ETV Bharat / state

ਫ਼ਰੀਦਕੋਟ ਦੇ ਨੌਜਵਾਨ ਉੱਤੇ ਦੋ ਬਾਈਕ ਸਵਾਰਾਂ ਨੇ ਚਲਾਈਆਂ ਗੋਲੀਆਂ

author img

By

Published : Sep 9, 2022, 2:07 PM IST

Updated : Sep 9, 2022, 2:28 PM IST

ਫ਼ਰੀਦਕੋਟ ਦੇ ਚੰਦਬਾਜਾ ਦੇ ਰਹਿਣ ਵਾਲੇ ਕਾਂਗਰਸੀ ਵਰਕਰ ਹਰਕੀਰਤ ਸਿੰਘ ਉਤੇ ਦੋ ਅਣਪਛਾਤੇ ਬਾਈਕ ਸਵਾਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਸਬੰਧੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Two bikers shot fire at the youth of Faridkot
ਫ਼ਰੀਦਕੋਟ ਦੇ ਨੌਜਵਾਨ ਉੱਤੇ ਦੋ ਬਾਈਕ ਸਵਾਰਾਂ ਨੇ ਚਲਾਈਆਂ ਗੋਲੀਆਂ

ਫ਼ਰੀਦਕੋਟ: ਪੰਜਾਬ ਵਿੱਚ ਲਗਾਤਾਰ ਗੋਲੀ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਜੋ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹਾਲਾਂਕਿ ਪੁਲਿਸ ਵੱਲੋਂ ਸਖ਼ਤੀ ਵੀ ਕੀਤੀ ਗਈ ਪਰ ਇਸਦੇ ਬਾਵਜੂਦ ਵੀ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ।

ਇਸੇ ਤਹਿਤ ਹੀ ਇਕ ਮਾਮਲਾ ਫ਼ਰੀਦਕੋਟ ਦਾ ਸਾਹਮਣੇ ਆਇਆ, ਜਿੱਥੇ ਫ਼ਰੀਦਕੋਟ ਦੇ ਚੰਦਬਾਜਾ ਦੇ ਰਹਿਣ ਵਾਲੇ ਹਰਕੀਰਤ ਸਿੰਘ ਕਾਂਗਰਸੀ ਵਰਕਰ ਦੇ ਉੱਪਰ ਦੋ ਅਣਪਛਾਤਿਆਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ।

ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਦੇ ਸਮੇਂ ਹਰਕੀਰਤ ਸਿੰਘ ਜੋ ਪਿੰਡ ਚੰਦਬਾਜਾ ਰਹਿਣ ਵਾਲਾ ਹੈ ਆਪਣੇ ਬੇਟੇ ਨੂੰ ਘਰ ਛੱਡ ਕੇ ਵਾਪਸ ਘਰ ਦੇ ਨਜਦੀਕ ਪਿੰਡ ਮਿਸ਼ਰੀ ਵਾਲਾ ਰੋਡ 'ਤੇ ਜਾ ਰਿਹਾ ਸੀ। ਇਸ ਦੌਰਾਨ ਦੋ ਅਣਪਯਾਤੇ ਬਾਈਕ ਸਵਾਰਾਂ ਵੱਲੋਂ ਉਸ ਉਪਰ ਫਾਇਰਿੰਗ ਕੀਤੀ ਗਈ। ਉਸ ਦੀਆਂ ਲੱਤਾਂ ਵਿੱਚ ਪਹਿਲਾਂ ਫਾਇਰ ਮਾਰੇ ਗਏ ਅਤੇ ਉਸ ਤੋਂ ਬਾਅਦ ਉਸਦੀ ਛਾਤੀ ਕੋਲ ਦੀ ਗੋਲੀ ਲੰਘੀ ਅਤੇ ਇੱਕ ਫਾਇਰ ਉਸਦੀ ਸਕੂਟਰੀ 'ਤੇ ਕੀਤਾ ਗਿਆ। ਉਸ ਤੋ ਬਾਅਦ ਪੀੜਤ ਨੂੰ ਮੈਡੀਕਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਕਿ ਉਹ ਜ਼ੇਰੇ ਇਲਾਜ ਹੈ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਜ਼ਖ਼ਮੀ ਹਰਕੀਰਤ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਸਾਢੇ ਅੱਠ ਦਾ ਸਮਾਂ ਸੀ ਅਤੇ ਉਹ ਆਪਣੇ ਬੱਚੇ ਨੂੰ ਘਰ ਛੱਡ ਕੇ ਵਾਪਸ ਪਿੰਡ ਮਿਸ਼ਰੀ ਵਾਲਾ ਪਾਸੇ ਨੂੰ ਜਾ ਰਿਹਾ ਸੀ। ਘਰ ਤੋਂ ਕੁਝ ਦੂਰ ਹੀ ਗਿਆ ਸੀ ਤਾਂ ਦੋ ਬਾਈਕ ਸਵਾਰਾਂ ਵੱਲੋਂ ਉਸ 'ਤੇ ਫਾਇਰ ਮਾਰੇ ਗਏ ਅਤੇ ਉਹ ਜਦੋਂ ਡਿੱਗ ਪਿਆ ਤਾਂ ਉਸ ਉਪਰ ਫਿਰ ਫਾਇਰਿੰਗ ਕੀਤੀ ਗਈ ਜੋ ਉਸ ਦੀ ਛਾਤੀ ਕੋਲ ਦੀ ਖਹਿ ਕੇ ਲੰਘ ਗਏ।

ਪੀੜਤ ਨੇ ਦੱਸਿਆ ਕਿ ਰਸਤੇ 'ਤੇ ਗੱਡੀ ਆਉਂਦੀ ਦੇਖ ਕੇ ਉਹ ਬਾਈਕ ਸਵਾਰ ਭੱਜ ਗਏ ਅਤੇ ਉਨ੍ਹਾਂ ਦੱਸਿਆ ਉਹ ਹਿੰਦੀ ਵਿੱਚ ਗੱਲ ਕਰ ਰਹੇ ਸਨ। ਪੀੜਤ ਨੇ ਦੱਸਿਆ ਕਿ ਉਸ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਜਾਂ ਲਾਗ ਡਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਵੀ ਕਿਉਂ ਮੇਰੇ ਉਤੇ ਫਾਇਰਿੰਗ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਸਖਤ ਕਾਰਵਾਈ ਕਰੇ ਅਤੇ ਦੋਸ਼ੀਆਂ ਨੂੰ ਸਾਹਮਣੇ ਲਿਆਵੇ।

ਇਸ ਮੌਕੇ ਜਦੋਂ ਡੀਐੱਸਪੀ ਜਸਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਰਕੀਰਤ ਸਿੰਘ ਵੱਲੋਂ ਬਿਆਨ ਦਿੱਤੇ ਗਏ ਸਨ ਕਿ ਉਸ 'ਤੇ ਬਾਈਕ ਸਵਾਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਦੇ ਬਿਆਨਾਂ ਦੇ ਆਧਾਰ 'ਤੇ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੋਲੀ ਚਲਾਉਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਮਜੀਠੀਆ ਦੀ ਰਾਜੋਆਣਾ ਦੀ ਭੈਣ ਨਾਲ ਮੁਲਾਕਾਤ, ਜੇਲ੍ਹ ਅੰਦਰ ਬਲਵੰਤ ਸਿੰਘ ਰਾਜੋਆਣਾ ਨਾਲ ਹੋਈ ਸੀ ਮੁਲਾਕਾਤ

Last Updated : Sep 9, 2022, 2:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.