ਫਰੀਦਕੋਟ: ਜੈਤੋ ਫ਼ੂਡ ਸਪਲਾਈ ਦੇ ਪਨਗਰੇਨ(Pungrene) ਦੇ ਮਹਿਕਮੇ ਦਾ ਵੱਡਾ ਘੱਪਲਾ(Biggest Scam) ਹੋਣ ਦਾ ਖਦਸ਼ਾ ਸਾਹਮਣੇ ਆਇਆ ਹੈ।ਜੈਤੋ ਫ਼ੂਡ ਸਪਲਾਈ ਦੇ ਪਨਗਰੇਨ ਮਹਿਕਮੇ ਵੱਲੋਂ ਡੀਪੂਆਂ ਤੇ ਵੰਡਣ ਵਾਲੀ ਕਣਕ ਦੇ ਗੱਟੇਆਂ ਦੀ ਸਪਲਾਈ ਬਰਾੜ ਓਪਨ ਪਲੰਥ ਤੋਂ ਗੇਟ ਪਾਸ ਜਾਰੀ ਕੀਤੇ ਗਏ ਹਨ। ਜਦੋਂ ਕਿ ਅਨਾਜ ਹਰਗੋਬਿੰਦ ਰਾਈਸ ਮਿੱਲ ਵਿੱਚੋਂ ਲਿਜਾਇਆ ਰਿਹਾ ਸੀ ਅਤੇ ਜਦੋਂ ਟਰੈਕਟਰ ਟਰਾਲੀ ਨੂੰ ਰੋਕ ਕੇ ਡਰਾਈਵਰ ਤੋਂ ਪੁੱਛਿਆ ਗਿਆ ਤਾਂ ਡਰਾਈਵਰ ਨੇ ਮੰਨਿਆ ਕਿ ਇਹ ਅਨਾਜ ਹਰਗੋਬਿੰਦ ਰਾਈਸ ਮਿੱਲ ਵਿੱਚੋਂ ਲਿਆਂਦਾ ਗਿਆ ਹੈ ਅਤੇ ਹੋਰ ਵੀ ਪੰਜ ਟਰਾਲੀਆਂ ਭਰੀਆਂ ਜਾ ਰਹੀਆਂ ਹਨ।
ਇਸ ਬਾਰੇ ਟਰਾਲੀ ਵਾਲੇ ਦਾ ਕਹਿਣਾ ਸੀ ਕਿ ਅਸੀਂ ਤਾਂ ਅਨਪੜ੍ਹ ਹਾਂ ਅਤੇ ਇਸ ਪਰਚੀ ਤੇ ਜੋ ਵੀ ਲਿਖਿਆ ਹੈ।ਇਸ ਬਾਰੇ ਕੁੱਝ ਨਹੀਂ ਹੈ।ਸਪਲਾਈ ਲਈ ਬਰਾੜ ਓਪਨ ਪਲੰਥ ਤੋਂ ਗੇਟ ਪਾਸ ਜਾਰੀ ਕੀਤੇ ਜਾ ਰਹੇ ਹਨ ਅਤੇ ਅਨਾਜ ਹਰਗੋਬਿੰਦ ਰਾਈਸ ਮਿੱਲ ਵਿਚੋਂ ਲਿਜਾਇਆ ਜਾ ਰਿਹਾ ਹੈ।
ਇਸ ਬਾਰੇ ਐੱਸ ਐੱਚ ਓ ਰਜੇਸ਼ ਕੁਮਾਰ ਨੇ ਜਾਂਚ ਕਰਨ ਦਾ ਭਰੋਸਾ ਦੇ ਕੇ ਟਰਾਲੀ ਨੂੰ ਛੱਡ ਦਿੱਤਾ ਗਿਆ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਪਰਚੀ ਚੈੱਕ ਕੀਤੀ ਹੈ ਅਤੇ ਬਾਕੀ ਟਰਾਲੀਆਂ ਦੀ ਚੈਕਿੰਗ ਤੋਂ ਬਾਅਦ ਹੀ ਜੋ ਵੀ ਸਾਹਮਣੇ ਆਵੇਗਾ ਉਸਦੀ ਕਾਰਵਾਈ ਕੀਤੀ ਜਾਵੇਗੀ। ਗੇਟ ਪਾਸ ਕਿਸੀ ਹੋਰ ਜਗ੍ਹਾ ਤੋਂ ਜਾਰੀ ਕੀਤਾ ਜਾ ਰਿਹਾ ਅਤੇ ਲੋਡਿੰਗ ਕਿਸੀ ਹੋਰ ਜਗ੍ਹਾ ਤੋਂ ਕਰਵਾਈ ਜਾ ਰਹੀ ਹੈ।
ਇਹ ਵੀ ਪੜੋ:ਜਬਲਪੁਰ ਦੇ ਬਗੀਚੇ 'ਚ ਦੁਨੀਆ ਦੇ ਸਭ ਤੋਂ ਮਹਿੰਗੇ ਅੰਬ, 2 ਲੱਖ ਰੁਪਏ ਹੈ ਕੀਮਤ