ਫ਼ਰੀਦਕੋਟ: ਜ਼ਿਲ੍ਹੇ ਦੇ ਹਲਦਾ ਜੈਤੋ ਅਧੀਨ ਪੈਂਦੇ ਪਿੰਡ ਖੱਚੜਾਂ 'ਚ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ 'ਤੇ ਪਿੰਡ ਵਾਸੀ ਤੇ ਸਾਬਕਾ ਪੰਚਾਇਤ ਮੈਂਬਰ ਸਵਾਲ ਚੁੱਕ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਰਜ ਕੰਮਾਂ ਨੂੰ ਤਰਤੀਬ ਸਿਰ ਨਹੀਂ ਕੀਤਾ ਜਾ ਰਿਹਾ। ਗਲੀਆਂ ਬਣਾਉਣ ਦੇ ਕੰਮ 'ਚ ਲੈਵਲ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਜਾਣਕਾਰੀ ਦਿੰਦੀਆਂ ਪਿੰਡ ਵਾਸੀ ਨੇ ਕਿਹਾ ਕਿ ਪਿੰਡ 'ਚ ਕਾਫ਼ੀ ਲੰਬੇ ਸਮੇਂ ਬਾਅਦ ਵਿਕਾਸ ਕਾਰਜਾਂ ਨੂੰ ਲੈ ਕੇ ਪੈਸਾ ਮਿਲਿਆ ਪਰ ਪੰਚਾਇਤ ਉਸ ਦੀ ਵਰਤੋਂ ਠੀਕ ਢੰਗ ਨਾਲ ਨਹੀਂ ਕਰ ਰਹੀ ਹੈ। ਜੋ ਗਲੀ ਬਣਾਉਣ ਦਾ ਕੰਮ ਹੈ ਉਸ ਨੂੰ ਲੈ ਕੇ ਕੋਈ ਠੀਕ ਤਰਤੀਬ ਨਹੀਂ ਵਰਤੀ ਜਾ ਰਹੀ ਹੈ। ਪੰਚਾਇਤ ਨੂੰ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਨੂੰ ਬਹੁਤ ਔਖੀ ਗਰਾਂਟ ਮਿਲੀ ਹੈ, ਉਸ ਦਾ ਸਹੀ ਇਸਤੇਮਾਲ ਕੀਤਾ ਜਾਵੇ।
ਸਾਬਕਾ ਪੰਚਾਇਤ ਮੈਂਬਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਵਿਕਾਸ ਕਾਰਜਾਂ ਦੇ ਨਾਂਅ 'ਤੇ ਬਸ ਖਾਨਾਪੂਰਤੀ ਕੀਤੀ ਜਾ ਰਹੀ ਹੈ। ਪਹਿਲਾਂ ਬਣੀਆਂ ਗਲੀਆਂ ਦਾ ਲੈਵਲ ਨੀਵਾਂ ਸੀ ਤੇ ਹੁਣ ਉੱਚੀਆਂ ਗਲੀਆਂ ਬਣਾਇਆਂ ਜਾ ਰਹੀਆਂ ਹਨ।
ਦੂਜੇ ਪਾਸੇ ਜਦੋਂ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਹ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਅਣਗੈਲੀ ਨਹੀਂ ਵਰਤੀ ਗਈ। ਵਿਰੋਧੀ ਵਿਰੋਧ ਕਰ ਉਨ੍ਹਾਂ ਕਾਰਜ ਕੰਮਾਂ 'ਚ ਅੜਿਕਾ ਲਗਾਉਣਾ ਚਾਹੁੰਦੇ ਹਨ।