ETV Bharat / state

ਬੰਦ ਪਏ ਘਰਾਂ ਨੂੰ ਨਿਸ਼ਾਨਾ ਬਨਾਉਣ ਵਾਲੇ ਦੋ ਚੋਰਾਂ ਨੂੰ ਰੰਗੇ ਹੱਥੀ ਦਬੋਚਿਆ

ਫ਼ਰੀਦਕੋਟ ਦੇ ਪੋਸ਼ ਇਲਾਕੇ ਦੀ ਗੁਰੂ ਨਾਨਕ ਕਲੋਨੀ ਵਿੱਚ ਬੰਦ ਪਏ ਘਰਾਂ ਨੂੰ ਦੇਖ ਕੇ ਚੋਰੀ ਕਰਨ ਵਾਲੇ ਕਲੋਨੀ ਵਾਲਿਆਂ ਨੇ ਕਾਬੂ ਕੀਤੇ। ਇਸ ਤਰਾਂ ਦੇ ਕੰਮ ਨੂੰ ਕਈ ਦਿਨਾਂ ਤੋਂ ਅੰਜ਼ਾਮ ਦੇ ਰਹੇ ਸਨ। ਤੇ ਨਾਲ ਹੀ ਪੁਲਿਸ ਹਵਾਲੇ ਕਰ ਦਿੱਤੇ।

ਬੰਦ ਪਏ ਘਰਾਂ ਨੂੰ ਨਿਸ਼ਾਨਾ ਬਨਾਉਣ ਵਾਲੇ ਦੋ ਚੋਰਾਂ ਨੂੰ ਰੰਗੇ ਹੱਥੀ ਦਬੋਚਿਆ
ਬੰਦ ਪਏ ਘਰਾਂ ਨੂੰ ਨਿਸ਼ਾਨਾ ਬਨਾਉਣ ਵਾਲੇ ਦੋ ਚੋਰਾਂ ਨੂੰ ਰੰਗੇ ਹੱਥੀ ਦਬੋਚਿਆ
author img

By

Published : Sep 7, 2021, 4:36 PM IST

ਫ਼ਰੀਦਕੋਟ: ਫ਼ਰੀਦਕੋਟ 'ਚ ਇਨ੍ਹੀਂ ਦਿਨੀ ਚੋਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸ ਨੂੰ ਲੈਕੇ ਹੁਣ ਲੋਕ ਆਪਣੇ ਪੱਧਰ ਤੇ ਵੀ ਚੌਕਸ ਹੋ ਚੁੱਕੇ ਹਨ। ਜਿਸ ਦੀ ਮਿਸਾਲ ਉਸ ਵੇਲੇ ਮਿਲੀ ਜਦ ਫ਼ਰੀਦਕੋਟ ਦੇ ਪੋਸ਼ ਦੇ ਇਲਾਕੇ ਗੁਰੂ ਨਾਨਕ ਕਲੋਨੀ 'ਚ ਦੋ ਚੋਰ ਦਿਨ ਦਿਹਾੜੇ ਇੱਕ ਬੰਦ ਪਈ ਕੋਠੀ 'ਚ ਚੋਰੀ ਦੀ ਨੀਯਤ ਨਾਲ ਵੜੇ ਤਾਂ ਸਥਾਨਕ ਲੋਕਾਂ ਨੂੰ ਇਸ ਦੀ ਭਿਣਕ ਪੈ ਗਈ।

ਜਿਸ ਤੋਂ ਬਾਅਦ ਇਨ੍ਹਾਂ ਦੋਹਾਂ ਚੋਰਾਂ ਨੂੰ ਘਰ ਦੇ ਮਾਲਕ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਮੌਕੇ ਤੇ ਹੀ ਦਬੋਚ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਿੱਲਰ ਨਾਲ ਬੰਨ ਕੇ ਪਹਿਲਾਂ ਤਾਂ ਥੋੜੀ ਮਾਰਕੁੱਟ ਕੀਤੀ ਬਾਅਦ 'ਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਬੰਦ ਪਏ ਘਰਾਂ ਨੂੰ ਨਿਸ਼ਾਨਾ ਬਨਾਉਣ ਵਾਲੇ ਦੋ ਚੋਰਾਂ ਨੂੰ ਰੰਗੇ ਹੱਥੀ ਦਬੋਚਿਆ

ਇਸ ਮੌਕੇ ਘਰ ਦੇ ਮਾਲਕ ਨੇ ਕਿਹਾ ਕਿ ਦੋ ਦਿਨ ਪਹਿਲਾਂ ਵੀ ਇਨ੍ਹਾਂ ਚੋਰਾਂ ਵੱਲੋਂ ਘਰ 'ਚ ਦਾਖ਼ਿਲ ਹੋਕੇ ਘਰ ਦੇ ਸਮਾਨ ਦੀ ਫ਼ਰੋਲਾ ਫ਼ਰਾਲੀ ਕੀਤੀ। ਬਾਥਰੂਮ ਅਤੇ ਰਸੋਈ 'ਚ ਲੱਗੀਆਂ ਟੂਟੀਆਂ ਪੱਟ ਕੇ ਲੈ ਗਏ। ਘਰ ਵਿੱਚ ਪਿਆ ਗੈੱਸ ਸਿੰਲਡਰ ਵੀ ਚੋਰੀ ਕੀਤਾ।

ਜਿਸ ਤੋਂ ਬਾਅਦ ਅਸੀਂ ਚੌਕਸੀ ਰੱਖੀ, ਅੱਜ ਫਿਰ ਜਦ ਇਹ ਘਰ 'ਚ ਵੜੇ ਤਾਂ ਸੀਸੀਟੀਵੀ ਕੈਮਰੇ 'ਚ ਆ ਗਏ। ਜਿਸ ਤੋਂ ਬਾਅਦ ਅਸੀਂ ਮੌਕੇ ਤੇ ਇਨ੍ਹਾਂ ਨੂੰ ਕਾਬੂ ਕਰ ਲਿਆ। ਤੇ ਨਾਲ ਹੀ ਪੁਲਿਸ ਹਵਾਲੇ ਕਰ ਦਿੱਤਾ।

ਇਸ ਮੌਕੇ ਕਲੋਨੀ ਵਿੱਚ ਰਹਿੰਦੇ ਕਾਂਗਰਸ ਆਗੂ ਡਾ. ਰੇਸ਼ਮ ਸਿੰਘ ਨੇ ਕਿਹਾ ਕਿ ਸ਼ਹਿਰ ਅੰਦਰ ਦਿਨ ਦਿਹਾੜੇ ਐਸੀਆਂ ਵਾਰਦਾਤਾਂ ਹੋਣਾ ਚਿੰਤਾ ਦਾ ਕਾਰਨ ਹਨ। ਕਿਉਂਕਿ ਜਿਆਦਾਤਰ ਇਸ ਇਲਾਕੇ ਵਿੱਚ ਲੋਕ ਨੌਕਰੀ ਪੇਸ਼ਾ ਹਨ। ਪਿੱਛੇ ਬੱਚੇ ਰਹਿ ਜਾਂਦੇ ਹਨ ਜਿਸ ਕਰਕੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੀ। ਇਸ ਲਈ ਪ੍ਰਸ਼ਾਸਨ ਤੋਂ ਮੰਗ ਹੈ ਕਿ ਅਜਿਹੇ ਗ਼ਲਤ ਅਨਸਰਾਂ ਖਿਲਾਫ਼ ਸਖ਼ਤੀ ਵਰਤੀ ਜਾਵੇ।

ਇਹ ਵੀ ਪੜ੍ਹੋਂ:ਵਿਦੇਸ਼ ਭੇਜਣ ਦੇ ਚੱਕਰ ਵਿੱਚ ਕੀਤੀ 28 ਲੱਖ ਦੀ ਠੱਗੀ

ETV Bharat Logo

Copyright © 2024 Ushodaya Enterprises Pvt. Ltd., All Rights Reserved.