ਫਰੀਦਕੋਟ : ਫਰੀਦਕੋਟ ਜਿਲ੍ਹੇ ਵਿੱਚ ਇੱਕ ਔਰਤ ਨੂੰ ਲਿਫਟ ਦੇਣ ਦੇ ਬਹਾਨੇ ਕਿਸੇ ਸੁੰਨਸਾਨ ਥਾਂ ਉੱਤੇ ਲਿਜਾ ਕੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹੇ ਦੇ ਇੱਕ ਪਿੰਡ ਦੀ ਵਿਆਹੁਤਾ ਔਰਤ ਨਾਲ ਇਹ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਸਹੁਰਿਆਂ ਨਾਲ ਗੁੱਸੇ ਹੋ ਕੇ ਰਾਤ 8 ਵਜੇ ਦੇ ਕਰੀਬ ਆਪਣੇ ਪੇਕੇ ਘਰ ਲਈ ਰਵਾਨਾ ਹੋਈ ਸੀ ਜਿਸ ਨੂੰ ਰਾਸਤੇ ਵਿਚ ਲਿਫਟ ਦੇਣ ਦੇ ਬਹਾਨੇ ਦੋ ਨੌਜਵਾਨਾਂ ਨੇ ਉਸ ਨਾਲ ਜਬਰ ਜਿਨਾਹ ਕੀਤਾ ਅਤੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਣਗੇ।
ਬੱਸ ਸਟੈਂਡ ਲਿਜਾਉਣ ਦੀ ਕਹੀ ਸੀ ਗੱਲ : ਜਾਣਕਾਰੀ ਮੁਤਾਬਿਕ ਉਹ ਉਸ ਨੂੰ ਛੱਡ ਕੇ ਫ਼ਰਾਰ ਹੋ ਗਏ। ਪੁਲਿਸ ਨੇ ਵਿਆਹੁਤਾ ਦੀ ਸ਼ਿਕਾਇਤ 'ਤੇ ਦੋਵਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਹੈ ਕਿ 29 ਨਵੰਬਰ ਦੀ ਰਾਤ ਨੂੰ ਕਰੀਬ 8 ਵਜੇ ਉਹ ਆਪਣੇ ਨਾਨਕੇ ਜਾਣ ਲਈ ਬੱਸ ਸਟੈਂਡ ਤੋਂ ਨਿਕਲੀ ਸੀ। ਘਰ ਦੇ ਰਾਸਤੇ ਵਿੱਚ ਉਸ ਦੀ ਮੁਲਾਕਾਤ ਲਾਭ ਹੀਰਾ ਉਰਫ਼ ਲੱਕੀ ਵਾਸੀ ਕੇਵਲ ਪੱਤੀ ਪੰਜਗਰਾਂਈ ਨਾਲ ਹੋਈ। ਲੱਕੀ ਨੇ ਕਿਹਾ ਕਿ ਉਹ ਉਸ ਨੂੰ ਬੱਸ ਸਟੈਂਡ ’ਤੇ ਛੱਡ ਦੇਵੇਗਾ, ਉਹ ਵੀ ਉੱਥੇ ਜਾ ਰਿਹਾ ਸੀ। ਕਥਿਤ ਮੁਲਜ਼ਮ ਨੇ ਉਸ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਲਿਆ, ਪਰ ਉਹ ਉਸ ਨੂੰ ਬੱਸ ਸਟੈਂਡ ਲੈ ਕੇ ਜਾਣ ਦੀ ਬਜਾਏ ਦੇਵੀਵਾਲਾ ਰੋਡ ’ਤੇ ਇੱਕ ਸ਼ੈਲਰ ਦੇ ਸਾਹਮਣੇ ਮੋਟਰ ਵਾਲੇ ਕਮਰੇ ਵਿੱਚ ਲੈ ਗਿਆ। ਉੱਥੇ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।
- LPG Cylinder price hike: ਚੋਣਾਂ ਖਤਮ ਹੁੰਦੇ ਹੀ ਮਹਿੰਗਾਈ ਦੀ ਪਹਿਲੀ ਕਿਸ਼ਤ ਜਾਰੀ, ਵਪਾਰਕ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ
- AAP MLA ਕੁੰਵਰ ਵਿਜੇ ਪ੍ਰਤਾਪ ਨੇ ਫਿਰ ਆਪਣੀ ਹੀ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, ਕਿਹਾ ਬਹਿਬਲਕਲਾਂ ਗੋਲੀਕਾਂਡ 'ਤੇ ਹੋ ਰਹੀ ਰਾਜਨੀਤੀ
- ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਜਗਤਾਰ ਸਿੰਘ ਹਵਾਰਾ ਦੀ ਸਜ਼ਾ 'ਤੇ ਫੈਸਲਾ ਅੱਜ !, 2005 'ਚ ਦਰਜ ਹੋਇਆ ਸੀ ਮਾਮਲਾ
ਮਹਿਲਾ ਨੇ ਦੱਸਿਆ ਕਿ ਇਸ ਤੋਂ ਬਾਅਦ ਲਾਭ ਨੇ ਆਪਣੇ ਦੋਸਤ ਮਨਤਾਰ ਸਿੰਘ ਉਰਫ ਹੈਪੀ ਨੂੰ ਵੀ ਬੁਲਾ ਲਿਆ। ਉਸ ਨੇ ਉੱਥੇ ਆ ਕੇ ਵਿਆਹੁਤਾ ਔਰਤ ਨਾਲ ਮੁੜ ਰੇਪ ਕੀਤਾ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਛੱਡ ਕੇ ਭੱਜ ਗਏ। ਸਦਰ ਥਾਣਾ ਕੋਟਕਪੂਰਾ ਦੀ ਏਐਸਆਈ ਬਲਜੀਤ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਖਿਲਾਫ ਜਬਰ ਜਨਾਹ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।