ਫਰੀਦਕੋਟ: ਕੋਰੋਨਾ ਦੇ ਦੌਰ 'ਚ ਸਰਕਾਰਾ ਵੱਲੋ ਹਸਪਤਾਲਾਂ ਦੇ ਬਹਿਤਰ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਪੰਜਾਬ ਦੇ ਹਸਪਤਾਲ ਇਹਨਾਂ ਪ੍ਰਬੰਧਾਂ ਦੀ ਪੋਲ ਖੋਲ੍ਹ ਦੇ ਹਨ। ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਵੱਲੋਂ ਮੈਡੀਕਲ ਹਸਪਤਾਲ ਫਰੀਦਕੋਟ ਵਿੱਚ ਆਪਣੇ ਇਲਾਜ ਅਧੀਨ ਸਾਥੀ ਦਾ ਪਤਾ ਲੈਣ ਗਏ ਉਥੇ ਉਨ੍ਹਾਂ ਦੇਖਿਆ ਕਿ ਐਮਰਜੈਂਸੀ ਵਿਭਾਗ 'ਚ ਪਿਛਲੇ ਲੰਬੇ ਸਮੇਂ ਤੋਂ ਵਿਭਾਗ ਲੱਗੇ ਏਅਰ ਕੰਡੀਸ਼ਨਰ ਬੰਦ ਹੋਣ ਕਾਰਨ ਵਾਰਡ 'ਚ ਕਾਫੀ ਹੁਮਸ ਹੈ।
ਉੱਥੇ ਐਮਰਜੈਂਸੀ 'ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਅਤੇ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਕਾਫੀ ਪ੍ਰੇਸ਼ਾਨੀ ਆ ਰਹੀ ਸੀ। ਜਿਸ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਤੇ ਇਕ ਪੋਸਟ ਪਾ ਕੇ ਹਸਪਤਾਲ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਸੀ।
ਜੇਕਰ 19 ਅਗਸਤ ਤੱਕ ਵਿਭਾਗ 'ਚ ਲੱਗੇ AC ਚਾਲੂ ਨਾ ਕੀਤੇ ਗਏ ਤਾਂ ਉਨ੍ਹਾਂ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਵਾਇਸ ਚਾਂਸਲਰ ਮੈਡੀਕਲ ਅਫਸਰ ਅਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦੇ ਦਫਤਰਾਂ 'ਚ ਲੱਗੇ AC ਦਾ ਕਨੈਕਸ਼ਨ ਕੱਟ ਦਿੱਤਾ ਜਾਵੇਗਾ।
ਇਸ ਨੂੰ ਲੈਕੇ ਵਿਧਾਇਕ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਹੱਥਾਂ 'ਚ ਪਲਾਸ ਲੈੇ ਐਮਰਜੈਂਸੀ ਵਿਭਾਗ 'ਚ ਪੁਹੰਚ ਗਏ। ਪਰ ਇਸ ਤੋਂ ਪਹਿਲਾਂ ਹੀ ਹਸਪਤਾਲ ਪ੍ਰਸ਼ਾਸ਼ਨ ਵੱਲੋਂ ਵਿਧਾਇਕ ਦੀ ਚੇਤਾਵਨੀ ਤੋਂ ਘਬਰਾ ਕੇ ਵਾਰਡ 'ਚ ਨਵੇਂ AC ਲਗਾਵਉਣੇ ਸ਼ੁਰੂ ਕਰ ਦਿੱਤੇ।
ਇਸ ਮੌਕੇ ਕੁਲਤਾਰ ਸੰਧਵਾਂ ਨੇ ਕਿਹਾ ਕਿ ਸਰਕਾਰੀ ਮੈਡੀਕਲ ਹਸਪਤਾਲ 'ਚ ਕਈ ਜ਼ਿਲਿਆ ਤੋ ਮਰੀਜ਼ ਇਲਾਜ ਲਈ ਆਉਂਦੇ ਹਨ। ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਅਸੀਂ ਹਸਪਤਾਲ ਪ੍ਰਬੰਧਕਾਂ ਨੂੰ ਚੇਤਾਵਨੀ ਦਿੱਤੀ ਸੀ। ਉਨ੍ਹਾਂ ਵੱਲੋਂ ਨਵੇਂ AC ਫਿੱਟ ਕਰਵਾਏ ਜਾ ਰਹੇ ਹਨ। ਜਿਸ ਲਈ ਉਹ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਕੋਈ ਹੋ ਹੱਲਾ ਕਰਨਾ ਨਹੀ ਬਲਕਿ ਪ੍ਰਬੰਧਾਂ ਨੂੰ ਦਰੁਸਤ ਕਰਵਾਉਣ ਹੈ ਜੋ ਅਸੀਂ ਅੱਗੇ ਵੀ ਜਾਰੀ ਰੱਖਾਂਗੇ।
ਇਹ ਵੀ ਪੜ੍ਹੋ:- ਕਿਸਾਨ ਅੰਦੋਲਨ ਦਾ ਅਸਰ, ਕਈ ਟ੍ਰੇਨਾਂ ਰੱਦ