ETV Bharat / state

ਘੁਮਿਆਰਾਂ 'ਤੇ ਵੀ ਕੋਰੋਨਾ ਦੀ ਮਾਰ, ਬੰਦ ਦੀ ਕਾਗਾਰ 'ਤੇ ਪੁੱਜੇ ਘੁਮਿਆਰਾਂ ਦੇ ਕਾਰੋਬਾਰ - ਮਿੱਟੀ ਦੇ ਭਾਂਡੇ

ਇੱਕ ਸਮਾਂ ਸੀ ਜਦੋਂ ਲੋਕ ਮਿੱਟੀ ਦੇ ਭਾਂਡੇ ਵਰਤਦੇ ਸਨ, ਪਰ ਮੌਜੂਦਾ ਸਮੇਂ ਚ ਨਾਂ ਤਾਂ ਕੋਈ ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਂਦਾ ਹੈ ਤੇ ਨਾਂ ਹੀ ਕੋਈ ਇਨ੍ਹਾਂ ਨੂੰ ਖਰੀਦਦਾ ਹੈ। ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੇ ਜਿਥੇ ਕਈ ਕਾਰੋਬਾਰ ਠੱਪ ਕਰ ਦਿੱਤੇ ਹਨ, ਉਥੇ ਹੀ ਮਿੱਟੀ ਦੇ ਭਾਂਡੇ ਤਿਆਰ ਕਰਨ ਵਾਲੇ ਘੁਮਿਆਰਾਂ ਦੇ ਕਾਰੋਬਾਰ ਵੀ ਹੁਣ ਬੰਦ ਹੋਣ ਦੀ ਕਾਗਾਰ 'ਤੇ ਹਨ।

ਬੰਦ ਦੀ ਕਾਗਾਰ 'ਤੇ ਪੁੱਜੇ ਘੁਮਿਆਰਾਂ ਦੇ ਕਾਰੋਬਾਰ

author img

By

Published : May 14, 2021, 8:27 PM IST

ਫ਼ਰੀਦਕੋਟ: ਇੱਕ ਸਮਾਂ ਸੀ ਜਦ ਲੋਕ ਮਿੱਟੀ ਦੇ ਭਾਂਡੇ ਵਰਤਦੇ ਸਨ, ਪਰ ਮੌਜੂਦਾ ਸਮੇਂ ਵਿੱਚ ਨਾਂ ਤਾਂ ਕੋਈ ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਂਦਾ ਹੈ ਅਤੇ ਨਾਂ ਹੀ ਕੋਈ ਇਨ੍ਹਾਂ ਨੂੰ ਖਰੀਦਦਾ ਹੈ। ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਕਾਰਨ ਜਿਥੇ ਕਈ ਕਾਰੋਬਾਰ ਠੱਪ ਹੋ ਚੁੱਕੇ ਹਨ, ਉਥੇ ਹੀ ਮਿੱਟੀ ਦੇ ਭਾਂਡੇ ਤਿਆਰ ਕਰਨ ਵਾਲੇ ਘੁਮਿਆਰਾਂ ਦੇ ਕਾਰੋਬਾਰ ਵੀ ਪੂਰੀ ਤਰ੍ਹਾਂ ਬੰਦ ਹੋਣ ਦੀ ਕਾਗਾਰ 'ਤੇ ਹਨ।

ਬੰਦ ਦੀ ਕਾਗਾਰ 'ਤੇ ਪੁੱਜੇ ਘੁਮਿਆਰਾਂ ਦੇ ਕਾਰੋਬਾਰ

ਪੁਰੱਖੇ ਕਰਦੇ ਸਨ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ

ਮਿੱਟੀ ਦੇ ਭਾਂਡੇ ਵੇਚਣ ਵਾਲੇ ਹਰਫੂਲ ਨੇ ਦੱਸਿਆ ਕਿ ਉਹ ਫ਼ਰੀਦਕੋਟ ਦੇ ਵਸਨੀਕ ਹਨ। ਉਨ੍ਹਾਂ ਦੇ ਪੁਰਖੇ ਅਤੇ ਪਿਤਾ ਵੀ ਮਿੱਟੀ ਦੇ ਭਾਂਡੇ ਬਣਾਉਦੇ ਸਨ, ਉਸ ਵੇਲੇ ਵੱਡੀ ਗਿਣਤੀ ਚ ਕਈ ਪਰਿਵਾਰ ਨੇ ਇਹ ਕੰਮ ਕਰਦੇ ਸਨ।ਜਿਸ ਕਾਰਨ ਇਨ੍ਹਾਂ ਨੇ ਵੀ ਇਸ ਕਿੱਤੇ ਨੂੰ ਆਪਣੀ ਰੋਜ਼ੀ ਰੋਟੀ ਬਣਾ ਲਿਆ।

ਮਹਿਜ਼ ਸਜਾਵਟੀ ਸ਼ੌਕ ਬਣੇ ਮਿੱਟੀ ਦੇ ਭਾਂਡੇ

ਹਰਫੂਲ ਨੇ ਦੱਸਿਆ ਕਿ ਪੁਰਾਣੇ ਸਮੇਂ ਚ ਲੋਕ ਮਿੱਟੀ ਦੇ ਭਾਂਡੇ ਦੀ ਵਰਤਦੇ ਸਨ, ਇਨ੍ਹਾਂ ਚ ਖਾਣਾ ਪਕਾਉਂਦੇ ਸਨ, ਦੁੱਧ, ਦਹੀ ਤੇ ਪਾਣੀ ਰੱਖਣ ਲਈ ਵੀ ਮਿੱਟੀ ਦੇ ਭਾਂਡੇ ਵਰਤੇ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਮਿੱਟੀ ਦੇ ਭਾਂਡਿਆ ਵਿੱਚ ਬਣਿਆ ਖਾਣਾ ਸਿਹਤ ਲਈ ਬੇਹਦ ਲਾਭਦਾਇਕ ਹੁੰਦਾ ਹੈ ਤੇ ਇਸ ਨਾਲ ਕਈ ਸਰੀਰਕ ਬਿਮਾਰੀਆਂ ਤੋਂ ਛੂਟਕਾਰਾ ਵੀ ਮਿਲਦਾ ਹੈ।ਮੌਜੂਦਾ ਸਮੇਂ 'ਚ ਮਿੱਟੀ ਦੇ ਭਾਂਡਿਆਂ ਦੇ ਖਰੀਦਦਾਰ ਨਾਮਾਤਰ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਈ ਮਿੱਟੀ ਦੇ ਭਾਂਡੇ ਖਰੀਦਦੇ ਵੀ ਹਨ ਤਾਂ ਉਹ ਵੀ ਮਹਿਜ਼ ਸ਼ੌਕ ਜਾਂ ਸਜਾਵਟ ਦੇ ਤੌਰ 'ਤੇ ਖਰੀਦਦੇ ਹਨ। ਉਨ੍ਹਾਂ ਕਿਹਾ ਜਦੋਂ ਗਾਹਕ ਆਉਂਦਾ ਹੈ ਤਾਂ ਹੀ ਉਨ੍ਹਾਂ ਨੂੰ ਰੋਟੀ ਮਿਲਦੀ ਹੈ।

ਘੁਮਿਆਰਾਂ 'ਤੇ ਕੋਰੋਨਾ ਦੀ ਮਾਰ

ਕੋਰੋਨਾ ਕਾਲ ਦਾ ਜ਼ਿਕਰ ਕਰਦਿਆਂ ਹਰਫੂਲ ਨੇ ਦੱਸਿਆ ਕਿ ਕੋਰੋਨਾ ਦੇ ਸਮੇਂ ਚ ਉਨ੍ਹਾਂ ਦਾ ਕੰਮ ਬਿਲਕੁੱਲ ਠੱਪ ਹੋ ਚੁੱਕਿਆ ਸੀ। ਹਰਫੂਲ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸਰਕਾਰੀ ਮਦਦ ਨਹੀਂ ਮਿਲਦੀ, ਜਦੋਂ ਕਿ ਸਰਕਾਰ ਨੂੰ ਘੁਮਿਆਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ।ਮਸ਼ੀਨੀ ਯੁੱਗ ਉਨ੍ਹਾਂ ਦੇ ਕਾਰੋਬਾਰ ਤੇ ਭਾਰੀ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਘੁਮਿਆਰ ਭਾਈਚਾਰੇ ਲਈ ਨਵੇਂ ਉਪਰਾਲੇ ਕਰਨ ਦੀ ਮੰਗ ਕੀਤੀ ਤਾਂ ਜੋ ਉਨ੍ਹਾਂ ਆਰਥਿਕ ਹਲਾਤ ਸੁਧਰ ਸਕਣ

ETV Bharat Logo

Copyright © 2025 Ushodaya Enterprises Pvt. Ltd., All Rights Reserved.