ETV Bharat / state

ਬੇਕਾਬੂ ਸਕਾਰਪੀਓ ਨੇ 3 ਲੋਕਾਂ ਨੂੰ ਦਰੜਿਆ, 2 ਦੀ ਮੌਤ

ਬੀਤੇ ਦਿਨੀਂ ਫ਼ਰੀਦਕੋਟ ਬਠਿੰਡਾ ਹਾਈਵੇਅ 'ਤੇ ਇੱਕ ਤੇਜ਼ ਰਫ਼ਤਾਰ ਸਕਾਰਪੀਓ ਦੀ ਲਪੇਟ 'ਚ ਆਉਣ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ।

ਬੇਕਾਬੂ ਸਕਾਰਪੀਓ ਨੇ 3 ਲੋਕਾਂ ਨੂੰ ਦਰੜਿਆ, 2 ਦੀ ਮੌਤ
ਬੇਕਾਬੂ ਸਕਾਰਪੀਓ ਨੇ 3 ਲੋਕਾਂ ਨੂੰ ਦਰੜਿਆ, 2 ਦੀ ਮੌਤ
author img

By

Published : Aug 8, 2020, 7:25 PM IST

ਫ਼ਰੀਦਕੋਟ: ਬਠਿੰਡਾ ਹਾਈਵੇਅ 'ਤੇ ਇੱਕ ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ 2 ਵਿਅਕਤੀਆਂ ਦੀ ਮੌਤ ਅਤੇ ਇੱਕ ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਕੱਲ ਸ਼ਾਮ ਦੀ ਹੈ।

ਬੇਕਾਬੂ ਸਕਾਰਪੀਓ ਨੇ 3 ਲੋਕਾਂ ਨੂੰ ਦਰੜਿਆ, 2 ਦੀ ਮੌਤ

ਪਿੰਡ ਕੋਠੇ ਰਾਮਸਰ ਦੇ ਸਰਪੰਚ ਅਲਬੇਲ ਸਿੰਘ ਨੇ ਦੱਸਿਆ ਕਿ ਕੱਲ੍ਹ ਸਾਢੇ 4 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਸਾਈਕਲ 'ਤੇ ਆ ਰਹੇ ਉਨ੍ਹਾਂ ਦੇ ਪਿੰਡ ਕੋਠੇ ਰਾਮਸਰ ਦੇ ਸਾਬਕਾ ਸਰਪੰਚ ਨੱਥਾ ਸਿੰਘ ਨੂੰ ਪਿੱਛੇ ਤੋਂ ਟੱਕਰ ਮਾਰੀ ਅਤੇ ਫਿਰ ਸੜਕ ਦੇ ਨਾਲ ਲੱਗਦੇ ਘਰ ਦੇ ਬਾਹਰ ਬੈਠੇ ਪਤੀ ਪਤਨੀ ਨੂੰ ਚਪੇਟ ਵਿੱਚ ਲੈ ਲਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਦਵਿੰਦਰ ਕੌਰ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਅਤੇ ਦਵਿੰਦਰ ਦਾ ਪਤੀ ਬੂਟਾ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਦਾ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਕਾਰ ਸਵਾਰ ਫ਼ਰਾਰ ਹੋ ਗਏ।

ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਥਾਣਾ ਸਦਰ ਕੋਟਕਪੂਰਾ ਦੇ ASI ਹਾਕਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਰ ਸਵਾਰ ਖਿਲਾਫ਼ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.