ETV Bharat / state

ਕੋਟਕਪੁਰਾ ਨਾਮ ਚਰਚਾ ਘਰ ਵਿੱਚ ਰੱਖੀ ਡੇਰਾ ਪ੍ਰੇਮੀ ਦੀ ਮ੍ਰਿਤਕ ਦੇਹ, ਸਸਕਾਰ ਕਰਨ ਤੋਂ ਕੀਤਾ ਇਨਕਾਰ - ਸਸਕਾਰ ਕਰਨ ਤੋਂ ਇਨਕਾਰ

ਫਰੀਦਕੋਟ ਵਿੱਚ ਸ਼ੂਟਰਾਂ ਵੱਲੋਂ ਕਤਲ (dera premi killed by shooters) ਕੀਤੇ ਗਏ ਡੇਰਾ ਪ੍ਰੇਮੀ ਦੇ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੰਦੀਪ ਨੂੰ ਸ਼ੂਟਰਾਂ ਨੇ ਬੇਵਜ੍ਹਾ (Sandeep was killed by shooters for no reason) ਕਤਲ ਕੀਤਾ ਹੈ।

The statement of the family of deceased Sandeep at Faridkot said that we respect Sri Guru Granth Sahib
ਮ੍ਰਿਤਕ ਸੰਦੀਪ ਦੇ ਪਰਿਵਾਰ ਬਿਆਨ ਕਿਹਾ ਅਸੀਂ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ,ਸੰਦੀਪ ਨੂੰ ਬੇਵਜ੍ਹਾ ਕੀਤਾ ਗਿਆ ਕਤਲ
author img

By

Published : Nov 10, 2022, 5:13 PM IST

Updated : Nov 10, 2022, 8:18 PM IST

ਫਰੀਦਕੋਟ: ਬੇਅਦਬੀ ਕਾਂਡ ਦੇ ਮੁਲਜ਼ਮ ਸੰਦੀਪ ਸਿੰਘ (Sandeep Singh accused of blasphemy case) ਦੇ ਕਤਲ ਤੋਂ ਬਾਅਦ ਪਰਿਵਾਰ ਨੇ ਆਪਣੇ ਪੁੱਤਰ ਨੂੰ ਬੇਕਸੂਰ ਦੱਸਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸੰਦੀ ਉੱਤੇ ਸਿਰਫ ਇਲਜ਼ਾਮ ਲੱਗੇ ਸਨ ਪਰ ਸਾਬਿਤ ਨਹੀਂ ਹੋਏ ਅਤੇ ਇਸ ਦੌਰਾਨ ਹੀ ਸ਼ੂਟਰਾਂ ਵੱਲੋਂ ਸੰਦੀਪ ਦਾ ਕਤਲ ਕਰ ਦਿੱਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਕਰਦੇ ਹਨ ਅਤੇ ਬੇਅਦਬੀ ਬਾਰੇ ਕਦੇ ਸੋਚ ਵੀ ਨਹੀਂ ਸਕਦੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ: ਮ੍ਰਿਤਕ ਦੀ ਪਤਨੀ ਅਤੇ ਪਿਤਾ ਦਾ ਕਹਿਣਾ ਹੈ ਕਿ ਉਹ ਮੁੱਢ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ (Respect to Sri Guru Granth Sahib) ਕਰਦੇ ਹਨ ਅਤੇ ਉਨ੍ਹਾਂ ਦੇ ਸਾਰੇ ਬੱਚਿਆਂ ਅਤੇ ਖੁੱਦ ਮ੍ਰਿਤਕ ਦਾ ਵਿਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਇਆ ਸੀ।

ਮ੍ਰਿਤਕ ਸੰਦੀਪ ਦੇ ਪਰਿਵਾਰ ਬਿਆਨ, ਅਸੀਂ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ, ਬੇਵਜ੍ਹਾ ਕੀਤਾ ਗਿਆ ਕਤਲ

ਇਨਸਾਫ ਦੀ ਨਹੀਂ ਉਮੀਦ: ਪਰਿਵਾਰ ਅਤੇ ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਸ ਸਮੇਂ ਸਰਕਾਰ ਦੇ ਜਿਹੋ ਜਿਹੇ ਹਾਲਾਤ ਹਨ ਅਜਿਹਾ ਹਾਲਾਤਾਂ ਵਿੱਚ ਉਨ੍ਹਾਂ ਨੂੰ ਸੰਦੀਪ ਦੇ ਕਤਲ ਵਿੱਚ ਕੋਈ ਇਨਸਾਫ ਮਿਲਣ ਦੀ ਆਸ (No hope of getting justice) ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ 6 ਮਹੀਨਿਆਂ ਵਿੱਚ ਸੰਦੀਪ ਤੋਂ ਪਹਿਲਾਂ ਕਈ ਕਤਲ ਹੋਏ ਹਨ, ਪਰ ਸਰਕਾਰ ਕਿਸੇ ਵੀ ਕੇਸ ਦੀ ਤੈਅ ਤੱਕ ਨਹੀਂ ਪਹੁੰਚ ਸਕੀ।

ਮ੍ਰਿਤਕ ਦੇਹ ਵਾਰਸਾਂ ਹਵਾਲੇ: ਅੱਜ ਸਵੇਰੇ ਕਤਲ ਕੀਤੇ ਗਏ ਡੇਰਾ ਪ੍ਰੇਮੀ ਦਾ ਫਰੀਦਕੋਟ ਦੇ ਮੈਡੀਕਲ ਹਸਪਤਾਲ ਪੋਸਟਮਾਰਟਮ 3 ਡਾਕਟਰਾਂ ਦੇ ਪੈਨਲ ਵਲੋਂ ਕੀਤਾ ਗਿਆ ਹੈ। ਡੇਰਾ ਪ੍ਰੇਮੀ ਪ੍ਰਦੀਪ ਸਿੰਘ ਉਰਫ ਰਾਜੂ ਦੀ ਲਾਸ਼ ਪੁਲਿਸ ਨੇ ਪੋਸਟਮਾਰਟਮ ਤੋਂ ਮਗਰੋਂ ਪਰਿਵਾਰ ਨੂੰ ਸੌਂਪ ਦਿੱਤੀ ਹੈ।

ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ

ਪਰਿਵਾਰ ਦਾ ਸਸਕਾਰ ਤੋਂ ਇਨਕਾਰ: ਮ੍ਰਿਤਕ ਦੇਹ ਨੂੰ ਫਿਲਹਾਲ ਕੋਟਕਪੁਰਾ ਦੇ ਨਾਮ ਚਰਚਾ ਘਰ ਵਿੱਚ ਰੱਖਿਆ ਗਿਆ ਹੈ। ਡੇਰਾ ਪ੍ਰੇਮੀ ਹਰਚਰਨ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਸਸਕਾਰ ਕਰਨ ਤੋਂ ਇਨਕਾਰ (Refusal to be cremated) ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਸੰਦੀਪ ਦੇ ਇਨਸਾਫ ਲਈ ਭਾਵੇਂ ਲਾਸ਼ ਨੂੰ ਸੜਕ ਉੱਤੇ ਰੱਖ ਕੇ ਵੀ ਇਨਸਾਫ ਮੰਗਣਾ ਪਵੇ ਉਹ ਪਿੱਛੇ ਨਹੀਂ ਹਟਣਗੇ।

The statement of the family of deceased Sandeep at Faridkot said that we respect Sri Guru Granth Sahib

ਸਵੇਰੇ ਕੀਤਾ ਗਿਆ ਸੀ ਕਤਲ: ਦੱਸ ਦਈਏ ਕਿ ਬੇਅਦਬੀ ਕੇਸ ਵਿੱਚ ਨਾਮਜ਼ਦ ਮੁਲਜ਼ਮ ਸੰਦੀਪ (Accused Sandeep named in the blasphemy case) ਸਿੰਘ ਦਾ ਕਤਲ ਅੱਜ ਸਵੇਰੇ ਉਸ ਸਮੇਂ ਸ਼ੂਟਰਾਂ ਵੱਲੋਂ ਗੋਲੀਆਂ ਮਾਰ ਕੇ ਕੀਤਾ ਗਿਆ ਜਦੋਂ ਉਹ ਆਪਣੀ ਦੁਕਾਨ ਉੱਤੇ ਰੋਜ਼ਾਨਾਂ ਦੀ ਤਰ੍ਹਾਂ ਕੰਮ ਲਈ ਜਾ ਰਿਹਾ ਸੀ। ਮ੍ਰਿਤਕ ਡੇਰਾ ਪ੍ਰੇਮੀ ਦੇ ਨਾਲ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਜ਼ਮ ਵੀ ਇਸ ਹਮਲੇ ਦੌਰਾਨ ਜ਼ਖ਼ਮੀ ਹੋਇਆ ਹੈ।

ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਹਰਚਰਨ ਸਿੰਘ ਵੱਲੋਂ ਸਰਕਾਰ ਅੱਗੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ

Last Updated : Nov 10, 2022, 8:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.