ਫਰੀਦਕੋਟ:ਪੰਜਾਬ ਸਰਕਾਰ ਵੱਲੋ ਲਗਾਏ ਗਏ ਕੰਪਿਊਟਰ ਸੈਂਟਰ ‘ਤੇ ਰੋਕ ਤੇ ਕੰਪਿਊਟਰ ਐਸੋਸੀਏਸ਼ਨ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸਦੇ ਚੱਲਦੇ ਹੀ ਅੱਜ ਕੰਪਿਊਟਰ ਐਸੋਸੀਏਸ਼ਨ ਜੈਤੋੇ ਵੱਲੋਂ ਐਸ.ਡੀ.ਐਮ.ਜੈਤੋ ਨੂੰ ਮੰਗ ਪੱਤਰ ਸੌਂਪਦੇ ਹੋਏ ਉਨਾਂ ਹਦਾਇਤਾਂ ਚ ਥੋੜ੍ਹੀ ਰਾਹਤ ਦੇਣ ਦੀ ਮੰਗ ਕੀਤੀ ਹੈ । ਕੰਪਿਊਟਰ ਸੈਂਟਰ ਦੇ ਮਾਲਕਾਂ ਵੱਲੋ ਕੰਪਿਊਟਰ ਸੈਂਟਰ ਖੋਲ੍ਹਣ ਲਈ ਬੇਨਤੀ ਕੀਤੀ ਗਈ ਅਤੇ ਕਿਹਾ ਗਿਆ ਕਿ ਸਾਨੂੰ ਕੰਪਿਊਟਰ ਸੈਂਟਰ ਦਾ ਕਿਰਾਇਆ ਲਗਾਤਾਰ ਪੈ ਰਿਹਾ ਹੈ ਜਿਸ ਕਾਰਨ ਅਸੀਂ ਆਪਣਾ ਕਿਰਾਇਆ ਭਰਣ ਤੋਂ ਅਸਮਰਥ ਹਾਂ ਜਿਸ ਕਰਕੇ ਉਨਾਂ ਮੰਗ ਪੱਤਰ ਸੌਂਪਦੇ ਹੋਏ ਸਰਕਾਰ ਤੋਂ ਕੰਪਿਊਟਰ ਸੈਂਟਰ ਖੋਲ੍ਹਣ ਦੀ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸ਼ ਬਾਂਸਲ ਨੇ ਕਿਹਾ ਕਿ ਸਾਰੇ ਕੰਪਿਊਟਰ ਸੈਂਟਰਾਂ ਕੋਲ 10 ਤੋ 15 ਕੰਪਿਊਟਰ ਹਨ ਜੋ ਕਿ ਪਹਿਲਾਂ ਹੀ ਸਮਾਜਿਕ ਦੂਰੀ ‘ਤੇ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਡੇ ਕੰਪਿਊਟਰ ਸੈਂਟਰ ਖੋਲਦੀ ਹੈ ਤਾਂ ਅਸੀਂ ਸਰਕਾਰ ਦੀਆਂ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ । ਉਨਾਂ ਕਿਹਾ ਕਿ ਆਪਣੇ ਸੈਂਟਰ ਵਿੱਚ ਮਾਸਕ ਅਤੇ ਸੈਨੀਟਾਈਜ਼ਰ ਦਾ ਖਾਸ ਪ੍ਰਬੰਧ ਵੀ ਰੱਖਾਂਗੇ। ਇਸ ਮੌਕੇ ਹਰਸ਼ ਕੰਪਿਊਟਰ ਸੈਂਟਰ ਦੇ ਮਾਲਕ ਹਰਸ਼ਦੀਪ ਬਾਂਸਲ, ਮੰਗਲਾ ਕੰਪਿਊਟਰ ਸੈਂਟਰ ਦੇ ਮਾਲਕ ਕਨਬ ਮੰਗਲਾ, ਜਿਪ ਕੰਪਿਊਟਰ ਸੈਂਟਰ ਦੇ ਮਾਲਕ ਕੀਮਤ, ਐਮ.ਆਰ.ਡੀ.ਐਸ. ਕੰਪਿਊਟਰ ਸੈਂਟਰ ਦੇ ਮਾਲਕ ਜਸਪਾਲਜੀਤ ਸਿੰਘ, ਅਰਾਇਜ਼ ਕੰਪਿਊਟਰ ਸੈਂਟਰ ਦੇ ਮਾਲਕ ਕਿਰਨਪ੍ਰੀਤ ਕੌਰ, ਟੱਚ ਸਟੋਨ ਕੰਪਿਊਟਰ ਟਾਇੰਪਿੰਗ ਸੈਂਟਰ ਦੇ ਮਾਲਕ ਵੀਰਪਾਲ ਕੌਰ ਅਤੇ ਹਰਵਿੰਦਰਪਾਲ ਸਿੰਘ ਹਾਜ਼ਰ ਸਨ।
ਇਹ ਵੀ ਪੜੋ:ਚੰਡੀਗੜ੍ਹ 'ਚ ਮਾਸਕ ਨਾ ਪਾਉਣ ਵਾਲੇ ਵਿਅਕਤੀ ਨੇ ਪੁਲਿਸ ਅੱਗੇ ਕੀਤਾ ਹਾਈ ਵੋਲਟੇਜ਼ ਡਰਾਮਾ