ETV Bharat / state

ਪੁਲਿਸ ਨੇ ਨੌਜਵਾਨਾਂ 'ਤੇ ਕੀਤਾ ਨਾਜਾਇਜ਼ ਪਰਚਾ ਦਰਜ਼, ਸੀਸਟੀਵੀ ਫ਼ੁਟੇਜ਼ ਆਈਆਂ ਸਾਹਮਣੇ - ਦੋ ਨੌਜਵਾਨ

ਸੂਬਾ ਮੁੱਖ ਮੰਤਰੀ ਦੇ ਨਸ਼ਿਆਂ ਦੀ ਰੋਕਥਾਮ ਦੇ ਹੁਕਮਾਂ ਦਾ ਪੁਲਿਸ ਕਰ ਰਹੀ ਹੈ ਨਾਜਾਇਜ਼ ਵਰਤੋਂ। ਨੌਜਵਾਨਾਂ 'ਤੇ ਕੀਤਾ ਨਾਜਾਇਜ਼ ਪਰਜਾ ਦਰਜ਼। ਨੌਜਵਾਨ ਕਰ ਰਹੇ ਹਨ ਇਨਸਾਫ਼ ਦੀ ਮੰਗ।

ਪੁਲਿਸ ਨੇ ਨੌਜਵਾਨਾਂ 'ਤੇ ਕੀਤਾ ਨਾਜਾਇਜ਼ ਪਰਚਾ ਦਰਜ਼
author img

By

Published : Jun 23, 2019, 8:08 PM IST

ਅਬੋਹਰ : ਨਸ਼ੇ ਦੀ ਰੋਕਥਾਮ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੀ ਪੁਲਿਸ ਵੱਲੋਂ ਨਾਜਾਇਜ਼ ਵਰਤੋਂ ਕੀਤੀ ਜਾ ਰਹੀ ਹੈ। ਪੁਲਿਸ ਦੀ ਇਸ ਦੀ ਆੜ ਲੈ ਕੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਅਜਿਹਾ ਹੀ ਇੱਕ ਮਾਮਲਾ ਅਬੋਹਰ ਦੇ ਪਿੰਡ ਅਮਰਪੁਰਾ ਦਾ ਸਾਹਮਣੇ ਆਇਆ ਹੈ। ਜਿਥੋਂ ਪੁਲਿਸ ਨੇ ਇੱਕ ਵਿਅਕਤੀ ਦੇ ਘਰ ਅੱਗੋਂ ਖੜੀ ਗੱਡੀ ਨੂੰ ਸ਼ਰਾਬ ਦੀ ਤਸਕਰੀ ਦੇ ਨਾਂ 'ਤੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵਾਲਿਆਂ ਦੇ ਦੋਸ਼ ਹਨ ਕਿ ਇਸ ਗੱਡੀ ਦੇ ਮਾਲਕ ਸ਼ਰਾਬ ਦੀ ਤਸਕਰੀ ਕਰਦੇ ਸਨ, ਪਰ ਅਸਲ ਵਿੱਚ ਇਹ ਮਾਮਲਾ ਕੁੱਝ ਹੋਰ ਹੀ ਨਿਕਲਿਆ।

ਇਸ ਸਬੰਧੀ ਪੀੜਤ ਉਮੇਧ ਸਿੰਘ ਅਤੇ ਦਾਰਾ ਸਿੰਘ ਜਿੰਨ੍ਹਾਂ 'ਤੇ ਪੁਲਿਸ ਨੇ ਪਰਚਾ ਦਰਜ ਕੀਤਾ ਹੈ, ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਸ਼ਰਾਬ ਦੇ ਠੇਕੇ 'ਤੇ ਕੰਮ ਕਰਦੇ ਸੀ, ਪਰ ਅਸੀਂ ਘਰ ਦੀਆਂ ਮਜ਼ਬੂਰੀਆਂ ਕਾਰਨ ਕੰਮ ਛੱਡ ਦਿੱਤਾ। ਉਨ੍ਹਾਂ ਦੱਸਿਆ ਕਿ ਠੇਕੇਦਾਰ ਸਾਨੂੰ ਉਸ ਨਾਲ ਬਾਰ-ਬਾਰ ਦੁਬਾਰਾ ਕੰਮ ਕਰਨ ਨੂੰ ਕਹਿ ਰਿਹਾ ਹੈ। ਪਰ ਸਾਡੇ ਮਨ੍ਹਾਂ ਕਰਨ 'ਤੇ ਉਸ ਨੇ ਪੁਲਿਸ ਨਾਲ ਰੱਲ ਕੇ ਸਾਡੇ 'ਤੇ ਝੂਠੇ ਪਰਚੇ ਕਰਵਾਉਣੇ ਸ਼ੁਰੂ ਕਰ ਦਿੱਤੇ। ਪੁਲਿਸ ਵਾਲੇ ਠੇਕੇਦਾਰ ਨਾਲ ਰਲ ਕੇ ਨਸ਼ਾ ਤਸਕਰੀ ਦੇ ਨਾਂ 'ਤੇ ਸਾਡੇ ਘਰ ਅੱਗੇ ਖੜੀ ਕਾਰ ਨੂੰ ਧੱਕੇ ਨਾਲ ਲੈ ਗਏ ਹਨ।

ਪੁਲਿਸ ਨੇ ਨੌਜਵਾਨਾਂ 'ਤੇ ਕੀਤਾ ਨਾਜਾਇਜ਼ ਪਰਚਾ ਦਰਜ਼

ਇਸ ਸਬੰਧੀ ਗੁਆਂਢੀਆਂ ਦਾ ਕਹਿਣਾ ਹੈ ਕਿ ਉਸ ਦਿਨ ਪੁਲਿਸ ਇੱਥੇ ਆਈ ਸੀ ਅਤੇ ਘਰ ਦੇ ਅੱਗੇ ਖੜੀ ਕਾਰ ਨੂੰ ਲੈ ਗਈ ਜਿਸ ਵਿੱਚ ਕੋਈ ਸ਼ਰਾਬ ਨਹੀਂ ਰੱਖੀ ਸੀ। ਪੁਲਿਸ ਵਾਲੇ ਗੱਡੀ ਦਾ ਲਾਕ ਖੋਲ੍ਹ ਕੇ ਆਪਣੇ ਨਾਲ ਲੈ ਗਏ ਅਤੇ ਕਾਰ ਨੂੰ ਰਾਤ ਨੂੰ ਦੂਰ ਕਿਸੇ ਹੋਰ ਪਿੰਡ ਮੌਕਾ ਏ ਵਾਰਦਾਤ ਦਿਖਾ ਕੇ ਨਾਜਾਇਜ਼ ਪਰਚਾ ਦਰਜ ਕੀਤਾ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਮੁੰਡੇ ਬੇਕਸੂਰ ਹਨ। ਉਨ੍ਹਾਂ ਨੇ ਕਿਹਾ ਕਿ ਉਹ ਬਚਪਨ ਤੋਂ ਇੰਨ੍ਹਾਂ ਨੂੰ ਜਾਣਦੇ ਹਨ ਇਹ ਮੁੰਡੇ ਨਿਰਦੋਸ਼ ਹਨ।

ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਨਵ-ਨਿਯੁਕਤ ਇੰਚਾਰਜ ਦਾ ਕਹਿਣਾ ਹੈ ਕਿ ਇਹ ਮਾਮਲਾ 12 ਜੂਨ ਦਾ ਹੈ ਅਤੇ ਮੈਂ ਇੱਥੇ 15 ਜੂਨ ਤੋਂ ਡਿਉਟੀ 'ਤੇ ਆਇਆਂ ਹਾਂ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕਰਕੇ ਹੀ ਦੱਸ ਸਕਦਾ ਹਾਂ ਕਿ ਕੀ ਮਾਮਲਾ ਹੈ।

Intro:Body:

Gurpreet

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.