ਅੰਮ੍ਰਿਤਸਰ/ਬਿਆਸ : ਡੇਰਾ ਬਿਆਸ ਪਿਛਲੇ ਕੁੱਝ ਦਿਨ੍ਹਾਂ ਤੋਂ ਸੁਰਖੀਆਂ 'ਚ ਹੈ। ਇਸ ਦੇ ਕਈ ਕਰਨ ਰਹੇ। ਹੁਣ ਮੁੜ ਤੋਂ ਇੱਕ ਵਾਰ ਫਿਰ ਤੋਂ ਡੇਰਾ ਬਿਆਸ ਚਰਚਾ 'ਚ ਆ ਗਿਆ ਹੈ। ਦੱਸ ਦਈਏ ਕਿ ਡੇਰਾ ਬਿਆਸ ਪੂਰੀ ਦੁਨਿਆਂ 'ਚ ਪ੍ਰਸਿੱਧ ਹੈ। ਕਰੀਬ ਇੱਕ ਮਹੀਨਾ ਪਹਿਲਾਂ ਹੀ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਆਪਣੇ ਵਾਰਿਸ ਦਾ ਐਲਾਨ ਕਰ ਦਿੱਤਾ ਗਿਆ ਸੀ। ਹੁਣ ਡੇਰੇ ਦੇ ਉੱਤਰਾਧਿਕਾਰੀ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ 'ਚ ਰੱਖਿਆ ਗਿਆ ਹੈ।
ਕਿਸ ਕਾਰਨ ਦਿੱਤੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ
ਸੂਤਰਾਂ ਮੁਤਾਬਿਕ ਡੇਰਾ ਬਿਆਸ ਦੇ ਉੱਤਰਾਧਿਕਾਰੀ ਹਜ਼ੂਰ ਜਸਦੀਪ ਸਿੰਘ ਗਿੱਲ ਨੂੰ ਹੁਣ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਖੁਫੀਆ ਰਿਪੋਰਟਾਂ ਦੇ ਆਧਾਰ ਉੱਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਡੇਰਾ ਬਿਆਸ ਦੇ ਉੱਤਰਾਧਿਕਾਰੀ ਹਜ਼ੂਰ ਜਸਦੀਪ ਸਿੰਘ ਗਿੱਲ ਨੂੰ ਜੈਡ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਜਿਸ ਦੇ ਅਨੁਸਾਰ ਹੁਣ ਕੇਂਦਰੀ ਸੁਰੱਖਿਆ ਏਜੰਸੀ ਸੀਆਰਪੀਐਫ ਦੇ ਜਵਾਨ ਜਸਦੀਪ ਸਿੰਘ ਗਿੱਲ ਨੂੰ ਸੁਰੱਖਿਆ ਪ੍ਰਦਾਨ ਕਰਨਗੇ।
ਕਦੋਂ ਮਿਲਿਆ ਡੇਰੇ ਨੂੰ ਨਵਾਂ ਵਾਰਿਸ
ਦੱਸ ਦਈਏ ਕਿ ਦੋ ਸਤੰਬਰ 2024 ਨੂੰ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਟਰਸੱਟ ਵੱਲੋਂ ਸਮੂਹ ਕੇਂਦਰਾਂ ਨੂੰ ਇੱਕ ਪੱਤਰ ਜਾਰੀ ਕਰਕੇ ਇਹ ਸੂਚਿਤ ਕੀਤਾ ਗਿਆ ਸੀ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੌਜੂਦਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਡੇਰਾ ਬਿਆਸ ਦੇ ਨਵੇਂ ਉੱਤਰਾਧਿਕਾਰੀ ਵਜੋਂ ਹਜੂਰ ਜਸਦੀਪ ਸਿੰਘ ਗਿੱਲ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਲਗਾਤਾਰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਉਹਨਾਂ ਦੇ ਨਵੇਂ ਉੱਤਰਾਧਿਕਾਰੀ ਜਸਦੀਪ ਸਿੰਘ ਗਿੱਲ ਦੀਆਂ ਤਸਵੀਰਾਂ ਵੱਖ-ਵੱਖ ਜਗ੍ਹਾ ਤੋਂ ਸਾਹਮਣੇ ਆ ਰਹੀਆਂ ਸਨ ਅਤੇ ਹੁਣ ਖੁਫੀਆ ਰਿਪੋਰਟਾਂ ਦੇ ਆਧਾਰ ਉੱਤੇ ਗ੍ਰਹਿ ਮੰਤਰਾਲੇ ਵੱਲੋਂ ਉਹਨਾਂ ਨੂੰ ਜ਼ੈਡ ਸ਼੍ਰੇਣੀ ਦੀ ਸੁਰੱਖਿਆ ਦੇ ਦਿੱਤੀ ਗਈ ਹੈ।
- ਡੇਰਾ ਰਾਧਾ ਸੁਆਮੀ ਬਿਆਸ ਨੂੰ ਮਿਲਿਆ ਨਵਾਂ ਮੁਖੀ, ਜਸਦੀਪ ਸਿੰਘ ਗਿੱਲ ਸਿੰਘ ਅੱਜ ਤੋਂ ਹੀ ਸੰਭਾਲਣਗੇ ਗੱਦੀ - New Head Dera Beas Jasdeep Gill
- ਜਾਣੋਂ ਕੌਣ ਹੈ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ? ਕਿੰਨ੍ਹਾਂ ਕਾਰਨਾਂ ਕਰਕੇ ਹੋਈ ਨਵੇਂ ਮੁੱਖੀ ਦੀ ਚੋਣ, ਪੜ੍ਹੋ ਖਾਸ ਰਿਪੋਰਟ - Who is Jasdeep Singh Gill
- ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਢਿੱਲੋਂ ਨੇ ਨਵੇਂ ਮੁਖੀ ਦੇ ਬੰਨ੍ਹੀ ਦਸਤਾਰ, ਡੇਰੇ ਨੂੰ ਮਿਲੇ ਨਵੇਂ ਮੁਖੀ, ਨਾਮਦਾਨ ਅਤੇ ਸਤਿਸੰਗ ਕਰਨ ਦਾ ਦਿੱਤਾ ਹੁਕਮ - The new chief of Dera Jagmalwali