ETV Bharat / state

ਆਰਥਿਕ ਤੰਗੀ ਨਾਲ ਜੁਝ ਰਿਹਾ ਬਹੁ-ਕਲਾਵਾਂ ਦਾ ਮਾਲਕ ਮੂਰਤੀਕਾਰ ਗੁਰਮੇਲ ਸਿੰਘ

author img

By

Published : Mar 12, 2021, 11:06 PM IST

ਕੋਟਕਪੂਰਾ 'ਚ ਇੱਕ ਅਜਿਹਾ ਸ਼ਖਸ ਵੀ ਮੌਜੂਦ ਹੈ ਜੋ ਇੱਕ ਚੰਗਾ ਅਦਾਕਾਰ ,ਗੀਤਕਾਰ, ਚਿੱਤਰਕਾਰ ਤੇ ਵਧੀਆ ਮੂਰਤੀਕਾਰ ਹੈ। ਬਹੁ ਕਲਾਵਾਂ ਦਾ ਮਾਲਕ ਹੋਣ ਦੇ ਬਾਵਜੂਦ ਮੂਰਤੀਕਾਰ ਗੁਰਮੇਲ ਸਿੰਘ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ। ਮੂਰਤੀਕਾਰ ਗੁਰਮੇਲ ਸਿੰਘ ਆਰਥਿਕ ਤੰਗੀ ਦੇ ਬਾਵਜੂਦ ਮੂਰਤੀਆਂ ਤਿਆਰ ਕਰਦੇ ਹਨ।

ਮੂਰਤੀਕਾਰ 'ਤੇ  ਆਰਥਿਕ ਤੰਗੀ ਦੀ ਮਾਰ
ਮੂਰਤੀਕਾਰ 'ਤੇ ਆਰਥਿਕ ਤੰਗੀ ਦੀ ਮਾਰ

ਫ਼ਰੀਦਕੋਟ: ਜ਼ਿਲ੍ਹਾ ਫ਼ਰੀਦਕੋਟ ਉਂਝ ਤਾਂ ਖਿਡਾਰੀਆਂ, ਗਾਇਕਾਂ, ਸਾਹਿਤਕਾਰਾਂ ਅਤੇ ਵੱਡੀਆਂ ਰਾਜਨੀਤਕ ਸ਼ਖਸੀਅਤਾਂ ਦਾ ਜਨਮ ਦਾਤਾ ਰਿਹਾ ਹੈ। ਕੋਟਕਪੂਰਾ 'ਚ ਇੱਕ ਅਜਿਹਾ ਸ਼ਖਸ ਵੀ ਮੌਜੂਦ ਹੈ ਜੋ ਇੱਕ ਚੰਗਾ ਅਦਾਕਾਰ, ਗੀਤਕਾਰ, ਚਿੱਤਰਕਾਰ ਤੇ ਵਧੀਆ ਮੂਰਤੀਕਾਰ ਹੈ। ਬਹੁ-ਕਲਾਵਾਂ ਦਾ ਮਾਲਕ ਹੋਣ ਦੇ ਬਾਵਜੂਦ ਮੂਰਤੀਕਾਰ ਗੁਰਮੇਲ ਸਿੰਘ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ। ਮੂਰਤੀਕਾਰ ਗੁਰਮੇਲ ਸਿੰਘ ਆਰਥਿਕ ਤੰਗੀ ਦੇ ਬਾਵਜੂਦ ਮੂਰਤੀਆਂ ਤਿਆਰ ਕਰਦੇ ਹਨ।

ਗੁਰਮੇਲ ਸਿੰਘ ਕੋਟਕਪੂਰਾ ਦੇ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਆਪਣੀ ਦਿਵਿਆਂਗ ਧੀ ਤੇ ਪਤਨੀ ਨਾਲ ਇੱਕ ਪੁਰਾਣੇ ਮਕਾਨ 'ਚ ਰਹਿ ਰਹੇ ਹਨ। ਹੁਣ ਤੱਕ ਗੁਰਮੇਲ ਸਿੰਘ ਨਾਮੀ ਸ਼ਖਸੀਅਤਾਂ ਸਣੇ ਅਣਗਿਣਤ ਮੂਰਤੀਆਂ ਬਣਾ ਚੁੱਕੇ ਹਨ ਤੇ ਉਨ੍ਹਾਂ ਦੀ ਬਣਾਈਆਂ ਮੂਰਤੀਆਂ ਪੰਜਾਬ ਸਣੇ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਗੁਰਮੇਲ ਸਿੰਘ ਕਈ ਪੰਜਾਬੀ ਫ਼ਿਲਮਾਂ ਅਤੇ ਨਾਟਕਾਂ ਵਿੱਚ ਵੀ ਕੰਮ ਕੀਤਾ ਹੈ।

ਆਰਥਿਕ ਤੰਗੀ ਨਾਲ ਜੁਝ ਰਿਹਾ ਬਹੁ-ਕਲਾਵਾਂ ਦਾ ਮਾਲਕ ਮੂਰਤੀਕਾਰ ਗੁਰਮੇਲ ਸਿੰਘ

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਛੇਵੀਂ ਜਮਾਤ 'ਚ ਪੜਾਈ ਦੇ ਦੌਰਾਨ ਚਿੱਤਰਕਾਰੀ ਕਰਨੀ ਸ਼ੁਰੂ ਕੀਤੀ ਤੇ ਹੌਲੀ-ਹੌਲੀ ਉਹ ਮੂਰਤੀਕਾਰ ਬਣ ਗਏ। ਗੁਰਮੇਲ ਨੇ ਦੱਸਿਆ ਕਿ ਮੂਰਤੀਆਂ ਬਣਾਉਣ ਲਈ ਕਾਫੀ ਪੈਸਾ ਤੇ ਸਮਾਂ ਲਗਦਾ ਹੈ।

ਗੁਰਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਕੰਮ ਕੀਤਾ, ਪਰ ਸਰਕਾਰ ਵੱਲੋਂ ਉਸ ਨੂੰ ਬਣਦਾ ਸਤਿਕਾਰ ਨਹੀੰ ਮਿਲਿਆ। ਉਨ੍ਹਾਂ ਦੱਸਿਆ ਕਿ ਅੱਜ ਤੱਕ ਉਨ੍ਹਾਂ ਨੂੰ ਕਿਸੇ ਵੀ ਸਮਾਜ ਸੇਵੀ ਸੰਸਥਾ ਤੇ ਸਰਕਾਰੀ ਮਦਦ ਨਹੀਂ ਮਿਲੀ, ਜਿਸ ਨਾਲ ਉਹ ਆਪਣਾ ਕਾਰੋਬਾਰ ਵਧਾ ਸਕਣ।

ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਬਹੁਤ ਕੰਮ ਮਿਲਿਆ ਤੇ ਕਈ ਥਾਵਾਂ 'ਤੇ ਪ੍ਰਦਰਸ਼ਨੀ ਵੀ ਲਗਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਮੋਬਾਈਲ, ਇੰਟਰਨੈਟ ਦੇ ਚਲਦੇ ਇਨ੍ਹਾਂ ਕਲਾਵਾਂ ਦੀ ਹੋਂਦ ਖ਼ਤਮ ਹੁੰਦੀ ਜਾ ਰਹੀ ਹੈ। ਉਹ ਇੱਕ ਮਿਊਜ਼ੀਅਮ ਬਣਾਉਣਾ ਚਾਹੁੰਦੇ ਸਨ, ਜਿਥੇ ਉਹ ਆਪਣੀਆਂ ਕਲਾਵਾਂ ਤੇ ਕਿਰਤਾਂ ਨੂੰ ਸੰਭਾਲ ਸਕਦੇ।

ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਪੰਜਾਬੀ ਸਭਿਆਚਾਰ ਦੀਆਂ ਕਲਾਵਾਂ ਨਾਲ ਜੋੜ ਕੇ ਰੱਖਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਮਹਿੰਗਾਈ ਵੱਧਣ ਕਾਰਨ ਇਸ ਕੰਮ ਨਾਲ ਘਰ ਦਾ ਗੁਜ਼ਾਰਾ ਕਰਨਾ ਬੇਹਦ ਔਖਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਅਪੀਲ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.