ETV Bharat / state

ਸੀਵਰੇਜ ਪਾਉਣ ਕਾਰਨ ਪੱਟੀ ਸੜਕ ਨਾ ਬਣਾਉਣ ਤੋਂ ਪਰੇਸ਼ਾਨ ਲੋਕਾਂ ਨੇ ਕੀਤਾ ਸੜਕ ਜਾਮ

ਫਰੀਦਕੋਟ ਦੇ ਬਲਬੀਰ ਬਸਤੀ ਦੇ ਸਮੂਹ ਨਿਵਾਸੀਆਂ ਵੱਲੋਂ ਸੜਕ ਦੀ ਖਸਤਾ ਹਾਲਤ ਅਤੇ ਸੀਵਰੇਜ ਦੀ ਸਮੱਸਿਆ ਦੇ ਚੱਲਦੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਧਰਨਾ ਪ੍ਰਦਰਸ਼ਨ ਤੇਜ਼ ਕੀਤਾ ਜਾਵੇਗਾ।

Residents block road
ਪਰੇਸ਼ਾਨ ਲੋਕਾਂ ਨੇ ਕੀਤਾ ਸੜਕ ਜਾਮ
author img

By

Published : Aug 29, 2022, 6:09 PM IST

ਫਰੀਦਕੋਟ: ਜ਼ਿਲੇ ਅੰਦਰ 250 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ਼ ਪਾਉਣ ਦਾ ਸ਼ੁਰੂ ਕੀਤਾ ਕੰਮ ਜਿਸ ਨੂੰ ਮਹਿਜ਼ ਢਾਈ ਸਾਲ ਚ ਪੂਰਾ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਕਰੀਬ ਛੇ ਸਾਲ ਤੋਂ ਅੱਧ ਵਿਚਾਕਰ ਲਟਕੇ ਸੀਵਰੇਜ਼ ਦਾ ਕੰਮ ਹੁਣ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਗਏ ਹਨਂ।ਇਸੇ ਸਮੱਸਿਆ ਤੋਂ ਪਰੇਸ਼ਾਨ ਬਲਬੀਰ ਬਸਤੀ ਦੇ ਸਮੂਹ ਨਿਵਾਸੀਆਂ ਵੱਲੋਂ ਸੜਕ ਦੀ ਮਾੜੀ ਹਾਲਤ ਤੋਂ ਪਰੇਸ਼ਾਨ ਹੋਕੇ ਸ਼ਹਿਰ ਦੀ ਮੁੱਖ ਸੜਕ ਨੂੰ ਜ਼ਾਮ ਕਰ ਧਰਨਾਂ ਲਗਾ ਦਿੱਤਾ ਅਤੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜ਼ਮ ਕੇ ਨਾਹਰੇਬਾਜ਼ੀ ਕੀਤੀ।

ਇਸ ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਸੀਵਰੇਜ਼ ਪਾਉਣ ਲਈ ਪੱਟੀ ਗਈ ਸੜਕ ਨੂੰ ਹਲੇ ਤੱਕ ਨਹੀਂ ਬਣਾਇਆ ਗਿਆ ਜਿਸ ਕਾਰਨ ਸੜਕ ਚ ਡੂੰਘੇ ਡੂੰਘੇ ਟੋਏ ਪੈ ਚੁੱਕੇ ਹਨ ਜੋ ਹਾਦਸਿਆਂ ਦਾ ਕਾਰਨ ਬਣੇ ਹੋਏ ਹਨ ਅਤੇ ਅਜਿਹੀ ਸੜਕ ਤੋਂ ਮਹਿਲਾਵਾਂ ਅਤੇ ਬੱਚਿਆਂ ਦਾ ਆਉਣਾ ਜਾਣਾ ਹੋਰ ਵੀ ਮੁਸ਼ਕਿਲ ਹੋ ਚੁੱਕਾ ਹੈ ਅਤੇ ਕਈ ਹਾਦਸੇ ਹੋ ਚੁਕੇ ਹਨ।

ਪਰੇਸ਼ਾਨ ਲੋਕਾਂ ਨੇ ਕੀਤਾ ਸੜਕ ਜਾਮ

ਉਨ੍ਹਾਂ ਕਿਹਾ ਕਿ ਮੀਹਂ ਦੇ ਦਿਨਾਂ ਚ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਕਾਰਨ ਇਸ ਇਲਾਕੇ ਚ ਕਈ ਕਈ ਦਿਨ ਪਾਣੀ ਖੜਾ ਰਹਿੰਦਾ ਹੈ ਜਿਸ ਨਾਲ ਬਦਬੂ ਅਤੇ ਬਿਮਾਰੀਆਂ ਫੈਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕੇ ਅੱਜ ਤੋਂ ਹੀ ਇਸ ਸੜਕ ਤੇਂ ਟੋਏ ਭਰਨ ਦਾ ਕੰਮ ਸ਼ੁਰੂ ਹੋ ਜਵੇਗਾ ਅਤੇ ਸੜਕ ਦੇ ਕੰਮ ਨੂੰ ਵੀ ਜਲਦ ਮੁਕੰਮਲ ਕਰ ਲਿਆ ਜਾਵੇਗਾ, ਪਰ ਜੇਕਰ 20 ਦਿਨਾਂ ਦੇ ਅੰਦਰ ਸਾਡੀਆਂ ਸਮਾਸਿਆਵਾਂ ਦਾ ਹੱਲ ਨਾ ਨਿਕਲਿਆ ਤਾਂ ਅਸੀਂ ਮੁੜ ਤੋਂ ਇਹ ਸੜਕ ਪੱਕੇ ਤੌਰ ਤੇ ਜਾਮ ਕਰ ਧਰਨਾ ਸ਼ੁਰੂ ਕਰ ਦੇਵਾਂਗੇ।

ਇਸ ਮੌਕੇ ’ਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਵੱਲੋਂ ਧਰਨਾਕਾਰੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੋੱਕੇ ਤੇ ਸੱਦ ਸਥਿਤੀ ਬਾਰੇ ਜਾਣਕਾਰੀ ਲਈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਕਰੀਬ ਚਾਰ ਘੰਟੇ ਬਾਅਦ ਧਰਨਾਕਾਰੀਆ ਨੇ ਧਰਨਾ ਖਤਮ ਕੀਤਾ।

ਇਸ ਦੌਰਾਨ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕੇ ਪਿਛਲੀਆਂ ਸਰਕਾਰਾਂ ਨੇ ਸੀਵਰੇਜ਼ ਦਾ ਕੰਮ ਸ਼ੁਰੂ ਤਾਂ ਕਰਵਾ ਦਿੱਤਾ ਪਰ ਫੰਡ ਪੂਰੇ ਨਹੀ ਦਿੱਤੇ ਗਏ ਜਿਸ ਕਾਰਨ ਸੀਵਰੇਜ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਅਸੀਂ ਅੱਜ ਤੋਂ ਹੀ ਇਸ ਸੜਕ ਦਾ ਕੰਮ ਸ਼ੁਰੂ ਕਰਵਾ ਕੇ ਜਲਦ ਇਸ ਨੂੰ ਮੁਕੰਮਲ ਕਰ ਦੇਵੇਗਾ ਜਿਸ ਨਾਲ ਇਸ ਮੁਹੱਲੇ ਦੇ ਨਿਵਾਸੀ ਵੀ ਸਹਿਮਤ ਹੋ ਗਏ ਹਨ।

ਇਹ ਵੀ ਪੜੋ: ਅਕਾਲੀ ਦਲ ਨੇ ਕੇਂਦਰ ਤੋਂ ਪੰਜਾਬ ਵਿੱਚ ਗੈਰ ਕਾਨੂੰਨੀ ਮਾਈਨਿੰਗ ਜਾਂਚ ਕਰਵਾਉਣ ਦੀ ਕੀਤੀ ਮੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.