ETV Bharat / state

ਫ਼ਰੀਦਕੋਟ ਤੋਂ ਯੂ.ਪੀ ਦੇ ਮਜ਼ਦੂਰਾਂ ਨੂੰ ਸਪੈਸ਼ਲ ਟਰੇਨ ਰਾਹੀਂ ਕੀਤਾ ਗਿਆ ਰਵਾਨਾ - ਮਜ਼ਦੂਰਾਂ ਲਈ ਖ਼ਾਸ ਟਰੇਨ

ਫ਼ਰੀਦਕੋਟ ਵਿਖੇ ਉੱਤਰ-ਪ੍ਰਦੇਸ਼ ਤੋਂ ਪੰਜਾਬ ਵਿੱਚ ਕੰਮ ਕਰਨ ਆਏ ਮਜ਼ਦੂਰਾਂ ਨੂੰ ਸਪੈਸ਼ਲ ਟਰੇਨ ਰਾਹੀਂ ਉਨ੍ਹਾਂ ਨੂੰ ਉਨ੍ਹਾਂ ਦੇ ਸੂਬੇ ਵੱਲ ਰਵਾਨਾ ਕੀਤਾ ਗਿਆ।

ਫ਼ਰੀਦਕੋਟ ਵਿਖੇ ਯੂ.ਪੀ ਦੇ ਮਜ਼ਦੂਰਾਂ ਨੂੰ ਸਪੈਸ਼ਲ ਟਰੇਨ ਰਾਹੀਂ ਕੀਤਾ ਗਿਆ ਰਵਾਨਾ

author img

By

Published : May 15, 2020, 7:21 PM IST

ਫ਼ਰੀਦਕੋਟ: ਕੋਰੋਨਾ ਵਾਇਰਸ ਦੇ ਚਲਦਿਆਂ ਲੌਕਡਾਊਨ ਦੌਰਾਨ ਕੰਮਕਾਜ਼ ਬੰਦ ਹੋਣ ਕਾਰਨ ਪੰਜਾਬ ਅੰਦਰ ਰਹਿ ਰਹੇ ਵੱਖ-ਵੱਖ ਸੂਬਿਆਂ ਦੇ ਮਜ਼ਦੂਰਾਂ ਵਲੋਂ ਹੁਣ ਪੰਜਾਬ ਤੋਂ ਆਪਣੇ ਘਰਾਂ ਨੂੰ ਵਾਪਸੀ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਫ਼ਰੀਦਕੋਟ ਜਿਲ੍ਹੇ ਤੋਂ 173 ਮਜ਼ਦੂਰਾਂ ਉੱਤਰ-ਪ੍ਰਦੇਸ਼ ਲਈ ਰਵਾਨਾ ਹੋਏ।

ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਫ਼ਰੀਦਕੋਟ ਪਰਮਦੀਪ ਸਿੰਘ ਅਤੇ ਤਹਿਸੀਲਦਾਰ ਫ਼ਰੀਦਕੋਟ ਪਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੀਆਰਟੀਸੀ ਦੀਆਂ ਬੱਸਾਂ ਰਾਹੀਂ ਜੈਤੋਂ, ਕੋਟਕਪੂਰਾ ਅਤੇ ਫ਼ਰੀਦਕੋਟ ਤੋਂ ਫ਼ਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਉੱਤੇ ਭੇਜਿਆ ਗਿਆ। ਫ਼ਿਰ ਇਨ੍ਹਾਂ ਸਾਰਿਆਂ ਨੂੰ ਇੱਕ ਸਪੈਸ਼ਲ ਟਰੇਨ ਰਾਹੀਂ ਉੱਤਰ-ਪ੍ਰਦੇਸ਼ ਭੇਜਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਰੇ ਮਜ਼ਦੂਰਾਂ ਨੂੰ ਖਾਣ-ਪੀਣ ਦਾ ਸਾਰਾ ਸਮਾਨ ਮੁਫ਼ਤ ਮੁਹੱਈਆ ਕਰਵਾਇਆ ਗਿਆ।

ਵੇਖੋ ਵੀਡੀਓ।

ਇਸ ਮੌਕੇ ਗੱਲਬਾਤ ਕਰਦਿਆਂ ਆਪਣੇ ਘਰ ਜਾ ਰਹੇ ਮਜਦੂਰ ਹਰੀਸ਼ ਚੰਦਰ ਨੇ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਦੀ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ, ਖਾਣ-ਪੀਣ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਉਹ ਸਰਕਾਰ ਦਾ ਧੰਨਵਾਦ ਕਰਦੇ ਹਨ। ਦੁਬਾਰਾ ਵਾਪਸ ਆਉਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਜੇ ਹਾਲਾਤ ਠੀਕ ਹੋਏ ਤਾਂ 2-3 ਮਹੀਨਿਆਂ ਬਾਅਦ ਵਾਪਸ ਆਉਣ ਬਾਰੇ ਸੋਚਾਂਗੇ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਫ਼ਰੀਦਕੋਟ ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਵੱਖ-ਵੱਖ ਰਾਜਾਂ ਦੇ ਮਜ਼ਦੂਰਾਂ ਨੂੰ, ਜੋ ਪੰਜਾਬ ਅੰਦਰ ਹਨ ਉਹਨਾਂ ਵਿਚੋਂ ਜੋ ਵਾਪਸ ਆਪਣੇ ਘਰ ਜਾਣਾ ਚਾਹੁੰਦੇ ਹਨ। ਉਹਨਾਂ ਨੂੰ ਭੇਜਿਆ ਜਾ ਰਿਹਾ ਜਿਥੋਂ ਇਹ ਸਪੈਸ਼ਲ ਟਰੇਨ ਰਾਹੀਂ ਉੱਤਰ-ਪ੍ਰਦੇਸ਼ ਨੂੰ ਜਾਣਗੇ। ਉਹਨਾਂ ਕਿਹਾ ਕਿ ਸਭ ਨੂੰ ਖਾਣ-ਪੀਣ ਦਾ ਸਮਾਨ ਦਿੱਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.