ਫਰੀਦਕੋਟ : ਜਿਥੇ ਪੰਜਾਬ ਮੰਤਰੀ ਮੰਡਲ (Punjab Cabinet) ਵਿੱਚ ਫੇਰ ਬਦਲ ਹੋਣ ਨਾਲ ਪੰਜਾਬ ਦੇ ਬੇਰੁਜਗਾਰਾਂ ਨੂੰ ਨੌਕਰੀ (Jobs for the unemployed in Punjab) ਦੀ ਆਸ ਬੱਝੀ ਸੀ। ਉਥੇ ਹੀ ਕੋਰੋਨਾ ਮਹਾਂਮਾਰੀ (Coronation Epidemic) ਦੌਰਾਨ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ (Guru Gobind Singh Medical College) ਅਤੇ ਹਸਪਤਾਲ ਵਿਚ ਵੱਖ-ਵੱਖ ਕੋਵਿਡ ਵਾਰਡਾਂ ਵਿੱਚ ਜਾਨ ਜੋਖਮ ਵਿੱਚ ਪਾ ਕੇ ਕੰਮ ਕਰਨ ਵਾਲੇ ਕਰੀਬ 150 ਵੱਖ-ਵੱਖ ਮੁਲਾਜਮਾਂ ਜਿਨ੍ਹਾਂ ਵਿੱਚ ਸਟਾਫ ਨਰਸਾਂ, ਵਾਰਡ ਅਟੈਂਡੈਂਟ ਅਤੇ ਸਫਾਈ ਕਰਮੀ ਆਦਿ ਸਨ ਨੂੰ ਸਰਕਾਰ (Punjab Govt) ਵੱਲੋਂ ਕੰਮ ਤੋਂ ਹਟਾਏ ਜਾਣ ਦੇ ਆਦੇਸ਼ ਹੋਏ ਹਨ।
ਜਿਸ ਨੂੰ ਲੈ ਕੇ ਮੁਲਾਜਮਾਂ ਵਿੱਚ ਰੋਸ਼ ਪਾਇਆ ਜਾ ਰਿਹਾ। ਮੁਲਾਜਮਾਂ ਨੂੰ ਜਿਵੇਂ ਹੀ ਪਤਾ ਲੱਗਿਆ ਉਨ੍ਹਾਂ ਵੱਲੋਂ ਰੋਸ਼ ਪ੍ਰਗਟ ਕਰਦਿਆ ਕੰਮ ਬੰਦ ਕਰ ਕੇ ਸਰਕਾਰ (Punjab Govt) ਅਤੇ ਯੂਨੀਵਰਸਟੀ ਪ੍ਰਸ਼ਾਸਨ (University Administration) ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਨੌਕਰੀ 'ਤੇ ਲਗਾਤਾਰ ਸੇਵਾਵਾਂ ਜਾਰੀ ਰੱਖਣ ਦੀ ਮੰਗ ਕੀਤੀ ਗਈ।
ਦੂਸਰੇ ਪਾਸੇ ਮੈਡੀਕਲ ਸੁਪਰਡੈਂਟ (Medical Superintendent) ਨੇ ਕਿਹਾ ਕਿ ਇਹਨਾਂ ਮੁਲਾਜਮਾਂ ਨੂੰ ਆਊਟਸੋਰਸ (Outsourced) ਰਾਹੀਂ ਕੋਵਿਡ ਮਰੀਜਾਂ (Covid patients) ਦੀ ਦੇਖਭਾਲ ਲਈ ਰੱਖਿਆ ਗਿਆ ਸੀ, ਹੁਣ ਕੋਵਿਡ ਦੇ ਮਰੀਜ ਘਟ ਗਏ ਹਨ ਅਤੇ ਸਰਕਾਰ (Punjab Govt) ਵੱਲੋਂ ਗਰਾਂਟ ਬੰਦ ਕਰ ਦਿੱਤੀ ਗਈ ਹੈ ਅਤੇ ਸਾਰੇ ਮੁਲਾਜਮਾਂ ਨੂੰ 30 ਸਤੰਬਰ (September 30) ਤੱਕ ਰਲੀਵ ਕਰਨ ਦੇ ਹੁਕਮ ਹੋਏ ਹਨ।
ਪੰਜਾਬ ਵਿਚ ਮੰਤਰੀ ਮੰਡਲ (Punjab Cabinet) ਵਿੱਚ ਫੇਰਬਦਲ ਹੁੰਦਿਆ ਹੀ ਨੌਜਵਾਨਾਂ ਦੇ ਹੱਥੋਂ ਨੌਕਰੀ ਖੋਹਣ ਦੇ ਆਦੇਸ਼ ਜਾਰੀ ਕੀਤੇ ਹਨ। ਪੰਜਾਬ ਸਰਕਾਰ (Punjab Govt) ਦੇ ਫੈਸਲੇ ਖਿਲਾਫ ਕੋਰੋਨਾ ਮਹਾਂਮਾਰੀ (Coronation Epidemic) ਦੌਰਾਨ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਨ ਵਾਲੇ ਮੁਲਾਜਮਾਂ ਵਿਚ ਰੋਸ਼ (Enlightenment in employees) ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:ਐਕਸ਼ਨ ਮੋਡ 'ਚ ਨਵੇਂ ਮੁੱਖ ਮੰਤਰੀ, ਕਈ ਬਦਲੇ
ਦੱਸ ਦੇਈਏ ਕਿ ਮੁੱਖ ਮੰਤਰੀ ਬਣਦੇ ਹੀ ਚੰਨੀ ਨੇ ਕਈ ਫੇਰਬਦਲ ਕੀਤੇ ਹਨ।
ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਵੀ ਫੇਰ ਬਦਲ
ਸਕੱਤਰੇਤ ਵਿੱਖੇ ਅਹਿਮ ਕੰਮਕਾਜ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਦਾ ਅਹੁਦਾ ਆਈਏਐਸ ਸੁਮਿਤ ਜਰਾਂਗਲ ਨੂੰ ਸੰਭਾਲਿਆ ਗਿਆ ਹੈ ਜਦੋਂਕਿ ਆਈਏਐਸ ਅਫਸਰ ਕੇ.ਕੇ.ਯਾਦਵ ਨੂੰ ਸਕੱਤਰ ਸੂਚਨਾ ਤੇ ਲੋਕ ਸੰਪਰਕ ਦੇ ਨਾਲ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਲਗਾਇਆ ਗਿਆ ਹੈ।