀਪ ਕੌਰ ਦੀ ਜਗ੍ਹਾ ਪੇਪਰ ਦੇ ਰਹੀ ਸੀ। ਇਸ ਦੇ ਐਡਮਿਟ ਕਾਰਡ 'ਤੇ ਲੱਗੀ ਫੋਟੋ ਅਤੇ ਨਵਦੀਪ ਕੌਰ ਦੀ ਫੋਟੋ ਨਾਲ ਮੈਚ ਨਾ ਹੋਣ 'ਤੇ ਉਸ ਨੂੰ ਫੜ੍ਹਿਆ ਗਿਆ। ਫਿਲਹਾਲ ਫੜ੍ਹੀ ਗਈ ਲੜਕੀ ਪੁਲਿਸ ਹਿਰਾਸਤ ਵਿੱਚ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।