ਫ਼ਰੀਦਕੋਟ : ਪਿੰਡ ਭਾਗਥਲਾ 'ਚ ਉਸ ਵਕਤ ਮਾਹੌਲ ਗਰਮਾ ਗਿਆ ਜਦੋਂ ਪਿੰਡ ਵਾਸੀਆਂ ਨੇ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਹੋਰ ਨੌਜਵਾਨ ਨੂੰ ਉਸ ਵਕਤ ਦਬੋਚ ਲਿਆ ਜਦੋਂ ਮੁਲਾਜ਼ਮ ਅਤੇ ਨੌਜਵਾਨ ਭਾਗਥਲਾ ਨੇੜੇ ਲੋਕਾਂ ਨੂੰ ਰੋਕ ਕੇ ਕਾਗਜ਼ ਪੱਤਰ ਚੈੱਕ ਕਰ ਰਹੇ ਸਨ ਤਾਂ ਲੋਕਾਂ ਨੇ ਸ਼ੱਕ ਦੇ ਅਧਾਰ 'ਤੇ ਉਨ੍ਹਾਂ ਨੂੰ ਫੜ ਲਿਆ ਅਤੇ ਪਿੰਡ ਦੇ ਸਾਬਕਾ ਸਰਪੰਚ ਦੇ ਘਰ ਲੈ ਆਉਂਦਾ।
ਪਿੰਡ ਵਾਸੀ ਨੇ ਦੱਸਿਆ ਕਿ ਉਹ ਖੇਤਾਂ ਨੂੰ ਪਾਣੀ ਲਾਉਣ ਚੱਲਿਆ ਸੀ ਤਾਂ ਉੱਕਤ ਪੁਲਿਸ ਵਾਲੇ ਨੇ ਉਸ ਨੂੰ ਰਾਹ ਵਿੱਚ ਰੋਕ ਕੇ ਕਾਗਜ਼ ਦਿਖਾਉਣ ਨੂੰ ਕਿਹਾ, ਪਰ ਕਾਗਜ਼ ਪੱਤਰ ਨਾ ਹੋਣ ਦੀ ਸੂਰਤ ਵਿੱਚ ਬਟੂਆ, ਅਫ਼ੀਮ ਦੀ ਮੰਗ ਕੀਤੀ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਲੋਕਾਂ ਨੂੰ ਚਲਾਨ ਕੱਟਣ ਦੇ ਨਾਂਅ 'ਤੇ ਡਰਾ-ਧਮਕਾ ਕੇ ਪੈਸੇ ਬਟੋਰਨ ਦੀ ਤਾਕ ਵਿੱਚ ਸਨ ਜਦੋਂ ਕਿ ਪੁਲਿਸ ਮੁਲਾਜਮ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ।
ਪਿੰਡ ਵਾਸੀਆਂ ਨੇ ਨਕਲੀ ਵਿਅਕਤੀ ਦਾ ਸ਼ੱਕ ਪੈਣ ਤੇ ਉੱਕਤ ਪੁਲਿਸ ਵਾਲੇ ਨੂੰ ਘੇਰ ਕੇ ਸਾਬਕਾ ਸਰਪੰਚ ਦੇ ਘਰ ਲੈ ਗਏ ਜਿਸ ਤੋਂ ਬਾਅਦ ਮਾਮਲਾ ਹੋਰ ਵੀ ਤਨਾਅਪੂਰਣ ਹੋ ਗਿਆ।
ਜਦੋਂ ਲੋਕਾਂ ਨੇ ਪੁਲਿਸ ਦੀ ਹਾਜ਼ਰੀ ਵਿੱਚ ਉਕਤ ਪੁਲਿਸ ਮੁਲਾਜ਼ਮ ਦੀ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿਤੀ ਅਤੇ ਵਰਦੀ ਤੱਕ ਫਾੜ ਦਿੱਤੀ।
ਇਸ ਮਾਮਲੇ ਨੂੰ ਲੈ ਕੇ ਵਰਦੀਧਾਰੀ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਹ ਤਾਂ ਆਪਣੇ ਪਿੰਡ ਨੂੰ ਜਾ ਰਿਹ ਸੀ ਅਤੇ ਉਸ ਨੇ ਰਸਤੇ ਵਿੱਚ ਮੋਟਰਸਾਈਕਲ ਸਵਾਰ ਨੂੰ ਨੰਬਰ ਪਲੇਟ ਲਗਵਾਉਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਗਲਤ ਸਮਝ ਕੇ ਸਾਨੂੰ ਘੇਰ ਲਿਆ।
ਪੰਜਾਬ ਵਿੱਚ ਵੀ ਹਰਿਆਣਾ ਦੇ ਨਾਲ਼ ਹੋ ਸਕਦੀਆਂ ਨੇ ਚੋਣਾਂ !
ਮੌਕੇ 'ਤੇ ਪਹੁੰਚੇ ਥਾਣਾ ਸਦਰ ਦੇ ਹੌਲਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਪੁਲਿਸ ਮੁਲਾਜ਼ਮ ਅਤੇ ਇਕ ਹੋਰ ਨੌਜਵਾਨ ਨੂੰ ਲੋਕਾਂ ਦੇ ਕਾਗਜ਼ ਪੱਤਰ ਚੈੱਕ ਕਰਨ ਨੂੰ ਲੈ ਕੇ ਸ਼ੱਕ ਦੇ ਅਧਾਰ 'ਤੇ ਕਾਬੂ ਕੀਤਾ ਹੈ। ਅਸੀਂ ਇਨ੍ਹਾਂ ਨੂੰ ਸਹੀ ਸਲਾਮਤ ਥਾਣੇ ਲੈ ਕੇ ਚਲੇ ਹਾਂ ਸਾਰੀ ਜਾਣਕਾਰੀ ਸੀਨੀਅਰ ਅਧਿਕਾਰੀ ਦੇਣਗੇ।