ETV Bharat / state

ਆਂਗਨਵਾੜੀ ਸੈਂਟਰ ਵਿੱਚ ਮਨਾਇਆ ਗਿਆ ਪੋਸ਼ਣ ਦਿਵਸ - drug free family

ਤੰਦਰੁਸਤ ਜੀਵਨ ਜੀਉਣ ਦੇ ਨੁਸਖੇ ਜਾਨਣ ਲਈ ਜੈਤੋਂ ਵਿਖੇ ਆਂਗਨਵਾੜੀ ਸੈਂਟਰ (Anganwadi Centre) ਵਿੱਚ ਪੋਸ਼ਣ ਦਿਵਸ ਮਨਾਇਆ ਗਿਆ। ਇਸ ਮੌਕੇ ਅਧਿਕਾਰੀਆਂ ਨੇ ਮਹਿਲਾਵਾਂ ਅਤੇ ਬੱਚਿਆਂ ਸਮੇਤ ਨੌਜਵਾਨਾਂ ਨੂੰ ਖੁਸ਼ਹਾਲ ਜੀਵਨ ਜੀਉਣ ਲਈ ਚੰਗੀ ਖੁਰਾਕ ਖਾਣ ਦਾ ਸੰਦੇਸ਼ ਦਿੱਤਾ।

Nutrition Day was celebrated in Anganwadi Center
ਆਂਗਨਵਾੜੀ ਸੈਂਟਰ 'ਚ ਮਨਾਇਆ ਗਿਆ ਪੋਸ਼ਣ ਦਿਵਸ
author img

By

Published : Sep 19, 2022, 10:29 AM IST

ਜੈਤੋ: ਜੈਤੋ ਦੇ ਸਰਕਾਰੀ ਸਕੂਲ ਹਿੰਮਤਪੁਰਾ ਬਸਤੀ ਦੇ ਵਿੱਚ ਆਂਗਨਵਾੜੀ ਸੈਂਟਰ (Anganwadi Centre)ਵਿੱਚ ਪੋਸ਼ਣ ਦਿਵਸ ਮਨਾਇਆ (Nutrition Day was celebrated) ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਮੁਲਾਜ਼ਮ, ਸੁਪਰਵਾਈਜ਼ਰ ਕੋਮਲ ਬਾਸਂਲ, ਆਂਗਨਵਾੜੀ ਵਰਕਰ ਜਤਿੰਦਰ ਕੌਰ ,ਰੇਨੂੰ ਬਾਲਾ, ਇੰਦਰਜੀਤ, ਅਤੇ ਹੈਲਪਰਾ ਅਤੇ ਮਿਡਲ ਮਿਡਲ ਸਕੂਲ ਹਿੰਮਤਪੁਰਾ ਬਸਤੀ ਸਕੂਲ ਅਧਿਆਪਕ ਸ਼ਾਮਲ ਸਨ।

ਇਸ ਮੌਕੇ ਮਹਿਲਾਵਾਂ, ਬੱਚਿਆਂ ਅਤੇ ਨੋਜਵਾਨ ਪੀੜ੍ਹੀ ਨੂੰ (good food) ਚੰਗੀ ਖ਼ੁਰਾਕ, ਚੰਗੀ ਸਿਹਤ (good health) ਅਤੇ ਨਸ਼ਾਮੁਕਤ ਪਰਿਵਾਰ (drug free family) ਦੀ ਮਹੱਤਤਾ ਬਾਰੇ ਦੱਸਿਆ ਗਿਆ। ਅਧਿਕਾਰੀਆਂ ਨੇ ਸਭ ਨੂੰ ਦੱਸਦਿਆਂ ਕਿ ਸਿਹਤ ਹੀ ਧੰਨ ਦਾ ਅਸਲ ਮਤਲਬ ਉਦੋਂ ਹੀ ਸਾਬਿਤ ਹੋ ਸਕਦਾ ਹੈ ਜੇਕਰ ਜੀਵਨ ਵਿੱਚ ਹਰੇਕ ਸ਼ਖ਼ਸ ਦਾ ਖਾਣਾ-ਪੀਣਾ ਚੰਗਾ ਅਤੇ ਸੰਤੁਲਿਤ ਹੈ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਦਿੱਤੀ ਗਈ ਸਿਹਤਮੰਦ ਅਤੇ ਪੌਸ਼ਟਿਕ ਖੁਰਾਕ ਲੰਮੇ ਅਤੇ ਖੁਸ਼ਹਾਲ ਜੀਵਨ ਦੀ ਨੀਂਹ ਰੱਖਦੀ ਹੈ।

ਇਹ ਵੀ ਪੜ੍ਹੋੋ: ਵੀਡੀਓ ਬਣਾਉਣ ਵਾਲੀ ਲੜਕੀ ਨੇ ਦਿਖਾਈ ਲੜਕੇ ਦੀ ਫੋਟੋ, ਕਿਹਾ- "ਪ੍ਰੈਸ਼ਰ ਸੀ"

ਅਧਿਕਾਰੀਆਂ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੀ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ (Elimination of drugs) ਕਰਕੇ ਹਰੇਕ ਪੰਜਾਬੀ ਨੂੰ ਇਕ ਚੰਗੀ ਜ਼ਿੰਦਗੀ ਜਿਊਣ ਦੇ ਲਈ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਸੇ ਲੜੀ ਦੇ ਤਹਿਤ ਅੱਜ ਇਸ ਪੋਸ਼ਣ ਦਿਵਸ ਉਤੇ ਸਾਨੂੰ ਸਭ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਇੱਕ ਚੰਗੀ ਖੁਰਾਕ ਹੀ ਚੰਗੀ ਜ਼ਿੰਦਗੀ ਜਿਊਣ ਦਾ ਸਹੀ ਤਰੀਕਾ ਹੈ ਅਤੇ ਬਾਜ਼ਾਰ ਦੇ ਜੰਕ ਫੂਡ ਨੂੰ ਤਿਆਗ ਕੇ ਹਰੀਆਂ ਸਬਜ਼ੀਆਂ ਅਤੇ ਪੌਸ਼ਟਿਕ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ।

ETV Bharat Logo

Copyright © 2024 Ushodaya Enterprises Pvt. Ltd., All Rights Reserved.