ETV Bharat / state

NDRF Rescue: ਕਾਰ ਸਮੇਤ ਨਹਿਰ ਵਿਚ ਡਿੱਗੇ ਲੜਕਿਆਂ ਦੀਆਂ ਲਾਸ਼ਾਂ ਦੀ ਭਾਲ ਲਗਾਤਾਰ ਜਾਰੀ, ਐਨਡੀਆਰਐਫ ਨੇ ਸੰਭਾਲੀ ਕਮਾਨ - ਫਰੀਦਕੋਟ

ਬੀਤੇ ਦਿਨੀਂ ਫਰੀਦਕੋਟ ਵਿਖੇ ਜਨਮ ਦਿਨ ਮਨਾਉਣ ਆਏ 5 ਨੌਜਵਾਨਾਂ ਵਿਚੋਂ 3 ਨੌਜਵਾਨ ਸਰਹੰਦ ਫੀਡਰ ਨਹਿਰ ਵਿੱਚ ਕਾਰ ਸਮੇਤ ਰੁੜ੍ਹ ਗਏ ਸਨ। ਇਨ੍ਹਾਂ ਦੀ ਭਾਲ ਲਈ ਹੁਣ ਐਨਡੀਆਰਐਫ ਨੇ ਕਮਾਨ ਸਾਂਭੀ ਹੈ, ਪਰ ਕਰੜੀ ਮੁਸ਼ੱਕਤ ਦੇ ਬਾਵਜੂਦ ਹਾਲੇ ਤਕ ਅਧਿਕਾਰੀਆਂ ਦੇ ਹੱਥ ਖਾਲੀ ਹਨ।

Search for boys deadbodies, who fell in the canal, NDRF took over the command
ਕਾਰ ਸਮੇਤ ਨਹਿਰ ਵਿਚ ਡਿੱਗੇ ਲੜਕਿਆਂ ਦੀਆਂ ਲਾਸ਼ਾਂ ਦੀ ਭਾਲ ਲਗਾਤਾਰ ਜਾਰੀ, ਐਨਡੀਆਰਐਫ ਨੇ ਸੰਭਾਲੀ ਕਮਾਨ
author img

By

Published : Apr 15, 2023, 6:47 PM IST

ਕਾਰ ਸਮੇਤ ਨਹਿਰ ਵਿਚ ਡਿੱਗੇ ਲੜਕਿਆਂ ਦੀਆਂ ਲਾਸ਼ਾਂ ਦੀ ਭਾਲ ਲਗਾਤਾਰ ਜਾਰੀ, ਐਨਡੀਆਰਐਫ ਨੇ ਸੰਭਾਲੀ ਕਮਾਨ

ਫਰੀਦਕੋਟ : ਬੀਤੇ ਕੱਲ੍ਹ ਦੋਸਤ ਦਾ ਜਨਮ ਦਿਨ ਮਨਾਉਣ ਲਈ ਫਰੀਦਕੋਟ ਆਏ 5 ਨੌਜਵਾਨਾਂ ਵਿਚੋਂ ਤਿੰਨ ਨੌਜਵਾਨ, ਜੋ ਕਾਰ ਸਮੇਤ ਸਰਹੰਦ ਫੀਡਰ ਨਹਿਰ ਵਿਚ ਡਿੱਗ ਗਏ ਸਨ, ਜਿੰਨ੍ਹਾਂ ਦੀਆਂ ਲਾਸ਼ਾਂ ਦੀ ਭਾਲ ਲਗਾਤਾਰ ਜਾਰੀ ਹੈ ਅਤੇ ਆਮ ਲੋਕਾਂ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨਡੀਆਰਐਫ ਦੀ ਮਦਦ ਵੀ ਲਈ ਜਾ ਰਹੀ ਹੈ, ਪਰ ਹੁਣ ਤੱਕ ਕਰੀਬ 6 ਕਿਲੋਮੀਟਰ ਤੱਕ ਨਹਿਰ ਵਿਚ ਭਾਲ ਕਰਨ ਦੇ ਬਾਵਜੂਦ ਵੀ ਰੈਸਕਿਊ ਟੀਮਾਂ ਦੇ ਹੱਥ ਖਾਲੀ ਨਜ਼ਰ ਆ ਰਹੇ ਹਨ।

ਲਗਾਤਾਰ ਕੀਤੀ ਜਾ ਰਹੀ ਐ ਨੌਜਵਾਨਾਂ ਦੀ ਭਾਲ: ਗੱਲਬਾਤ ਕਰਦਿਆਂ ਮੌਕੇ ਉਤੇ ਮੌਜੂਦ ਪਿੰਡ ਮਚਾਕੀ ਮੱਲ੍ਹ ਸਿੰਘ ਦੇ ਸਾਬਕਾ ਸਰਪੰਚ ਪ੍ਰੀਤਮ ਸਿੰਘ ਨੇ ਦੱਸਿਆ ਕਿ ਕੱਲ੍ਹ ਬਾਅਦ ਦੁਪਿਹਰ ਜ਼ਿਲ੍ਹੇ ਦੇ ਪਿੰਡ ਬੀਹਲੇ ਵਾਲਾ ਦੇ 5 ਨੌਜਵਾਨ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਨਹਿਰਾਂ ਉਤੇ ਆਏ ਸਨ। ਜਿਨਾਂ ਵਿਚੋਂ 3 ਲੜਕਿਆਂ ਦੀ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਗਈ ਸੀ, ਜਿਸ ਕਾਰਨ ਕਾਰ ਵਿਚ ਸਵਾਰ ਤਿੰਨੋਂ ਲੜਕੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ। ਕੱਲ੍ਹ ਤੋਂ ਹੀ ਇਨ੍ਹਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਕੁਝ ਵੀ ਪੱਲੇ ਨਹੀਂ ਪਿਆ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਵੀ ਪੂਰੀ ਮਦਦ ਕੀਤੀ ਜਾ ਰਹੀ ਹੈ। ਐਨਡੀਆਰਐਫ ਦੀਆਂ ਟੀਮਾਂ ਵੀ ਬੁਲਾਈਆ ਗਈਆਂ ਹਨ, ਜੋ ਕੱਲ੍ਹ ਸ਼ਾਮ ਤੋਂ ਹੀ ਲਗਾਤਾਰ ਲਾਪਤਾ ਨੌਜਵਾਨਾਂ ਦੀ ਭਾਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਪਣੇ ਪੱਧਰ ਉਤੇ ਸਭ ਮਿਹਨਤ ਕਰ ਰਹੇ ਹਨ ਪਰ ਹਾਲੇ ਹੱਤ ਪੱਲੇ ਕੁਝ ਵੀ ਨਹੀਂ ਆ ਰਿਹਾ।

ਇਹ ਵੀ ਪੜ੍ਹੋ : Ludhiana Police Action: ਮਨੀ ਐਕਸਚੇਂਜਰ ਦੇ ਕਤਲ ਮਾਮਲੇ ਪੁਲਿਸ ਦੀ ਵੱਡੀ ਕਾਰਵਾਈ, ਇਕ ਔਰਤ ਸਣੇ ਦੋ ਮੁਲਜ਼ਮ ਕੀਤੇ ਗ੍ਰਿਫ਼ਤਾਰ

ਐਨਡੀਆਰਐਫ ਦੇ 30 ਤੋਂ 35 ਮੈਂਬਰ ਲਗਾਤਾਰ ਕਰ ਰਹੇ ਮੁਸ਼ੱਕਤ : ਇਸ ਮੌਕੇ ਐਨਡੀਆਰਐਫ ਦੀਆਂ ਟੀਮਾਂ ਦੀ ਅਗਵਾਈ ਕਰ ਰਹੇ ਇੰਸਪੈਕਟਰ ਚੰਦਰ ਕੁਮਾਰ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਤੋਂ ਹੀ ਉਹਨਾਂ ਦੀ 30 ਤੋਂ 35 ਮੈਂਬਰਾਂ ਦੀ ਟੀਮ ਇਥੇ ਪਹੁੰਚੀ ਹੋਈ ਹੈ। ਹੁਣ ਤੱਕ ਲਗਭਗ ਨਹਿਰ ਵਿਚ 6 ਕਿਲੋਮਟਿਰ ਤੱਕ ਦੇ ਏਰੀਏ ਵਿਚ ਭਾਲ ਕੀਤੀ ਜਾ ਚੁੱਕੀ ਹੈ ਪਰ ਹਾਲੇ ਤੱਕ ਕਿਤੇ ਵੀ ਲਾਪਤਾ ਨੌਜਵਾਨਾਂ ਦੀਆਂ ਲਾਸ਼ਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ਉਤੇ ਹੁਣ ਉਹ ਭਾਲ ਕਰ ਰਹੇ ਹਨ ਉਸ ਜਗ੍ਹਾ ਨਹਿਰ ਦੀ ਬੰਦੀ ਦੌਰਾਨ ਮਿੱਟੀ ਦੇ ਗੱਟੇ ਲਾ ਕੇ ਕਰੀਬ 5 ਫੁੱਟ ਉੱਚਾ ਅਤੇ ਕਰੀਬ 10 ਫੁੱਟ ਦੀ ਚੌੜਾਈ ਵਾਲਾ ਇਕ ਬੰਨ੍ਹ ਬਣਾਇਆ ਗਿਆ ਸੀ। ਮੰਨਿਆ ਜਾ ਰਿਹਾ ਕਿ ਹੋ ਸਕਦਾ ਪਾਣੀ ਵਿਚ ਰੁਵ ਕੇ ਲਾਸ਼ਾਂ ਇਥੇ ਫਸ ਗਈਆਂ ਹੋਣ ਤਾਂ ਹੀ ਇਥੇ ਭਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਵੱਖ-ਵੱਖ ਤਰੀਕਿਆਂ ਨਾਲ ਐਨਡੀਆਰਐਫ ਦੇ ਜਵਾਨ ਲੱਗੇ ਹੋਏ ਹਨ ਅਤੇ ਹੋ ਸਕਦਾ ਜਲਦ ਹੀ ਸਫਲਤਾ ਮਿਲੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.