ਫ਼ਰੀਦਕੋਟ: ਸਥਾਨਕ ਪੁਲਿਸ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਸਬ ਇੰਸਪੈਕਟਰ ਸ਼ਗਨ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਸਥਾਨਕ ਸੰਜੈ ਨਗਰ ਬਸਤੀ 'ਚ ਇੱਕ ਘਰ ਵਿੱਚ ਛਾਪੇਮਾਰੀ ਕਰ 4 ਲੱਖ 68 ਹਜ਼ਾਰ ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ ਹੈ ਜਿਸ ਵਿੱਚ 2000 ਅਤੇ 500 ਦੇ ਨਵੀਂ ਕਰੰਸੀ ਦੇ ਨਕਲੀ ਨੋਟ ਘਰ ਵਿੱਚ ਲੁਕਾ ਕੇ ਰੱਖੇ ਹੋਏ ਸਨ।
ਇਸ ਮਾਮਲੇ ਵਿੱਚ ਬਿਸ਼ਨ ਦੇਵ ਨਾਂਅ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਗੁਪਤ ਜਾਣਕਾਰੀ ਮਿਲੀ ਸੀ ਕਿ ਸੰਜੈ ਨਗਰ ਨਿਵਾਸੀ ਬਿਸ਼ਨ ਦੇਵ ਜੋ ਕਿ ਰੇਲ ਗੱਡੀਆਂ ਵਿੱਚ ਮੋਬਾਇਲ ਚਾਰਜਰ ਆਦਿ ਵੇਚਣ ਦਾ ਕੰਮ ਕਰਦਾ ਹੈ ਉਸ ਵੱਲੋਂ ਘਰ ਵਿੱਚ ਨਕਲੀ ਕਰੰਸੀ ਲੁਕਾ ਕੇ ਰੱਖੀ ਹੋਈ ਹੈ ਜੋ ਇਹ ਬਾਜ਼ਾਰ ਵਿੱਚ ਚਲਾਉਣ ਦੀ ਫ਼ਿਰਾਕ ਵਿੱਚ ਹੈ। ਸੂਚਨਾ ਦੇ ਬਾਅਦ ਜਦੋਂ ਉਸ ਦੇ ਘਰ ਵਿੱਚ ਰੇਡ ਕੀਤੀ ਗਈ ਤਾਂ ਉੱਥੋਂ 4 ਲੱਖ 68 ਹਜ਼ਾਰ ਰੁਪਏ ਜਿਨ੍ਹਾਂ ਵਿੱਚ 2000 ਅਤੇ 500 ਦੇ ਨਵੀਂ ਕਰੰਸੀ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਬਿਸ਼ਨ ਦੇਵ ਨੂੰ ਗ੍ਰਿਫ਼ਤਾਰ ਕਰ ਮਾਮਲਾ ਦਰਜ ਕਰਕੇ ਰਿਮਾਂਡ 'ਤੇ ਲਿਆ ਗਿਆ ਹੈ।