ETV Bharat / state

ਦੇਸ਼ ਦੇ 9 ਲੱਖ ਸਕੂਲਾਂ ਨੂੰ ਪਛਾੜ ਕੇ ਪੰਜਾਬ ਦੇ ਇਸ ਸਰਕਾਰੀ ਸਕੂਲ ਨੇ ਜਿੱਤਿਆ 'ਸਵੱਛ ਭਾਰਤ ਅਭਿਆਨ' ਦਾ ਨੈਸ਼ਨਲ ਐਵਾਰਡ

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਿੰਗਰਾ ਦੇ ਸਰਕਾਰੀ ਮਿਡਲ ਸਕੂਲ (Government Secondary School of village Kingra) ਨੇ ਦੇਸ਼ ਭਰ ਦੇ ਕਰੀਬ 9 ਲੱਖ ਸਰਕਾਰੀ ਤੇ ਨਿੱਜੀ ਸਕੂਲਾਂ ਨੂੰ ਮਾਤ ਪਾ ਕੇ ਦੂਜੀ ਵਾਰ ਸਵੱਛ ਭਾਰਤ ਅਭਿਆਨ ਦਾ ਨੈਸ਼ਨਲ ਐਵਾਰਡ ਜਿੱਤਿਆ ਹੈ।

Government Secondary School of village Kingra

author img

By

Published : Dec 4, 2022, 3:29 PM IST

Updated : Dec 4, 2022, 4:10 PM IST

ਫਰੀਦਕੋਟ: ਪੰਜਾਬ ਦੀ ਨਵੀਂ ਸਰਕਾਰ ਵੱਲੋਂ ਬੇਸ਼ੱਕ ਸਰਕਾਰੀ ਸਕੂਲਾਂ ਨੂੰ ਦਿੱਲੀ ਮਾਡਲ ਵਿੱਚ ਬਦਲਣ ਦੀ ਗੱਲ ਆਖੀ ਗਈ ਸੀ। ਇਸੇ ਤਹਿਤ ਹੀ ਪਿੰਡ ਕਿੰਗਰਾ ਦੇ ਸਰਕਾਰੀ ਮਿਡਲ ਸਕੂਲ (Government Secondary School of village Kingra) ਨੇ ਦੇਸ਼ ਭਰ ਦੇ ਕਰੀਬ 9 ਲੱਖ ਤੋਂ ਵੱਧ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਨੂੰ ਪਛਾੜ ਕੇ ਸਵੱਛ ਭਾਰਤ ਅਭਿਆਨ ਵਿਚ ਦੂਜੀ ਵਾਰ ਨੈਸ਼ਨਲ ਐਵਾਰਡ ਆਪਣੇ ਨਾਮ (Secondary School of village Kingra National Award) ਕੀਤਾ। ਜੋ ਬੀਤੇ ਦਿਨੀ ਦਿੱਲੀ ਵਿਚ ਹੋਏ ਇਕ ਵਿਸੇਸ ਸਮਾਗਮ ਵਿਚ ਸਕੂਲ ਦੇ ਮੁੱਖ ਅਧਿਆਪਕ ਅਤੇ ਬੱਚਿਆਂ ਨੂੰ ਪ੍ਰਾਪਤ ਹੋਇਆ।

ਪਿੰਡ, ਸਕੂਲ ਸਟਾਫ ਤੇ ਬੱਚਿਆ ਦਾ ਪੂਰਾ ਸਹਿਯੋਗ:- ਇਸ ਦੌਰਾਨ ਗੱਲਬਾਤ ਕਰਦਿਆਂ ਸਕੂਲ ਦੇ ਮੁੱਖ ਅਧਿਆਪਕ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਕਰੀਬ 10 ਸਾਲਾਂ ਤੋਂ ਇਸ ਸਕੂਲ ਵਿਚ ਮੁੱਖ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਦੱਸਿਆ ਕਿ ਜਦ ਉਹ ਇੱਥੇ ਆਏ ਸਨ ਤਾਂ ਸਕੂਲ ਵਿਚ ਕੋਈ ਬਹੁਤੇ ਪ੍ਰਬੰਧ ਨਹੀਂ ਸਨ, ਪਰ ਪਿੰਡ ਦੇ ਕੁਝ ਲੋਕਾਂ ਦੇ ਸਹਿਯੋਗ ਸਕੂਲ ਸਟਾਫ ਦੀ ਹੱਲਾਸ਼ੇਰੀ ਅਤੇ ਬੱਚਿਆ ਦੇ ਸਹਿਯੋਗ ਨਾਲ ਉਹਨਾਂ ਨੇ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਉਣ ਲਈ ਕੰਮ ਸੁਰੂ ਕੀਤਾ ਸੀ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਸਕੂਲ ਨੂੰ 3 ਵਾਰ ਸਟੇਟ ਐਵਾਰਡ ਜਦੋਂ ਕਿ 2 ਵਾਰ ਨੈਸਨਲ ਐਵਾਰਡ ਮਿਲ ਚੁੱਕੇ ਹਨ।

ਪਿੰਡ ਕਿੰਗਰਾ ਦੇ ਸਰਕਾਰੀ ਮਿਡਲ ਸਕੂਲ ਨੇ ਨੈਸ਼ਨਲ ਐਵਾਰਡ ਜਿੱਤਿਆ

ਉਹਨਾਂ ਦੱਸਿਆ ਕਿ ਦੇਸ਼ ਭਰ ਦੇ ਕਰੀਬ 9.5 ਲੱਖ ਦੇ ਲਗਭਗ ਸਰਕਾਰੀ ਅਤੇ ਨਿੱਜੀ ਖੇਤਰ ਦੇ ਸਕੂਲਾਂ ਨੇ ਐਵਾਰਡ ਲਈ ਅਪਲਾਈ ਕੀਤਾ ਸੀ, ਜਿੰਨਾਂ ਵਿਚੋਂ ਕਰੀਬ 8.5 ਲੱਖ ਸਕੂਲਾਂ ਨੂੰ ਚੁਣਿਆ ਗਿਆ ਸੀ, ਜਿੰਨਾਂ ਵਿਚ ਆਖਰੀ 33 ਸਕੂਲ ਚੁਣੇ ਗਏ। ਜਿੰਨਾਂ ਵਿਚ ਇਕ ਨਾਮ ਉਹਨਾਂ ਦੇ ਸਕੂਲ ਦਾ ਨਾਮ ਸੀ। ਉਹਨਾਂ ਕਿਹਾ ਕਿ ਸਵੱਛ ਭਾਰਤ ਅਭਿਆਨ ਤਹਿਤ ਮਿਲੇ ਇਸ ਐਵਾਰਡ ਨਾਲ ਉਹਨਾਂ ਸਕੂਲ ਦੇ ਵਿਦਿਅਰਥੀਆਂ ਦਾ ਮਾਣ ਵਧਿਆ ਹੈ।

ਉਹਨਾਂ ਇਸ ਐਵਾਰਡ ਲਈ ਸਿੱਖਿਆ ਵਿਭਾਗ ਪੰਜਾਬ ਸਰਕਾਰ, ਜਿਲ੍ਹਾ ਪੱਧਰ ਉੱਤੇ ਸਿੱਖਿਆ ਅਧਿਕਾਰੀਆਂ, ਸਾਥੀ ਅਧਿਆਪਕਾਂ, ਸਕੂਲ ਦੇ ਮੌਜੂਦਾ ਅਤੇ ਸਾਬਕਾ ਵਿਦਿਅਰਥੀਆਂ ਦਾ ਧੰਨਵਾਦ ਕੀਤਾ। ਸਕੂਲ ਦੇ ਬੱਚਿਆ ਨੇ ਕਿਹਾ ਕਿ ਉਹਨਾਂ ਨੂੰ ਖੁਸੀ ਹੈ ਕਿ ਉਹ ਸਰਕਾਰੀ ਮਿਡਲ ਸਕੂਲ ਕਿੰਗਰਾ ਦੇ ਵਿਦਿਅਰਥੀ ਹਨ। ਉਹਨਾਂ ਕਿਹਾ ਕਿ ਸਕੂਲ ਵਿਚ ਜਿੱਥੇ ਸਾਫ ਸਫਾਈ ਅਤੇ ਅਨੁਸ਼ਾਸਨ ਦਾ ਧਿਆਨ ਰੱਖਿਆ ਜਾਂਦਾ ਹੈ। ਉੱਥੇ ਸਕੂਲ ਵਿਚ ਪੜ੍ਹਾਈ ਵੀ ਵਧੀਆਂ ਸਰਲ ਅਤੇ ਅਕਰਸ਼ਿਤ ਢੰਗਾਂ ਨਾਲ ਕਰਵਾਈ ਜਾਂਦੀ ਹੈ।

ਅਧਿਆਪਕਾਂ ਨੂੰ ਮਾਣ ਹੈ ਕਿ ਇਸ ਸਕੂਲ ਵਿਚ ਨੌਕਰੀ ਕਰਦੇ ਹਨ: ਇਸ ਮੌਕੇ ਸਾਥੀ ਅਧਿਆਪਕਾਂ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਸਰਕਾਰੀ ਮਿਡਲ ਸਕੂਲ ਕਿੰਗਰਾ ਵਿਚ ਨੌਕਰੀ ਕਰਦੇ ਹਨ। ਉਹਨਾਂ ਦੱਸਿਆ ਕਿ ਸਕੂਲ ਵਿਚ ਬੱਚਿਆ ਅਤੇ ਸਟਾਫ ਵਿਚ ਪਰਿਵਾਰਕ ਸਾਂਝ ਹੈ। ਇਸੇ ਦੇ ਸਦਕਾ ਹੀ ਸਾਰੇ ਰਲ ਮਿਲ ਕੇ ਸਕੂਲ ਅਤੇ ਬੱਚਿਆ ਦੇ ਚੰਗੇ ਭਵਿੱਖ ਲਈ ਕੰਮ ਕਰਦੇ ਹਨ, ਜਿਸ ਦਾ ਸਿੱਟਾ ਇਹ ਹੈ ਕਿ ਸਕੂਲ ਨੂੰ ਦੂਜੀਵਾਰ ਨੈਸਨਲ ਪੱਧਰ ਉੱਤੇ ਐਵਾਰਡ ਮਿਲਿਆ ਹੈ।

ਪਿੰਡ ਕਿੰਗਰਾ ਦਾ ਨਾਮ ਰੋਸ਼ਨ: ਫਿਰੋਜ਼ਪੁਰ ਤੋਂ ਸ੍ਰੀ ਮੁਕਤਸਰ ਨੂੰ ਜਾਂਦੇ ਰਾਜ ਮਾਰਗ ਤੋਂ ਮਹਿਜ 100 ਕੁ ਮੀਟਰ ਪਿੱਛੇ ਛਿਪਦੇ ਵਾਲੇ ਪਾਸੇ ਵਸੇ ਫਰੀਦਕੋਟ ਜਿਲ੍ਹੇ ਦੇ ਪਿੰਡ ਕਿੰਗਰਾ ਦਾ ਨਾਮ ਅੱਜ ਸ਼ਨੀਵਾਰ ਨੂੰ ਭਾਰਤ ਭਰ ਵਿਚ ਸਤਿਕਾਰ ਵਜੋਂ ਲਿਆ ਜਾਂਦਾ ਹੈ, ਜਿਸ ਦਾ ਸਿਹਰਾ ਇੱਥੋਂ ਦੇ ਸਰਕਾਰੀ ਮਿਡਲ ਸਕੂਲ ਦੇ ਅਧਿਆਪਕਾਂ ਅਤੇ ਬੱਚਿਆ ਨੂੰ ਜਾਂਦਾ ਹੈ। ਜਿੰਨ੍ਹਾਂ ਦੀ ਮਿਹਨਤ ਅਤੇ ਲਗਨ ਸਦਕਾ ਇਸ ਪਿੰਡ ਦਾ ਨਾਮ ਦੂਜੀਵਾਰ ਨੈਸਨਲ ਪੱਧਰ ਉੱਤੇ ਗੂੰਜਿਆ। ਇਹੀ ਨਹੀਂ ਇਹ ਸਕੂਲ ਇਕ ਪਹਿਲਾਂ ਵੀ ਇਹ ਐਵਾਰਡ ਜਿੱਤ ਚੁੱਕਾ ਹੈ ਅਤੇ ਪੰਜਾਬ ਪੱਧਰ ਉੱਤੇ ਵੀ ਇਸ ਸਕੂਲ ਨੇ 3 ਐਵਾਰਡ ਜਿੱਤੇ ਹਨ ਅਤੇ ਇਸ ਸਕੂਲ ਦੇ ਮੁੱਖ ਅਧਿਆਪਕ ਧਰਮਿੰਦਰ ਸਿੰਘ ਨੂੰ ਵੀ ਵਧੀਆ ਸੇਵਾਵਾਂ ਬਦਲੇ ਰਾਜ ਸਰਕਾਰ ਵੱਲੋਂ ਸਟੇਟ ਐਵਾਰਡ ਦਿੱਤਾ ਜਾ ਚੁੱਕਾ ਹੈ।

ਕੀ ਹੈ ਸਕੂਲ ਦੀ ਖਾਸੀਅਤ: ਫਰੀਦਕੋਟ ਜਿਲ੍ਹੇ ਦੇ ਪਿੰਡ ਕਿੰਗਰਾ ਦੇ ਇਸ ਮਿਡਲ ਸਕੂਲ ਨੂੰ ਸਰਕਾਰੀ ਮਾਡਲ ਸਕੂਲ ਕਿਹਾ ਜਾਵੇ ਤਾਂ ਵੀ ਕੋਈ ਅਤਿ ਕਥਨੀ ਨਹੀਂ ਹੋਵੇਗੀ।ਬੇਸ਼ੱਕ ਰਾਜ ਸਰਕਾਰ ਵੱਲੋਂ ਪੰਜਾਬ ਦੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਪਰ ਇਸ ਸਕੂਲ ਵਿਚ ਆ ਕੇ ਤੁਹਾਨੂੰ ਅਸਲ ਸਮਾਰਟ ਸਕੂਲ ਦਾ ਪਤਾ ਚੱਲੇਗਾ। ਕਿਉਕਿ ਸਕੂਲ ਵਿਚ ਵੜਦਿਆ ਹੀ ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਤੁਸੀਂ ਕਿਸੇ ਵਿਦੇਸ਼ੀ ਵਿਦਿਅਕ ਅਦਾਰੇ ਵਿਚ ਪ੍ਰਵੇਸ਼ ਕਰ ਗਏ ਹੋਵੋਂ।

ਸਕੂਲ ਦਾ ਵਾਤਾਵਰਨ ਸਾਫ ਸੁਥਰਾ: ਇਸ ਤੋਂ ਇਲਾਵਾ ਸਕੂਲ ਦਾ ਵਾਤਾਵਰਨ ਇੰਨਾਂ ਸਾਫ ਸੁਥਰਾ ਕਿ ਕਿਤੇ ਵੀ ਤੁਹਾਨੂੰ ਗੰਦਗੀ ਦਾ ਨਾਮੋ ਨਿਸ਼ਾਨ ਨਹੀਂ ਮਿਲੇਗਾ, ਸਕੂਲ ਦੇ ਵਿਦਿਅਰਥੀਆਂ ਦੀ ਸਾਫ ਸੁਥਰੀ ਵਰਦੀ ਅਤੇ ਅਕਰਸ਼ਿਤ ਰੰਗਾਂ ਵਿਚ ਰੰਗਿਆ ਸਕੂਲ ਦਾ ਆਲਾ ਦੁਆਲਾ, ਬੱਚਿਆ ਦੇ ਪਖਾਨਿਆਂ ਦੀ ਸਾਫ ਸਫਾਈ , ਮੁਢਲੀਆਂ ਸਹੂਲਤਾਂ, ਕੋਵਿਡ ਨਿਯਮਾਂ ਦੀ ਪਾਲਣਾਂ, ਗਿੱਲੇ ਅਤੇ ਸੁੱਕੇ ਕੂੜੇ ਦੀ ਸਾਂਭ ਸੰਭਾਲ ਲਈ ਵੱਖ ਵੱਖ ਰੰਗਾਂ ਦੇ ਡਸਟਬਿੰਨ ਵੇਖ ਕੇ ਸਕੂਲ ਨੂੰ ਜੰਨਤ ਹੀ ਕਿਹਾ ਜਾ ਸਕਦਾ।ਇਹੀ ਨਹੀਂ ਪੜ੍ਹਾਈ ਪੱਖੋਂ ਵੀ ਸਾਰੇ ਪ੍ਰਬੰਧ ਅਵੱਲ ਦਰਜੇ ਦੇ ਅਤੇ ਸਕੂਲ ਵਿਚ ਬੱਚਿਆਂ ਦੀ ਹਾਜਰੀ ਰੋਜਾਨਾਂ 100 ਪ੍ਰਤੀਸ਼ਤ ਰਹਿੰਦੀ ਹੈ।

ਇਹ ਵੀ ਪੜੋ: ਪਾਕਿ ਵਿੱਚੋਂ ਤਸਕਰੀ ਜਾਰੀ, ਸਰਹੱਦ ਉੱਤੇ 3 ਵਾਰ ਦੇਖਿਆ ਡਰੋਨ, ਨਸ਼ਾ ਤੇ ਡਰੋਨ ਬਰਾਮਦ

Last Updated : Dec 4, 2022, 4:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.