ਫਰੀਦਕੋਟ: ਜ਼ਿਲ੍ਹੇ ਦੀ ਕੇਂਦਰੀ ਮਾਡਰਨ ਜੇਲ੍ਹ ਮੁੜ ਵਿਵਾਦਾਂ ’ਚ ਹੈ। ਦੱਸ ਦਈਏ ਕਿ ਕਥਿਤ ਨਜ਼ਾਇਜ ਅਸਲਾ ਬਰਾਮਦਗੀ ਮਾਮਲੇ ’ਚ ਗ੍ਰਿਫਤਾਰ ਨੌਜਵਾਨ ਵੱਲੋਂ ਸੋਸ਼ਲ ਮੀਡੀਆ ’ਤੇ ਆਪਣੀ ਜੇਲ੍ਹ ਅੰਦਰੋਂ ਵੀਡੀਓ ਸਾਂਝੀ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ। ਹੁਣ ਸਰਕਾਰ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ।
ਜੇਲ੍ਹ ਸੁਪਰਡੈਂਟ ਨੂੰ ਕੀਤਾ ਸਸਪੈਂਡ: ਦੱਸ ਦਈਏ ਕਿ ਬੀਤੀ ਦਿਨੀਂ ਜੇਲ੍ਹ ਅੰਦਰੋਂ ਦੀ ਕੈਦੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜੇਲ੍ਹ ਸੁਪਰਡੈਂਟ ਜੋਗਿੰਦਰ ਪਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਜੇਲ੍ਹ ਅੰਦਰੋਂ ਕੈਦੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਈ ਹੈ।
ਇਹ ਸੀ ਮਾਮਲਾ: ਜੇਲ੍ਹ ਅੰਦਰੋਂ ਵਾਇਰਲ ਹੋਈ ਵੀਡੀਓ ’ਚ ਕੈਦੀ ਇੱਕ ਵਿਅਕਤੀ ਨਾਲ ਵੀਡੀਓ ਕਾਲ ਰਾਹੀ ਗੱਲ ਕਰ ਰਿਹਾ ਹੈ। ਇਸ ਦੌਰਾਨ ਉਸ ਨੇ ਜੇਲ੍ਹ ਵੀ ਦਿਖਾਇਆ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਜੇਲ੍ਹ ਅੰਦਰ ਦੀ ਸੁਰੱਖਿਆ ’ਤੇ ਸਵਾਲ ਖੜੇ ਹੋ ਗਏ ਸਨ।
ਨੌਜਵਾਨ ਨੂੰ ਇਸ ਮਾਮਲੇ ’ਚ ਕੀਤਾ ਗਿਆ ਸੀ ਗ੍ਰਿਫਤਾਰ: ਉੱਥੇ ਹੀ ਦੂਜੇ ਪਾਸੇ ਵੀਡੀਓ ਚ ਦਿਖ ਰਿਹਾ ਨੌਜਵਾਨ ਦਾ ਨਾਂ ਕਰਨ ਸ਼ਰਮਾ ਵੱਜੋਂ ਹੋਈ ਹੈ ਜਿਸ ਨੂੰ ਪੁਲਿਸ ਨੇ ਨਜ਼ਾਇਜ ਅਸਲੇ ਸਣੇ ਗ੍ਰਿਫਤਾਰ ਕੀਤਾ ਸੀ ਨਾਲ ਹੀ ਇੱਕ ਨੌਜਵਾਨ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਵੀ ਇਲਜ਼ਾਮ ਹਨ। ਪੀੜਤ ਪਰਿਵਾਰ ਦਾ ਕਹਿਣਾ ਸੀ ਕਿ ਜੇਕਰ ਇਸ ਵਰਗੇ ਲੋਕ ਜੇਲ੍ਹ ਅੰਦਰੋਂ ਮੋਬਾਇਲ ਇਸਤੇਮਾਲ ਕਰ ਸਕਦੇ ਹਨ ਤਾਂ ਉਹ ਉਨ੍ਹਾਂ ਦੇ ਲਈ ਵੀ ਖਤਰਾ ਪੈਦਾ ਕਰ ਸਕਦੇ ਸਨ।
ਇਹ ਵੀ ਪੜੋ: ਜੇਲ੍ਹਾਂ ’ਚੋਂ ਫੋਨ ਆਉਣੇ ਜਾਰੀ !, ਜੇਲ੍ਹ ਅੰਦਰੋਂ ਨੌਜਵਾਨ ਨੇ ਕੀਤੀ ਵੀਡੀਓ ਕਾਲ, ਦੇਖੋ ਵੀਡੀਓ