ਫਰੀਦਕੋਟ : ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨ ਅੰਦੋਲਨ ਕਦੋਂ ਤਕ ਚੱਲਣਾ ਇਹ ਮੋਦੀ ਨੂੰ ਪਤਾ ਹੈ ਪਰ ਕਿਸਾਨ ਅੰਦੋਲਨ ਦੇ ਸਿੱਟੇ ਬਹੁਤ ਸਾਰਥਿਕ ਨਿਕਲਣਗੇ ਤੇ ਅਸੀਂ ਜਿੱਤ ਕੇ ਘਰ ਮੁੜਾਂਗੇ। ਇਸ ਮੌਕੇ ਰੁਲਦੂ ਸਿੰਘ ਮਾਨਸਾ ਨੇ ਬੀਤੇ ਦਿਨੀਂ ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਦੀਪ ਸਿੱਧੂ ਬਾਰੇ ਦਿੱਤੇ ਗਏ ਬਿਆਨ ਦੇ ਨਾਲ ਵੀ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜੇਕਰ ਦੀਪ ਸਿੱਧੂ ਜਾਂ ਕੋਈ ਵੀ ਉਨ੍ਹਾਂ ਦੇ ਧਰਨੇ ਵਿੱਚ ਮੌਜੂਦ ਹੋਵੇ ਤਾਂ ਉਹ ਕਿਸੇ ਵੀ ਹਾਲਤ 'ਚ ਪੁਲੀਸ ਨੂੰ ਹੱਥ ਤੱਕ ਨਹੀਂ ਲਗਾਉਣ ਦੇਣਗੇ ।
ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਹੀ ਕਿਸਾਨ ਅੰਦੋਲਨ ਆਪਣੀ ਸੀੜ੍ਹੀ ਤੇ ਚੜ੍ਹਿਆ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਆਪਣੇ ਸਿਖਰਾਂ ਤੇ ਹੈ।
ਪੰਜਾਬ ਵਿੱਚ ਕੀਤੀਆਂ ਜਾਣ ਵਾਲੀਆਂ ਕਿਸਾਨ ਮਹਾਂਪੰਚਾਇਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਾਂਹ ਕੀਤੇ ਜਾਣ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਸਾਡੇ ਆਪਸੀ ਵਿਚਾਰ ਨਾ ਮਿਲਣ ਦੇ ਚਲਦੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਅੰਦਰ ਕਿਸਾਨ ਮਹਾਪੰਚਾਇਤ ਕਰਨ ਤੋਂ ਪਿੱਛੇ ਹਟਿਆ। ਉਨ੍ਹਾਂ ਕਿਹਾ ਕਿ ਪਰ ਅਸੀਂ ਕਿਸਾਨਾਂ ਨੂੰ ਕਿਹਾ ਹੈ ਕਿ ਤੁਸੀਂ ਆਪਣੇ ਪੱਧਰ ਤੇ ਰੈਲੀਆਂ ਕਰਨੀਆਂ, ਮਹਾਂਪੰਚਾਇਤਾਂ ਕਰਨੀਆਂ ਕਰੋ, ਸਾਨੂੰ ਬੁਲਾਓਗੇ ਅਸੀਂ ਆਵਾਂਗੇ ਅਸੀਂ ਆ ਰਹੇ ਹਨ ।