ਫਰੀਦਕੋਟ: SGPC ਵੱਲੋਂ ਮੈਡੀਕਲ ਕੈਂਪਾਂ ਵਿਚ ਪਾਏ ਗਏ ਲੋੜਵੰਦਾਂ ਦੇ ਇਲਾਜ ਲਈ ਫਰੀਦਕੋਟ ਤੋਂ 20 ਮਰੀਜਾਂ ਦਾ ਪਹਿਲਾ ਜਥਾ ਅੰਮ੍ਰਿਤਸਰ ਲਈ ਰਵਾਨਾ ਕੀਤਾ ਗਿਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਫ਼ਤ ਬੱਸ ਰਾਹੀਂ ਜਥਾ ਰਵਾਨਾ ਹੋਇਆ।
ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਲੋੜਵੰਦ ਮਰੀਜਾਂ ਦਾ ਜਥਾ ਰਵਾਨਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਨੁੱਖਤਾ ਦੀ ਸੇਵਾ ਲਈ ਵਿੱਢੇ ਗਏ ਲੋੜਵੰਦਾਂ ਲਈ ਮੁਫ਼ਤ ਇਲਾਜ ਦੇ ਕਾਰਜਾਂ ਤਹਿਤ ਲਗਾਏ ਗਏ ਮੈਡੀਕਲ ਜਾਂਚ ਕੈਂਪਾਂ ਵਿਚੋਂ ਅਪ੍ਰੇਸ਼ਨ ਅਤੇ ਹੋਰ ਇਲਾਜ ਲਈ ਚੁਣੇ ਗਏ ਮਰੀਜਾਂ ਦਾ ਅੰਮ੍ਰਿਤਸਰ ਸਾਹਿਬ ਵਿਖੇ SGPC ਅਧੀਨ ਚੱਲ ਰਹੇ ਹਸਪਤਾਲ ਵਿਚ ਮੁਫ਼ਤ ਇਲਾਜ ਕਰਵਾਉਣ ਲਈ ਫਰੀਦਕੋਟ ਤੋਂ 20 ਲੋੜਵੰਦਾਂ ਦੇ ਜਥੇ ਨੂੰ SGPC ਦੀ ਮੁਫ਼ਤ ਬੱਸ ਸੇਵਾ ਰਾਹੀਂ ਰਵਾਨਾ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਦੇ ਦਿਸ਼ਾ ਨਿਤਦੇਸ਼ਾਂ ਤੇ ਬੀਤੇ ਦਿਨੀ ਫਰੀਦਕੋਟ ਵਿਖੇ ਇਕ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਸੀ ਜਿਸ ਵਿਚ ਕਰੀਬ 200 ਲੋਕਾਂ ਦੀ ਵੱਖ ਵੱਖ ਤਰਾਂ ਦੇ ਅਪ੍ਰੇਸ਼ਨ ਆਦਿ ਕਰਨ ਲਈ ਸ਼ਿਨਾਖਤ ਹੋਈ ਸੀ। ਜਿੰਨਾ ਵਿਚੋਂ ਅੱਜ 20 ਲੋਕਾਂ ਦਾ ਜਥਾ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕੀਤਾ ਹੈ।
ਇਹ ਵੀ ਪੜੋ:ਗੁਰੂ ਨਾਨਕ ਹਸਪਤਾਲ ਵਿਖੇ ਡੇਂਗੂ ਨੂੰ ਲੈ ਕੇ ਪ੍ਰਬੰਧਾਂ ਦੀ ਘਾਟ