ETV Bharat / state

ਫਰੀਦਕੋਟ ਦੇ ਸ਼ਾਹੀ ਬਾਗ਼ 'ਚ ਹੁੰਦੀ ਹੈ ਖ਼ਾਸ ਕਿਸਮ ਦੇ ਮਾਲਟਿਆਂ ਦੀ ਖ਼ੇਤੀ

ਫਰੀਦਕੋਟ ਵਿੱਚ ਸਥਿਤ ਕ੍ਰਿਸ਼ਨਾ ਫ਼ਾਰਮ ਮਹਾਰਾਜਾ ਫਰੀਦਕੋਟ ਦਾ ਪ੍ਰਮੁੱਖ ਬਾਗ਼ ਸੀ ਜਿਸ ਨੂੰ ਕਰੀਬ 100 ਸਾਲ ਪਹਿਲਾਂ 50 ਏਕੜ ਵਿਚ ਸਥਾਪਤ ਕੀਤਾ ਗਿਆ ਸੀ। ਇਸ ਬਾਗ਼ ਵਿਚ ਇਕ ਖ਼ਾਸ ਕਿਸਮ ਦਾ ਮਾਲਟਾ (ਕਿਨੂੰ) ਲੱਗਦਾ ਹੈ ਜਿਸ ਨੂੰ ਸਿਹਤ ਲਈ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ।

ਫ਼ੋਟੋ।
ਫ਼ੋਟੋ।
author img

By

Published : Sep 7, 2020, 1:36 PM IST

ਫਰੀਦਕੋਟ: ਵਿਰਾਸਤੀ ਸ਼ਹਿਰ ਫਰੀਦਕੋਟ ਵਿੱਚ ਅਨੇਕਾਂ ਹੀ ਇਤਿਹਾਸਕ ਵਿਰਾਸਤੀ ਇਮਾਰਤਾਂ ਹਨ ਜੋ ਬਿਲਕੁਲ ਸਹੀ ਸਲਾਮਤ ਖੜੀਆਂ ਹਨ। ਇਥੇ ਆਉਣ ਵਾਲੇ ਲੋਕਾਂ ਲਈ ਇਹ ਇਮਾਰਤਾਂ ਹਮੇਸ਼ਾ ਖਿੱਚ ਦਾ ਕੇਂਦਰ ਰਹੀਆਂ ਹਨ। ਫਰੀਦਕੋਟ ਰਿਆਸਤ ਦੇ ਸਮੇਂ ਸਮੇਂ ਦੇ ਸ਼ਾਸ਼ਕਾਂ ਨੇ ਬਣਵਾਏ ਸਨ।

ਉਨ੍ਹਾਂ ਕਈ ਸ਼ਾਹੀ ਬਾਗ਼ ਵੀ ਲਗਵਾਏ ਜਿਨ੍ਹਾਂ ਵਿਚੋਂ ਮੁੱਖ ਸੀ ਜਾਮਣਾਂ, ਫਾਲਸਾ, ਕਿਨੂੰ, ਅਮਰੂਦ, ਅੰਬ ਆਦਿ। ਰਾਜੇ ਦੇ ਕਈ ਬਾਗ ਅਹਿਮ ਸਨ ਇਕ ਜਿਥੇ ਅੱਜ ਕੱਲ੍ਹ ਦਰਬਾਰ ਗੰਜ ਕੰਪਲੈਕਸ ਅਤੇ ਰੈਸਟ ਹਾਉਸ ਹੈ ਤੇ ਦੂਜਾ ਪਿੰਡ ਬੀੜ ਸਿਖਾਂ ਵਾਲਾ ਵਿਖੇ ਅਤੇ ਤੀਜਾ ਸੀ ਚਹਿਲ ਰੋਡ ਤੇ ਰੇਲਵੇ ਲਾਈਨ ਦੇ ਨਾਲ ਜਿਸ ਨੂੰ ਹੁਣ ਕ੍ਰਿਸ਼ਨਾ ਫ਼ਾਰਮ ਕਿਹਾ ਜਾਂਦਾ ਹੈ।

ਕ੍ਰਿਸ਼ਨਾ ਫ਼ਾਰਮ ਮਹਾਰਾਜਾ ਫਰੀਦਕੋਟ ਦਾ ਪ੍ਰਮੁੱਖ ਬਾਗ਼ ਸੀ ਜਿਸ ਨੂੰ ਕਰੀਬ 100 ਸਾਲ ਪਹਿਲਾਂ 50 ਏਕੜ ਵਿਚ ਸਥਾਪਤ ਕੀਤਾ ਗਿਆ ਸੀ ਅਤੇ ਇਥੇ, ਸਾਂਝੇ ਪੰਜਾਬ ਦੇ ਲਾਇਲਪੁਰ ਤੋਂ ਵਿਸ਼ੇਸ਼ ਕਿਸਮ ਦੇ ਕਰੀਬ 4000 ਪੌਦੇ ਲਿਆ ਕੇ ਲਗਾਏ ਗਏ ਸਨ। ਇਸ ਬਾਗ਼ ਵਿਚ ਪ੍ਰਮੁੱਖ ਤੌਰ 'ਤੇ ਕਿੰਨੂਆ ਦਾ ਬਾਗ਼ ਹੈ ਅਤੇ ਇਥੇ ਲਗਾਏ ਗਏ ਕਿੰਨੂਆ ਦੇ ਪੌਦਿਆਂ ਦੇ ਫਲ ਦੀ ਖਾਸੀਅਤ ਇਹ ਹੈ ਕਿ ਇਹ ਆਰਗੈਨਿਕ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਇਸ ਦੇ ਫਲ ਵਿਚ ਰਸ ਜ਼ਿਆਦਾ ਅਤੇ ਛਿਲਕਾ ਪਤਲਾ ਹੁੰਦਾ ਹੈ ਜਿਸ ਨੂੰ ਲੋਕ ਬਹੁਤ ਪਸੰਦ ਕਰਦੇ ਹਨ।

ਵੇਖੋ ਵੀਡੀਓ

ਇਸ ਬਾਗ਼ ਦੀ ਅਸਲ ਵਿਸ਼ੇਸ਼ਤਾ ਕੀ ਹੈ?

ਜੇਕਰ ਗੱਲ ਕਰੀਏ ਇਸ ਬਾਗ ਦੀ ਖਾਸੀਅਤ ਦੀ ਤਾਂ ਇਲਾਕੇ ਦਾ ਹੀ ਨਹੀਂ ਇਹ ਸੂਬੇ ਦਾ ਪਹਿਲਾ ਅਜਿਹਾ ਬਾਗ਼ ਹੈ ਜੋ 100 ਸਾਲ ਪੁਰਾਣਾ ਹੈ ਅਤੇ ਇਸ ਵਿਚ ਲਗਾਏ ਗਏ ਪੌਦੇ ਇਤਿਹਾਸਕ ਪੱਖੋਂ ਸਾਂਝੇ ਪੰਜਾਬ ਦੀ ਯਾਦ ਦਵਾਉਂਦੇ ਹਨ। ਇਸ ਬਾਗ਼ ਵਿਚ ਇਕ ਖਾਸ ਕਿਸਮ ਦਾ ਮਾਲਟਾ (ਕਿਨੂੰ) ਲੱਗਦਾ ਹੈ ਜਿਸ ਨੂੰ ਸਿਹਤ ਲਈ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਮਾਲਟੇ ਦਾ ਨਾਂਅ ਹੈ 'ਰੈਡ ਬਲੱਡ'।

ਇਸ ਮਾਲਟੇ ਦਾ ਰਸ ਖੂਨ ਦੀ ਤਰ੍ਹਾਂ ਲਾਲ ਹੁੰਦਾ ਹੈ ਅਤੇ ਇਹ ਵਿਟਾਮਿਨ ਭਰਪੂਰ ਹੁੰਦਾ ਹੈ। ਬਾਗ਼ ਦੇ ਮੈਨੇਜਰ ਮੁਤਾਬਕ ਇਸ ਫਲ਼ ਦੀ ਡਿਮਾਂਡ ਵਿਦੇਸ਼ਾਂ ਤੱਕ ਹੈ ਅਤੇ ਇਹ ਫਲ ਕਿੱਲੋ ਦੇ ਹਿਸਾਬ ਨਾਲ ਨਹੀਂ ਸਗੋਂ ਪ੍ਰਤੀ ਪੀਸ ਦੇ ਹਿਸਾਬ ਨਾਲ ਵਿਕਦਾ ਹੈ ਅਤੇ ਇਸ ਦੇ ਗ੍ਰਾਹਕ ਦਿੱਲੀ ਅਤੇ ਚੰਡੀਗੜ੍ਹ ਦੇ ਵੱਡੇ ਅਫਸਰ ਹੁੰਦੇ ਹਨ। ਵਿਦੇਸ਼ਾਂ ਤੋਂ ਵੀ ਲੋਕ ਇਸ ਫਲ ਨੂੰ ਵਿਸ਼ੇਸ਼ ਤੌਰ 'ਤੇ ਖਰੀਦਣ ਲਈ ਇਥੇ ਆਉਂਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਇਸ ਬਾਗ ਵਿਚ ਸ਼ਾਹੀ ਪਰਿਵਾਰ ਦਾ ਨਿੱਜੀ ਬਾਗ਼ ਵੀ ਹੈ ਜਿਸ ਵਿਚ ਗਰੇਅ ਫਰੂਟ ਅਤੇ ਚਕੋਤਰਾ ਦੇ ਫਲਦਾਰ ਬੂਟੇ ਹਨ ਅਤੇ ਇਨ੍ਹਾਂ ਦਾ ਫਲ ਸਿਰਫ ਸ਼ਾਹੀ ਪਰਿਵਾਰ ਹੀ ਵਰਤਦਾ ਹੈ।

ਉਨ੍ਹਾਂ ਵਿਸ਼ੇਸ਼ਤਾਵਾਂ ਦੇ ਚਲਦੇ ਫਰੀਦਕੋਟ ਦੇ ਕ੍ਰਿਸ਼ਨਾ ਫਾਰਮ ਦਾ ਇਹ ਸ਼ਾਹੀ ਬਾਗ਼ ਬਹੁਤ ਖਾਸ ਹੈ। ਇਸ ਦੇ ਨਾਲ ਹੀ ਮੈਨੇਜਰ ਨੇ ਦੱਸਿਆ ਕਿ ਇਹ ਬਾਗ ਮਹਾਰਾਜਾ ਫਰੀਦਕੋਟ ਦਾ ਸਭ ਤੋਂ ਪਸੰਦੀਦਾ ਬਾਗ ਸੀ ਅਤੇ ਮਹਾਰਾਜਾ ਸਾਹਿਬ ਖੁਦ ਇਸ ਦੀ ਦੇਖ ਰੇਖ ਕਰਦੇ ਸਨ। ਇਸ ਬਾਗ਼ ਵਿਚ ਸਿਰਫ ਆਰਗੈਨਿਕ ਖਾਦ ਹੀ ਵਰਤੀ ਜਾਂਦੀ ਹੈ ਅਤੇ ਕੀਟਨਾਸ਼ਕ ਨਹੀਂ ਵਰਤੇ ਜਾਂਦੇ ਜਿਸ ਕਾਰਨ ਇਸ ਦੇ ਫਲਾਂ ਦੀ ਗੁਣਵੱਧਤਾ ਹੋਰ ਵਧ ਜਾਂਦੀ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਇਸ ਬਾਗ਼ ਦੇ ਠੇਕੇਦਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਬਾਗ਼ ਲਗਭਗ 25 ਲੱਖ ਰੁਪਏ ਵਿਚ ਠੇਕੇ 'ਤੇ ਲਿਆ ਹੈ, ਪਹਿਲਾਂ ਤਾਂ ਫਲ ਬਹੁਤਾ ਜ਼ਿਆਦਾ ਨਹੀਂ ਸੀ ਆਉਂਦਾ ਪਰ ਇਸ ਵਾਰ ਲੌਕਡਾਊਨ ਦੇ ਚਲਦੇ ਵਾਤਾਵਰਨ ਸਾਫ ਰਿਹਾ ਅਤੇ ਗਰਮੀਂ ਵੀ ਬਹੁਤੀ ਨਹੀਂ ਪਈ ਜਿਸ ਦੇ ਚਲਦੇ ਪੌਦਿਆ ਤੇ ਫਲ ਬਹੁਤ ਵਧੀਆ ਹੈ ਅਤੇ ਬਹੁਤ ਵਧੀਆ ਸੀਜ਼ਨ ਲੱਗਣ ਦੀ ਉਮੀਦ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਫਰੀਦਕੋਟ ਵਾਸੀ ਗੁਰਤੇਜ ਸਿੰਘ ਨੇ ਦੱਸਿਆ ਕਿ ਇਹ ਬਾਗ਼ ਬਹੁਤ ਪੁਰਾਣਾ ਹੈ ਅਤੇ ਲੋਕ ਇਸ ਬਾਗ਼ ਦੇ ਫਲਾਂ ਨੂੰ ਬਹੁਤ ਪਸੰਦ ਕਰਦੇ ਹਨ। ਬਾਗਬਾਨੀ ਵਿਕਾਸ ਅਫਸਰ ਨੇ ਦੱਸਿਆ ਕਿ ਇਸ ਬਾਗ਼ ਵਿਚ ਬਹੁਤ ਵਧੀਆ ਕਿਸਮ ਦੇ ਕਿੰਨੂੰ, ਮਾਲਟੇ, ਮੌਸੰਮੀ ਅਤੇ ਚਕੋਤਰੇ ਦੇ ਪੌਦੇ ਲੱਗੇ ਹੋਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.