ਫ਼ਰੀਦਕੋਟ: ਗੀਤਕਾਰ ਤੇ ਗਾਇਕ ਸੁਰਜੀਤ ਸੰਧੂ ਵੱਲੋਂ ਪੁਲਿਸ 'ਤੇ ਕੁੱਟਮਾਰ ਦੇ ਦੋਸ਼ ਲਗਾਏ ਗਏ ਹਨ। ਜਾਣਕਾਰੀ ਮੁਤਾਬਕ ਗਾਇਕ ਤਰਨਤਾਰਨ ਵਿਖੇ ਆਪਣੇ ਸਹੁਰੇ ਘਰ ਜਾ ਰਹੇ ਸਨ ਰਸਤੇ ਵਿੱਚ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਨਾਕਾਬੰਦੀ ਦੌਰਾਨ ਰੋਕਿਆ ਅਤੇ ਕਿਸੇ ਗੱਲ ਨੂੰ ਲੈਕੇ ਤੂੰ-ਤੂੰ ਮੈਂ-ਮੈਂ ਹੋਣ ਬਾਅਦ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਲੱਖਾ ਸਿਧਾਨਾ ਵੱਲੋਂ ਵੀ ਇਸ ਦੀ ਨਿੰਦਾ ਕੀਤੀ ਗਈ ਹੈ ਅਤੇ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਗਾਇਕ ਸੁਰਜੀਤ ਸੰਧੂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਦੀ ਪਤਨੀ ਦਾ ਫੋਨ ਆਉਣ ਬਾਅਦ ਉਹ ਆਪਣੇ ਸਹੁਰੇ ਘਰ ਤਰਨਤਾਰਨ ਲਈ ਫਰੀਦਕੋਟ ਤੋਂ ਸ਼ਾਮ ਨੂੰ ਤੁਰੇ ਅਤੇ ਰਸਤੇ ਵਿੱਚ ਨਾਕਾਬੰਦੀ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ। ਤਲਾਸ਼ੀ ਦੌਰਾਨ ਪੁਲਿਸ ਨੇ ਉਨ੍ਹਾਂ ਨੇ ਕਿਹਾ ਕਿ ਤੁਹਾਡੀ ਸ਼ਰਾਬ ਪੀਤੀ ਹੋਈ ਹੈ ਜਿਸ ਉਪਰੰਤ ਉਨ੍ਹਾਂ ਨੂੰ ਮੈਂ ਕਿਹਾ ਕਿ ਮੈਂ ਤਾਂ ਸ਼ਰਾਬ ਨਹੀਂ ਪੀਤੀ। ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਮੇਰੇ ਤੇ ਹਮਲਾ ਬੋਲ ਦਿੱਤਾ ਅਤੇ ਮੇਰੇ ਹੱਥ ਮਗਰ ਨੂੰ ਕਰਕੇ ਮੇਰੇ ਸਿਰ ਉੱਤੇ ਹਮਲਾ ਕਰ ਦਿੱਤਾ।
ਉਨ੍ਹਾਂ ਅੱਗੇ ਦੱਸਿਆ ਕਿ ਕੁੱਟਮਾਰ ਬਾਅਦ ਉਹ ਮੈਨੂੰ ਗੱਡੀ 'ਚ ਬਿਠਾ ਕੇ ਸਰਹਾਲੀ ਤਰਨਤਾਰਨ ਆਦਿ ਕਈ ਹੋਰ ਥਾਂਵਾਂ 'ਤੇ ਲੈ ਕੇ ਗਏ ਅਤੇ ਉਸ ਤੋਂ ਬਾਅਦ ਮੇਰੇ ਰਿਸ਼ਤੇਦਾਰ ਆਉਣ ਤੋਂ ਬਾਅਦ ਮੈਨੂੰ ਛੱਡ ਦਿੱਤਾ। ਪੁਲਿਸ ਵੱਲੋਂ ਮੇਰੇ ਤੋਂ ਇੱਕ ਕੋਰੇ ਕਾਗਜ਼ ਤੇ ਸਾਈਨ ਵੀ ਕਰਵਾ ਲਏ ਹਨ। ਇਸ ਘਟਨਾ ਤੋਂ ਬਾਅਦ ਮੈਂ ਸਦਮੇ ਵਿੱਚ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਪੁਲਿਸ ਨੇ ਮੇਰੇ ਨਾਲ ਇਹ ਸਭ ਕੁਝ ਕਿਉਂ ਕੀਤਾ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਗਈ।
ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਲੱਖਾ ਸਿਧਾਨਾ ਨੇ ਸੰਧੂ ਸੁਰਜੀਤ ਨਾਲ ਆਪਣੀ ਹੋਈ ਜਾਣ ਪਹਿਚਾਣ ਦੀ ਗੱਲ ਕਰਦਿਆਂ ਇਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅਗਰ ਰਾਖੀ ਕਰਨ ਵਾਲੀ ਪੁਲਿਸ ਤੋਂ ਕੋਈ ਸੇਫ ਨਹੀਂ ਤਾਂ ਹੋਰ ਕਿਸ ਤੋਂ ਉਮੀਦ ਲਗਾਏਗਾ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਪੰਜਾਬ 'ਚ ਚੱਲ ਰਹੇ ਮਹੌਲ ਅਤੇ ਲਗਾਤਾਰ ਹੋ ਰਹੇ ਕਤਲੇਆਮ ਦੀ ਚਿੰਤਾ ਜ਼ਾਹਰ ਕੀਤੀ।
ਇਹ ਵੀ ਪੜ੍ਹੋ: ਸਪੈਸ਼ਲ ਸੈੱਲ ਨੇ ਲਿਆ ਬਿਸ਼ਨੋਈ ਦਾ ਹੋਰ 5 ਦਿਨ੍ਹਾਂ ਦਾ ਰਿਮਾਂਡ