ETV Bharat / state

ਅਕਾਲੀ ਦਲ ਨਹੀਂ AAP-ਕਾਂਗਰਸ ਦੀ ਟੀਮ- ਬੰਟੀ ਰੋਮਾਣਾ - ਕੇਜਰੀਵਾਲ ਨੇ ਲਿਖਤ ਮੁਆਫੀ ਮੰਗੀ

ਅਕਾਲੀ ਦਲ ਅਤੇ ਕਾਂਗਰਸ ਦੇ ਆਪਸ ’ਚ ਮਿਲੀ ਭੁਗਤ ਦੇ ਬਿਆਨ ’ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰੋਮਾਣਾ ਨੇ ਰਾਘਵ ਚੱਢਾ (Romana target raghav chadha) ਨੂੰ ਘੇਰਦੇ ਹੋਏ ਕਿਹਾ ਕਿ ਕਾਂਗਰਸ ਨਾਲ ਮਿਲੀ ਭੁਗਤ ਆਪ ਦੀ ਹੈ ਨਾ ਕਿ ਅਕਾਲੀ ਦਲ ਦੀ। ਤਾਂ ਹੀ ਆਮ ਆਦਮੀ ਪਾਰਟੀ ਕੋਲ ਮਹਿਜ਼ 5 ਐਮਐਲਏ ਹੋਣ ਦੇ ਬਾਵਜੂਦ ਵੀ ਵਿਰੋਧੀ ਧੀਰ ਆਗੂ ਦਾ ਅਹੁਦਾ ਆਮ ਆਦਮੀ ਪਾਰਟੀ ਕੋਲ ਹੈ

ਬੰਟੀ ਰੋਮਾਣਾ ਨੇ ਕਿਹਾ ਆਪ ਕਾਂਗਰਸ ਦੀ ਮਿਲੀ ਭੁਗਤ

author img

By

Published : Dec 9, 2021, 11:14 AM IST

ਫਰੀਦਕੋਟ: ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ (Aam Aadmi Party co-incharge Raghav Chadha) ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵਿਚਾਲੇ ਮਿਲੀ ਭੁਗਤ ਹੋਣ ਦਾ ਇਲਜ਼ਾਮ ਲਗਾਇਆ ਸੀ ਜਿਸ ’ਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਰਾਘਵ ਚੱਢਾ ਨੂੰ ਮੋੜਵਾਂ ਜਵਾਬ ਦਿੱਤਾ।

ਬੰਟੀ ਰੋਮਾਣਾ ਨੇ ਕਿਹਾ ਆਪ ਕਾਂਗਰਸ ਦੀ ਮਿਲੀ ਭੁਗਤ

ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਰਾਘਵ ਚੱਢਾ ਨੂੰ ਘੇਰਦੇ ਹੋਏ ਕਿਹਾ ਕਿ ਕਾਂਗਰਸ ਨਾਲ ਮਿਲੀ ਭੁਗਤ ਅਕਾਲੀ ਦਲ ਦੀ ਨਹੀਂ ਬਲਕਿ ਆਮ ਆਦਮੀਂ ਪਾਰਟੀ ਦੀ ਹੈ ਤਾਂ ਹੀ ਆਮ ਆਦਮੀ ਪਾਰਟੀ ਕੋਲ ਮਹਿਜ਼ 5 ਐਮਐਲਏ ਹੋਣ ਦੇ ਬਾਵਜੂਦ ਵੀ ਵਿਰੋਧੀ ਧੀਰ ਆਗੂ ਦਾ ਅਹੁਦਾ ਆਮ ਆਦਮੀ ਪਾਰਟੀ ਕੋਲ ਹੈ ਜਦ ਕਿ ਅਕਾਲੀ ਦਲ ਦੇ ਐਮਐਲਏ ਦੀ ਗਿਣਤੀ ਆਪ ਨਾਲੋਂ 2 ਗੁਣਾ ਹੈ।

ਡਰੱਗਜ਼ ਮਾਮਲੇ ਬਾਰੇ ਬੰਟੀ ਰੋਮਾਣਾ ਨੇ ਕਿਹਾ ਕਿ ਰਾਘਵ ਚੱਢਾ ਪਹਿਲਾਂ ਕੇਜਰੀਵਾਲ ਨੂੰ ਪੁੱਛ ਕੇ ਆਉਣ ਕਿ ਡਰੱਗਜ਼ ਮਾਮਲੇ ਵਿਚ ਬਿਕਰਮ ਮਜੀਠੀਆ ਤੇ ਦੋਸ਼ ਲਗਾਉਣ ਸਮੇਂ ਕੇਜਰੀਵਾਲ ਨੇ ਲਿਖਤ ਮੁਆਫੀ ਮੰਗੀ ਸੀ ਨਾਲ ਕਿਹਾ ਸੀ ਕਿ ਉਨ੍ਹਾਂ ਨੇ ਜੋ ਇਲਜ਼ਾਮ ਬਿਕਰਮ ਮਜੀਠੀਆ ਤੇ ਲਗਾਏ ਸਨ ਉਹ ਬੇਬੁਨਿਆਦ ਹਨ। ਇਸ ਦੌਰਾਨ ਉਨ੍ਹਾਂ ਨੇ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਲਿਖਤ ਵਿਚ ਮੰਗੀ ਗਈ ਮੁਆਫੀ ਦੀ ਕਾਪੀ ਵੀ ਵਿਖਾਈ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਬਾਰੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਾਲੇ ਗੁਪਤ ਮੀਟਿੰਗ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਕਾਂਗਰਸ ਸਰਕਾਰ ਬਿਕਰਮ ਮਜੀਠਿਆ ਖਿਲਾਫ ਬਹੁਤ ਹੀ ਨਰਮ ਜਿਹਾ ਡਰੱਗਜ਼ ਦਾ ਕੇਸ ਪਾਵੇਗੀ ਅਤੇ ਅਗਲੇ ਦਿਨ ਮਜੀਠੀਆ ਦੀ ਮਾਨਯੋਗ ਅਦਾਲਤ ਚੋਂ ਜਮਾਨਤ ਹੋ ਜਾਵੇਗੀ।

ਇਹ ਵੀ ਪੜੋ: ਜਲ ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਨੇ ਕੀਤਾ ਮੁੱਖ ਮੰਤਰੀ ਦਾ ਵਿਰੋਧ

ETV Bharat Logo

Copyright © 2025 Ushodaya Enterprises Pvt. Ltd., All Rights Reserved.