ETV Bharat / state

ਡੀ.ਜੇ. ਵਾਲੇ ਬਕਸਿਆਂ 'ਚ ਲੁਕਾ ਕੇ ਭੇਜਿਆ ਜਾ ਰਿਹਾ ਸੀ ਨਸ਼ਾ - drugs'

ਫ਼ਰੀਦਕੋਟ ਦੀ ਮਾਰਡਨ ਜੇਲ੍ਹ 'ਚ ਗੇਟ ਤੇ ਤਾਇਨਾਤ ਹੋਮਗਾਰਡ ਦੇ ਜਵਾਨਾਂ ਵਲੋਂ ਰਿਕਸ਼ਾ ਚਾਲਕ ਨੂੰ ਵੱਡੀ ਮਾਤਰਾ 'ਚ ਤੰਬਾਕੂ ਉਤਪਾਦ ਲਿਜਾਂਦਿਆਂ ਕੀਤਾ ਗਿਆ ਕਾਬੂ।

ਮਾਰਡਨ ਜੇਲ੍ਹ
author img

By

Published : Mar 3, 2019, 11:47 PM IST

Updated : Mar 21, 2019, 8:44 AM IST

ਫ਼ਰੀਦਕੋਟ: ਪੰਜਾਬ ਸਰਕਾਰ ਵਲੋਂ ਜੇਲਾਂ ਅੰਦਰ ਨਸ਼ਾ ਖ਼ਤਮ ਕਰਨ ਦੇ ਦਾਅਵੇ ਉਸ ਵੇਲੇ ਖੋਖਲੇ ਸਾਬਿਤ ਹੋ ਗਏ ਜਿਸ ਵੇਲੇ ਫ਼ਰੀਦਕੋਟ ਦੀ ਮਾਰਡਨ ਜੇਲ੍ਹ 'ਚ ਗੇਟ ਤੇ ਤਾਇਨਾਤ ਹੋਮਗਾਰਡ ਦੇ ਜਵਾਨਾਂ ਵਲੋਂ ਰਿਕਸ਼ਾ ਚਾਲਕ ਨੂੰ ਵੱਡੀ ਮਾਤਰਾ 'ਚ ਤੰਬਾਕੂ ਉਤਪਾਦ ਲਿਜਾਂਦਿਆਂ ਕਾਬੂ ਕੀਤਾ ਗਿਆ।

ਫ਼ਰੀਦਕੋਟ ਦੀ ਮਾਰਡਨ ਜੇਲ੍ਹ

ਇਸ ਸਬੰਧੀ ਹੋਮ ਗਾਰਡ ਰੇਸ਼ਮ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਗੇਟ ਨੰਬਰ ਇਕ 'ਤੇ ਪੰਜਾਬ ਹੋਮਗਾਰਡ ਦੀ ਡਿਉਟੀ ਹੈ ਅਤੇ ਜਦੋਂ ਹੋਮ ਗਾਰਡ ਦੇ ਜਵਾਨਾਂ ਵੱਲੋਂ ਡਿਉਟੀ ਦਿੱਤੀ ਜਾ ਰਹੀ ਸੀ ਤਾਂ ਇਕ ਰਿਕਸ਼ਾ ਜੇਲ੍ਹ ਦੇ ਗੇਟ 'ਤੇ ਆਇਆ। ਇਸ ਰਿਕਸ਼ੇ 'ਤੇ ਦੋ ਸਪੀਕਰਾਂ ਵਾਲੇ ਵੱਡੇ ਬਕਸੇ ਲੱਦੇ ਹੋਏ ਸਨ ਜਿਨ੍ਹਾਂ ਨੂੰ ਰਿਕਸ਼ਾ ਚਾਲਕ ਅੰਦਰ ਲੈ ਜਾ ਰਿਹਾ ਸੀ।
ਇਸ ਬਾਰੇ ਜਦੋਂ ਰਿਕਸ਼ਾ ਵਾਲੇ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਹ ਬਕਸੇ ਜੇਲ੍ਹ ਅੰਦਰ ਭੇਜਣ ਲਈ 2 ਕਾਰ ਚਾਲਕਾਂ ਨੇ ਭੇਜਿਆ ਹੈ। ਇਸ ਤੋਂ ਬਾਅਦ ਜਦੋਂ ਬਕਸਿਆਂ ਦੀ ਜਾਂਚ ਕੀਤੀ ਗਈ ਤਾਂ ਇਹਨਾਂ 'ਚੋਂ ਵੱਡੀ ਮਾਤਰਾ ਵਿਚ ਬੀੜੀਆਂ ਦੇ ਬੰਡਲ, ਜਰਦੇ ਦੇ ਪੈਕਟ ਅਤੇ ਸਿਗਰਟਾਂ ਦੀਆ ਡੱਬੀਆਂ ਬਰਾਮਦ ਹੋਈਆਂ। ਪੁਲਿਸ ਨੇ ਇਸ ਬਾਰੇ ਦੀ ਜਾਣਕਾਰੀ ਮਿਲਦਿਆਂ ਹੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸ਼ਲੱਗ: ਐਫਡੀਕੇ ਜੇਲ੍ਹ 1,2,3
ਫੀਡ ਸੈਂਡ ਬਾਏ : ਐਫਟੀਪੀ
ਸਟੇਸ਼ਨ :  ਫਰੀਦਕੋਟ
ਰਿਪੋਰਟਰ: ਸੁਖਜਿੰਦਰ ਸਹੋਤਾ
ਮੋਬਾਇਲ: 9023090099

ਹੈਡਲਾਇਨ:
ਪੰਜਾਬ ਸਰਕਾਰ ਦੀ ਜੇਲ੍ਹਾ ਅੰਦਰ ਮਸੇ ਬੰਦ ਕਰਨ ਦੇ ਦਾਵਿਆਂ ਦੀੂ ਨਿਕਲੀ ਫੂਕ
ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅੰਦਰ ਵਿਕਣ ਲਈ ਜਾ ਰਹੇ ਵੱਡੀ ਮਾਤਰਾ ਵਿਚ ਤੰਬਾਕੂ ਉਤਪਾਦ ਸੁਰੱਖਿਆ ਮੁਲਾਜਮਾਂ ਨੇ ਫੜ੍ਹੇ
ਕਰੀਬ 1372 ਬੀੜੀਆਂ ਦੇ ਬੰਡਲ,7 ਜਰਦੇ ਦੀਆ ਪੁੀਆ ਵਾਲੇ ਬੰਡਲ, ਅਤੇ ਸਿਗਰਟਾਂ ਦੀਆ ਡੱਬੀਆਂ ਬ੍ਰਾਮਦ
ਡੀ.ਜੇ. ਵਾਲੇ ਬਕਸਿਆ ਵਿਚ ਲੁੱਕਾ ਕੇ ਭੇਜੇ ਜਾ ਰਹੇ ਸਨ ਜੇਲ੍ਹ ਦੇ ਅੰਦਰ
ਜੇਲ੍ਹ ਅੰਦਰ ਇਕ ਬੀੜੀ ਦੀ ਕੀਮਤ ਕਰੀਬ 100 ਰੁਪੈ ਅਤੇ ਜਰਦੇ ੀ ਇਕ ਪੁੜੀ ਦੀ ਕੀਮਤ ਕਰੀਬ 500 ਰੁਪੈ-ਸੂਤਰ
ਐਂਕਰ
ਭਾਂਵੇਂ ਪੰਜਾਬ ਸਰਕਾਰ ਪੰਜਾਬ ਅੰਦਰ ਅਤੇ ਜੇਲ੍ਹਾਂ ਅੰਦਰ ਨਸਿਆ ਨੂੰ ਖਤਮ ਕਰਨ ਦੇ ਵੱਡੇ ਦਾਅਵੇ ਕਰਦੀ ਹੈ ਪਰ ਜਮੀਨੀ ਹਕੀਕਤ ਕੀ ਹੈ ਇਸ ਬਾਰੇ ਉਦੋਂ ਪਤਾ ਚੱਲਿਆ ਜਦੋਂ ਫਰੀਦਕੋਟ ਦੀ ਕੇਂਦਰ ਮਾਡਰਨ ਜੇਲ੍ਹ ਅੰਦਰ ਸਮਗਲ ਹੋਕੇ ਵਿਕਣ ਲਈ ਜਾ ਰਹੇ ਵੱਡੀ ਮਾਤਰਾ ਵਿਚ ਤੰਬਾਕੂ ਉਤਪਾਦ ਜੇਲ੍ਹ ਦੇ ਮੁੱਖ ਗੇਟ ਤੇ ਤੈਨਾਤ ਪੰਜਾਬ ਹੋਂਮਗਾਰਡ ਦੇ ਜਵਾਨਾਂ ਵੱਲੋਂ ਫੜ੍ਹੇ ਗਏ ਜਿੰਨਾਂ ਦੀ ਬਜਾਰ ਦੀ ਕੀਮਤ ਤਾਂ ਭਾਂਵੇਂ ਥੋੜੀ ਹੀ ਹੈ ਪਰ ਜੇਲ੍ਹ ਅੰਦਰ ਇਹ ਉਤਪਾਦ ਲੱਖਾਂ ਰੁਪੈ ਦੇ ਵਿਕਣੇ ਸਨ।
ਵੀਓ 1
ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਤੇ ਤੈਨਾਤ ਪੰਜਾਬ ਹੋਮਗਾਰਡ ਦੇ ਜਾਵਨਾਂ ਨੇ ਮੁਸਤੈਦੀ ਵਰਤਦਿਆਂ ਜੇਲ੍ਹ ਅੰਦਰ ਜਾ ਰਹੇ ਵੱਡੀ ਮਾਤਰਾ ਵਿਚ ਤੰਬਾਕੂ ਉਤਪਾਦ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਇਸ ਮੌਕੇ ਗੱਲਬਾਤ ਕਰਦਿਆਂ ਸਕਿਉਰਟੀ ਇੰਚਾਰਜ(ਪੰਜਾਬ ਹੋਮ ਗਾਰਡ) ਰੇਸ਼ਮ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਗੇਟ ਨੰਬਰ ਇਕ ਤੇ ਪੰਜਾਬ ਹੋਮਗਾਰਡ ਦੀ ਡਿਉਟੀ ਹੈ ਅਤੇ ਜਦ ਹੋਮ ਗਾਰਡ ਦੇ ਜਵਾਨਾਂ ਵੱਲੋਂ ਡਿਉਟੀ ਦਿੱਤੀ ਜਾ ਰਹੀ ਸੀ ਤਾਂ ਇਕ ਰਿਕਸਾ ਜੇਲ੍ਹ ਦੇ ਗੇਟ ਤੇ ਆਇਆ ਜਿਸ ਉਪਰ ਦੋ ਸਪੀਕਰਾਂ ਵਾਲੇ ਵੱਡੇ ਬਕਸੇ ਲੱਦੇ ਹੋਏ ਸਨ ਅਤੇ ਰਿਕਸਾ ਚਾਲਕ ਨੇ ਕਿਹਾ ਕਿ ਉਸ ਨੂੰ ਇਹ ਬਕਸੇ ਜੇਲ੍ਹ ਅੰਦਰ ਬਣੇ ਮੰਦਰ ਵਿਚ ਪਹੁੰਚਾਉਣ ਲਈ 2 ਕਾਰ ਚਾਲਕਾਂ ਨੇ ਭੇਜਿਆ ਹੈ। ਉਹਨਾਂ ਕਿਹਾ ਕਿ ਜਦ ਇਹਨਾਂ ਬਕਸਿਆਂ ਦੀ ਜਾਂਚ ਕੀਤੀ ਗਈ ਤਾਂ ਇਹਨਾਂ ਵਿਚ ਵੱਡੀ ਮਾਤਰਾ ਵਿਚ ਬੀੜੀਆਂ ਦੇ ਬੰਡਲ, ਜਰਦੇ ਦੇ ਪੈਕਟੇ ਅਤੇ ਸਿਗਰਟਾਂ ਦੀਆ ਡੱਬੀਆਂ ਬ੍ਰਾਮਦ ਹੋਈਆਂ ਹਨ। ਉਹਨਾਂ ਕਿਹਾ ਕਿ ਇਸ ਦੀ ਇਤਲਾਹ ਉਹਨਾਂ ਨੇ ਜਿਲ੍ਹਾ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਹੁਣ ਅੱਗੇ ਦੀ ਕਾਰਵਾਈ ਜਿਲ੍ਹਾ ਪੁਲਿਸ ਵੱਲੋ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਦੱਸਿਆ ਕਿ ਰਿਕਸ਼ਾ ਚਾਲਕ ਨੂੰ ਜਿੰਨਾਂ ਵਿਅਕਤੀਆਂ ਨੇ ਇਹ ਸਮਾਨ ਜੇਲ੍ਹ ਅੰਦਰ ਭੇਜਣ ਲਈ ਘੱਲਿਆ ਸੀ ਉਹਨਾਂ ਦੀ ਕਾਰ ਦਾ ਨੰਬਰ ਪਤਾ ਚੱਲ ਗਿਆ ਹੈ।  
ਬਾਈਟ: ਰੇਸ਼ਮ ਸਿੰਘ ਇੰਚਾਰਜ ਪੰਜਾਬ ਹੋਮਗਾਰਡ ਜੇਲ੍ਹ ਗਾਰਦ
ਵੀਓ 2
ਇਸ ਮੌਕੇ ਜਦ ਇਹ ਸਮਾਨ ਲੈ ਕੇ ਆਏ ਰਿਕਸ਼ਾ ਚਾਲਕ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਉਸ ਨੇ ੳਸ ਨੂੰ ਦੋ ਕਾਰ ਚਾਲਕਾਂ ਨੇ ਇਹ ਸਪੀਕਰ ਜੇਲ੍ਹ ਅੰਦਰ ਛੱਡ ਕੇ ਆਉਣ ਲਈ ਭੇਜਿਆ ਸੀ ਅਤੇ 30 ਰੁਪੈ ਕਿਰਾਇਆ ਦਿੱਤਾ ਸੀ। ਉਸ ਨੇ ਕਿਹਾ ਕਿ ਹੋਰ ਉਸ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ।
ਬਾਈਟ: ਰਿਕਸ਼ਾ ਚਾਲਕ
ਕਲੋਜਿੰਗ
ਇਕ ਅਣਜਾਣ ਰਿਕਸ਼ਾ ਚਾਲਕ ਨੂੰ ਬਿਨਾ ਕਿਸੇ ਦਾ ਨਾਮ ਦੱਸੇ ਜੇਲ੍ਹ ਅੰਦਰ ਦੋ ਸਪੀਕਰ ਛੱਡਣ ਲਈ ਭੇਜ ਦੇਣਾਂ ਅਤੇ ਉਹਨਾਂ ਸਪੀਕਰਾਂ ਅੰਦਰ ਵੱਡੀ ਮਾਤਰਾ ਵਿਚ ਤੰਬਾਕੂ ਉਤਪਾਦ ਛੁਪਾਉਣਾਂ ਜੇਲਙ੍ਹ ਅਮਦਰ ਚੱਲ ਰਹੇ ਕਿਸੇ ਵੱੱਡੇ ਨਸ਼ੇ ਦੇ ਵਪਾਰ ਵੱਲ ਇਸ਼ਾਰਾ ਕਰਦਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਜੇਲ੍ਹ ਪ੍ਰਸ਼ਾਸਨ ਅਤੇ ਜਿਲ੍ਹਾ ਪੁਲਿਸ ਇਸ ਮਾਮਲੇ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਂਦੇ ਹਨ ਅਤੇ ਇਸ ਸਮਾਨ ਦੇ ਅਸਲ ਮਲਕਾਂ ਤੱਕ ਪਹੁੰਚਦੇ ਹਨ ਜਾਂ ਫਿਰ ਗਰੀਬ ਰਿਕਸ਼ੇਵਾਲੇ ਨੂੰ ਹੀ ਬਲੀ ਦਾ ਬੱਕਰਾ ਬਣਾਉਂਦੇ ਹਨ।    
 
Last Updated : Mar 21, 2019, 8:44 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.