ਫਰੀਦਕੋਟ: ਸਰਕਾਰੀ ਬ੍ਰਿਜਿੰਦਰਾ ਕਾਲਜ (Government Brijindra College) ‘ਚ 1972 ਤੋਂ ਚੱਲ ਰਹੇ ਖੇਤੀਬਾੜੀ ਵਿਭਾਗ (Department of Agriculture) ਹੁਣ ICAR ਦੀਆਂ ਸ਼ਰਤਾਂ ਨਾ ਪੂਰੀਆਂ ਕਰਨ ਦੇ ਚਲਦੇ ਬੰਦ ਹੋਣ ਜਾ ਰਿਹਾ ਹੈ। ਜਿਸ ਨੂੰ ਬਚਾਉਣ ਲਈ ਲਗਾਤਾਰ ਵਿਦਿਆਰਥੀਆਂ (Students) ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸੇ ਸੰਘਰਸ਼ ਦੌਰਾਨ ਪਿਛਲੇ 15 ਦਿਨਾਂ ਤੋਂ ਲੜੀਵਾਰ ਭੁੱਖ ਹੜਤਾਲ (Hunger strike) ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਜਿਸ ‘ਚ ਰੋਜ਼ ਸ਼ਹਿਰ ਦੇ ਲੋਕਾਂ ਵੱਲੋਂ ਰੋਜ਼ਾਨਾ ਤਿੰਨ ਵਿਅਕਤੀ ਲੜੀਵਾਰ ਭੁੱਖ ਹੜਤਾਲ ‘ਤੇ ਬੈਠਦੇ ਹਨ। ਅੱਜ ਇਸ ਲੜੀ ਤਹਿਤ ਫਰੀਡਮ ਫਾਈਟਰ ਪਰਿਵਾਰ ਐਸੋਸੀਏਸ਼ਨ (Freedom Fighter Family Association) ਦੇ ਤਿੰਨ ਆਗੂਆਂ ਵੱਲੋਂ ਅੱਜ ਭੁੱਖ ਹੜਤਾਲ (Hunger strike) ‘ਚ ਸ਼ਮੂਲੀਅਤ ਕੀਤੀ ਹੈ।
ਇਸ ਮੌਕੇ ਆਲ ਇੰਡੀਆ ਫਰੀਡਮ ਫਾਈਟਰ ਪਰਿਵਾਰ ਐਸੋਸੀਏਸ਼ਨ (Freedom Fighter Family Association) ਦੇ ਪ੍ਰਧਾਨ ਕੁਲਦੀਪ ਸਿੰਘ ਬਰਾੜ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਸਰਕਾਰੀ ਸੈਕਟਰਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਉੱਥੇ ਹੀ ਵਿੱਦਿਅਕ ਅਦਾਰਿਆਂ ਨੂੰ ਵੀ ਹੁਣ ਨਿੱਜੀ ਹੱਥਾਂ ‘ਚ ਦੇ ਕੇ ਗਰੀਬ ਵਿਦਿਆਰਥੀਆਂ ਦੇ ਪੜਾਈ ਦੇ ਹੱਕਾਂ ਨੂੰ ਖੋਇਆ ਜਾ ਰਿਹਾ ਹੈ, ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚੇ ਅਮੀਰ ਪਰਿਵਾਰਾਂ ਦੇ ਬਰਾਬਰ ਪੜ ਨਾ ਸਕਣ।
ਉਨ੍ਹਾਂ ਕਿਹਾ ਕੇ ਵਿਦਿਆਰਥੀਆਂ ਦੇ ਇਸ ਸੰਘਰਸ਼ ‘ਚ ਅਸੀਂ ਨਾਲ ਖੜੇ ਹਾਂ ਅਤੇ ਖੇਤੀਬਾੜੀ ਵਿਭਾਗ (Department of Agriculture) ਨੂੰ ਇਸ ਇਲਾਕੇ ਦੇ ਸਰਕਾਰੀ ਕਾਲਜ ‘ਚੋਂ ਖ਼ਤਮ ਨਹੀਂ ਹੋਣ ਦੇਵੇਗਾ, ਜਿਸ ਤਰ੍ਹਾਂ ਪਹਿਲਾਂ ਵੀ ਸਰਕਾਰੀ ਕਮਾਰਸ ਕਾਲਜ ਅਤੇ ਲਾਅ ਦੀ ਪੜਾਈ ਨੂੰ ਫਰੀਦਕੋਟ ‘ਚੋਂ ਖ਼ਤਮ ਕਰ ਦਿੱਤਾ ਗਿਆ।
ਉਧਰ ਵਿਦਿਆਰਥੀ ਆਗੂ ਰਮਨ ਕੁਮਾਰ ਨੇ ਕਿਹਾ ਕਿ ਪਿਛਲੇ ਤਿੰਨ ਮਹੀਨੇ ਤੋਂ ਅਸੀਂ ਲਗਾਤਾਰ ਖੇਤੀਬਾੜੀ ਵਿਭਾਗ (Department of Agriculture) ਨੂੰ ਬਚਉਣ ਲਈ ਸੰਘਰਸ਼ ਕਰ ਰਹੇ ਹਾਂ, ਜਿਸ ਲਈ ਸਾਨੂੰ ਸ਼ਹਿਰ ਵਾਸੀਆਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਅਤੇ ਉਨ੍ਹਾਂ ਨੇ ਹੋਰ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਹ ਆਉਣ ਵਾਲੇ ਭਵਿੱਖ ਦੇ ਵਿਦਿਆਰਥੀਆਂ ਲਈ ਸੰਘਰਸ਼ ਕਰ ਰਹੇ ਹਾਂ, ਤਾਂ ਜੋ ਉਨ੍ਹਾਂ ਨੂੰ ਪ੍ਰਾਈਵੇਟ ਕਾਲਜਾਂ ‘ਚ ਮਹਿੰਗੀਆਂ ਫੀਸਾਂ ਭਰ ਇਹ ਕੋਰਸ ਨਾ ਕਰਨੇ ਪੈਣ। ਉਨ੍ਹਾਂ ਕਿਹਾ ਕਿ ਵੱਡੇ ਘਰਾਣਿਆ ਦੇ ਇਸ਼ਾਰਿਆ ‘ਤੇ ਪੰਜਾਬ ਤੇ ਕੇਂਦਰ ਸਰਕਾਰ ਹੌਲੀ-ਹੌਲੀ ਦੇਸ਼ ਦੇ ਸਾਰੇ ਸਰਕਾਰੀ ਵਿਭਾਗਾਂ ਨੂੰ ਵੇਚ ਰਹੀ ਹੈ, ਤਾਂ ਜੋ ਵੱਡੇ ਘਰਾਣਿਆ ਨੂੰ ਲਾਭ ਮਿਲ ਸਕੇ।
ਇਹ ਵੀ ਪੜ੍ਹੋ:ਹੁਣ ਹਰ ਬੁੱਧਵਾਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਰੰਧਾਵਾ ਨੇ ਦਿੱਤੀ ਜਾਣਕਾਰੀ