ETV Bharat / state

ਫ਼ਰੀਦਕੋਟ ਦੇ ਪਿੱਪਲੀ 'ਚ ਗੈਸ ਸਿਲੰਡਰਾਂ ਨੂੰ ਲੈ ਕੇ ਹੋਇਆ ਹੰਗਾਮਾ

author img

By

Published : Mar 9, 2021, 8:13 PM IST

ਫ਼ਰੀਦਕੋਟ ਪਿੰਡ ਪਿੱਪਲੀ ਵਿਖੇ ਗੈਸ ਸਿਲੰਡਰਾਂ 'ਚ ਘੱਟ ਗੈਸ ਹੋਣ ਦੇ ਚਲਦੇ ਪਿੰਡ ਵਾਸੀਆਂ ਨੇ ਗੈਸ ਸਪਲਾਈ ਵਾਲੀ ਗੱਡੀ ਘੇਰ ਕੇ ਹੰਗਮਾਂ ਕੀਤਾ। ਪਿੰਡ ਵਾਸੀਆਂ ਨੇ ਸਥਾਨਕ ਗੈਸ ਏਜੰਸੀ ਉੱਤੇ ਤੈਅਸ਼ੁਦਾ ਭਾਰ ਤੋਂ ਘੱਟ ਸਿਲੰਡਰ ਸਪਲਾਈ ਕਰਨ ਤੇ ਲੋਕਾਂ ਕੋਲੋਂ ਲੁੱਟ ਕਰਨ ਦੇ ਦੋਸ਼ ਲਾਏ।

ਗੈਸ ਸਿਲੰਡਰਾਂ ਨੂੰ ਲੈ ਕੇ ਹੋਇਆ ਹੰਗਾਮਾਂ
ਗੈਸ ਸਿਲੰਡਰਾਂ ਨੂੰ ਲੈ ਕੇ ਹੋਇਆ ਹੰਗਾਮਾਂ

ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਪਿੱਪਲੀ ਵਿਖੇ ਗੈਸ ਸਿਲੰਡਰ 'ਚ ਘੱਟ ਗੈਸ ਹੋਣ ਦੇ ਚਲਦੇ ਪਿੰਡ ਵਾਸੀਆਂ ਨੇ ਗੈਸ ਸਪਲਾਈ ਵਾਲੀ ਗੱਡੀ ਘੇਰ ਕੇ ਹੰਗਾਮਾ ਕੀਤਾ। ਪਿੰਡ ਵਾਸੀਆਂ ਨੇ ਸਥਾਨਕ ਗੈਸ ਏਜੰਸੀ ਉੱਤੇ ਤੈਅਸ਼ੁਦਾ ਭਾਰ ਤੋਂ ਘੱਟ ਸਿਲੰਡਰ ਸਪਲਾਈ ਕਰਨ ਤੇ ਲੋਕਾਂ ਕੋਲੋਂ ਲੁੱਟ ਕਰਨ ਦੇ ਦੋਸ਼ ਲਾਏ।

ਪਿੰਡ ਵਾਸੀਆਂ ਨੇ ਦਸਿਆ ਕਿ ਉਨ੍ਹਾਂ ਦੇ ਪਿੰਡ ਸ਼ੇਖ ਫਰੀਦ ਗੈਸ ਏਜੰਸੀ ਦੀ ਗੱਡੀ ਸਿਲੰਡਰਾਂ ਦੀ ਸਪਲਾਈ ਦੇਣ ਆਈ ਤਾਂ ਪਿੰਡ ਦੇ ਇੱਕ ਵਿਅਕਤੀ ਨੇ ਗੈਸ ਘੱਟ ਹੋਣ ਦੇ ਖਦਸ਼ੇ ਦੇ ਚਲਦੇ ਸਿਲੰਡਰ ਦਾ ਭਾਰ ਚੈਕ ਕੀਤਾ। ਸਿਲੰਡਰ ਤੌਲਣ 'ਤੇ ਸਿਲੰਡਰ ਤੈਅਸ਼ੁਦਾ ਭਾਰ ਤੋਂ ਕਰੀਬ 4 ਕਿੱਲੋ ਘੱਟ ਪਾਇਆ ਗਿਆ। ਇਸ ਮਗਰੋਂ ਉਨ੍ਹਾਂ ਇਸੇ ਗੈਸ ਏਜੰਸੀ ਤੋਂ ਪਹਿਲਾਂ ਲਏ ਗਏ ਸਿਲੰਡਰਾਂ ਦਾ ਭਾਰ ਚੈਕ ਕੀਤਾ ਤਾਂ ਸੀਲ ਬੰਦ ਸਿਲੰਡਰ ਕਰੀਬ 6 ਕਿੱਲੋ ਘੱਟ ਪਾਇਆ ਗਿਆ। ਇਸ ਮਗਰੋਂ ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਗੱਡੀ ਰੋਕ ਲਈ। ਇਸ ਦੌਰਾਨ ਉਨ੍ਹਾਂ ਨੇ ਕਈ ਵਾਰ ਏਜੰਸੀ ਮਾਲਕ ਨੂੰ ਫੋਨ ਕੀਤਾ, ਪਰ ਉਸ ਨੇ ਉਨ੍ਹਾਂ ਫੋਨ ਨਾ ਚੁੱਕਿਆ।

ਫ਼ਰੀਦਕੋਟ ਦੇ ਪਿੱਪਲੀ 'ਚ ਗੈਸ ਸਿਲੰਡਰਾਂ ਨੂੰ ਲੈ ਕੇ ਹੋਇਆ ਹੰਗਾਮਾ

ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਕਈ ਲੋਕ ਇਸ ਏਜੰਸੀ ਰਾਹੀਂ ਸਿਲੰਡਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਸਿਲੰਡਰ ਚੈਕ ਕੀਤੇ। ਹੁਣ ਤੱਕ ਪਿਛਲੇ ਦੋ ਮਹੀਨੀਆਂ 'ਚ ਇਸ ਏਜੰਸੀ ਰਾਹੀਂ ਲਗਭਗ 12 ਸਿਲੰਡਰ ਲਏ ਗਏ ਹਨ, ਪਰ ਇਨ੍ਹਾਂ ਚੋਂ ਇੱਕ ਵੀ ਸਿਲੰਡਰ ਕੰਪਨੀ ਦੇ ਤੈਅਸ਼ੁਦਾ ਭਾਰ ਮੁਤਾਬਕ ਪੂਰਾ ਨਹੀਂ ਹੈ।

ਲੋਕਾਂ ਨੇ ਕਿਹਾ ਕਿ ਹਰ ਸਿਲੰਡਰ 'ਤੇ ਵੀ 300 ਤੋਂ 400 ਰੁਪਏ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਉਕਤ ਲੁੱਟ ਕਰਨ ਵਾਲੀਆਂ ਗੈਸ ਏਜੰਸੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।

ਇਸ ਮੌਕੇ ਜਦ ਗੈਸ ਸਿਲੰਡਰਾਂ ਦੀ ਡਿਲੀਵਰੀ ਦੇਣ ਆਏ ਨੌਜਵਾਨ ਨੇ ਕਿਹਾ ਕਿ ਉਹ ਤਾਂ ਸਿਧੇ ਗੁਦਾਮ ਵਿਚੋਂ ਸਿਲੰਡਰ ਲੈ ਕੇ ਆਏ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਵਜਨ ਘੱਟ ਕਿਉਂ ਹੈ। ਉਨ੍ਹਾਂ ਨੇ ਮੰਨਿਆ ਕਿ ਜਦ ਪਿੰਡ ਵਾਸੀਆਂ ਨੇ ਸਿਲੰਡਰਾਂ ਦਾ ਵਜਨ ਕੀਤਾ ਤਾਂ ਭਾਰ ਘੱਟ ਸੀ।

ਇਹ ਵੀ ਪੜ੍ਹੋ :ਅੰਮਿਤਸਰ 'ਚ ਅਕਾਲੀ ਦਲ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਚੱਕਾ ਜਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.