ETV Bharat / state

ਇਕ ਵਾਰ ਮੁੜ ਰੱਦ ਕੀਤਾ ਨਰੇਗਾ ਟੈਸਟ, ਖੱਜਲ ਹੋ ਰਹੇ ਉਮੀਦਵਾਰ - ਨਰੇਗਾ ਟੈਸਟ ਰੱਦ

ਇਕ ਵਾਰ ਮੁੜ ਰੱਦ ਕੀਤਾ ਫ਼ਰੀਦਕੋਟ 'ਚ ਵੱਖ-ਵੱਖ ਅਸਾਮੀਆਂ 'ਤੇ ਰੱਖੇ ਜਾਣ ਵਾਲੇ ਨਰੇਗਾ ਕਰਮਚਾਰੀਆਂ ਦੀ ਭਰਤੀ ਲਈ ਰੱਖਿਆ ਟੈਸਟ। ਹੁਣ ਤੱਕ 3 ਵਾਰ ਬਿਨ੍ਹਾਂ ਕੋਈ ਕਾਰਨ ਦੱਸੇ ਰੱਦ ਹੋਇਆ ਹੈ ਇਹ ਟੈਸਟ। ਉਮੀਦਵਾਰਾਂ ਨੂੰ ਹੋਣਾ ਪੈ ਰਿਹਾ ਖੱਜਲ।

ਇਕ ਵਾਰ ਮੁੜ ਰੱਦ ਕੀਤਾ ਨਰੇਗਾ ਟੈਸਟ
author img

By

Published : Feb 24, 2019, 5:43 PM IST

ਫ਼ਰੀਦਕੋਟ: ਪੰਜਾਬ 'ਚ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਇਸ ਦਾ ਤਾਜ਼ਾ ਮਾਮਲਾ ਫ਼ਰੀਦਕੋਟ 'ਚ ਸਾਹਮਣੇ ਆਇਆ ਹੈ ਜਿੱਥੇ ਨਰੇਗਾ ਕਰਮਚਾਰੀਆਂ ਦੀ ਠੇਕੇ 'ਤੇ ਭਰਤੀ ਲਈ ਰੱਖਿਆ ਗਿਆ ਟੈਸਟ ਬਿਨ੍ਹਾਂ ਕਾਰਨ ਦੱਸੇ ਹੀ ਰੱਦ ਕਰ ਦਿੱਤਾ ਗਿਆ।

ਇਕ ਵਾਰ ਮੁੜ ਰੱਦ ਕੀਤਾ ਨਰੇਗਾ ਟੈਸਟ

ਜ਼ਿਕਰਯੋਗ ਹੈ ਕਿ ਫ਼ਰੀਦਕੋਟ 'ਚ ਮਨਰੇਗਾ ਅਧੀਨ ਠੇਕੇ 'ਤੇ ਸਟਾਫ਼ ਭਰਤੀ ਕਰਨ ਲਈ 20 ਜਨਵਰੀ 2019 ਨੂੰ ਅਖ਼ਬਾਰ 'ਚ ਇਸ਼ਤਿਹਾਰ ਛਾਪਿਆ ਗਿਆ ਸੀ ਜਿਸ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤੇ ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਮਨਰੇਗਾ) ਫ਼ਰੀਦਕੋਟ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਵਿੱਚ 31 ਜਨਵਰੀ ਤੱਕ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ ਅਤੇ ਇਸ ਸਬੰਧੀ ਦਿੱਤੇ ਜਾਣ ਵਾਲੇ ਟੈਸਟ ਦੀ ਤਾਰੀਖ਼ 8 ਫ਼ਰਵਰੀ 2019 ਅਤੇ ਟੈਸਟ ਦੇਣ ਲਈ ਥਾਂ ਵੀ ਦੱਸੀ ਗਈ ਸੀ।

ਚੁਣੇ ਹੋਏ ਉਮੀਦਵਾਰ ਜਦੋਂ ਟੈਸਟ ਦੇਣ ਉੱਥੇ ਪੁੱਜੇ ਤਾਂ ਅੱਗੇ ਨੋਟਿਸ ਲੱਗਿਆ ਸੀ ਕਿ ਨਰੇਗਾ ਕਾਮਿਆਂ ਦਾ ਹੋਣ ਵਾਲਾ ਟੈਸਟ ਮੁਲਤਵੀ ਹੈ। ਇਸ ਤੋਂ ਬਾਅਦ ਟੈਸਟ ਦੀ ਤਾਰੀਖ਼ 21 ਫ਼ਰਵਰੀ ਰੱਖੀ ਗਈ ਤੇ ਜਦੋਂ ਉਮੀਦਵਾਰ 21 ਫ਼ਰਵਰੀ ਨੂੰ ਟੈਸਟ ਦੇਣ ਪਹੁੰਚੇ ਤਾਂ ਅੱਗੇ ਫਿਰ ਨੋਟਿਸ ਲੱਗਿਆ ਮਿਲਿਆ ਕਿ ਟੈਸਟ 24 ਫ਼ਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੇੜੇ ਬੱਸ ਸਟੈਂਡ ਫ਼ਰੀਦਕੋਟ 'ਚ ਲਿਆ ਜਾਵੇਗਾ।

ਐਤਵਾਰ ਨੂੰ ਜਦੋਂ ਉਮੀਦਵਾਰ ਟੈਸਟ ਦੇਣ ਫ਼ਰੀਦਕੋਟ ਗਏ ਤਾਂ ਨਾ ਉੱਥੇ ਕੋਈ ਨੋਟਿਸ ਸੀ ਤੇ ਨਾ ਹੀ ਕੋਈ ਟੈਸਟ ਲੈਣ ਵਾਲਾ। ਉਮੀਦਵਾਰਾਂ ਨੇ ਜਦੋਂ ਵਿਭਾਗੀ ਅਧਿਕਾਰੀਆਂ ਜਾਂ ਸਕੂਲ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਪਤਾ ਚੱਲਿਆ ਕਿ ਟੈਸਟ ਇਸ ਵਾਰ ਵੀ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

undefined

ਟੈਸਟ ਦੇਣ ਆਏ ਉਮੀਦਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਖਜੱਲ ਕੀਤਾ ਜਾ ਰਿਹਾ ਹੈ। ਬਿਨ੍ਹਾਂ ਕਿਸੇ ਤਰ੍ਹਾਂ ਦੀ ਵੀ ਅਗਾਊਂ ਜਾਣਕਾਰੀ ਦਿੱਤੇ 3 ਵਾਰ ਟੈਸਟ ਰੱਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਣਾ ਪੈ ਰਿਹਾ ਹੈ। ਇਸ ਸਬੰਧੀ ਜਦੋਂ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਹੁਣ ਮੀਡੀਆ ਵੱਲੋਂ ਉਨ੍ਹਾਂ ਦੇ ਸਾਹਮਣੇ ਇਹ ਮਾਮਲਾ ਲਿਆਂਦਾ ਗਿਆ ਹੈ ਜਿਸ ਨੂੰ ਉਹ ਸੀਨੀਅਰ ਅਧਿਕਾਰੀਆਂ ਦੇ ਧਿਆਨ 'ਚ ਲਿਆ ਕੇ ਇਸ ਟੈਸਟ ਨੂੰ ਜਲਦੀ ਕਰਵਾਉਣ ਦੀ ਕੋਸ਼ਿਸ਼ ਕਰਨਗੇ।

ਸ਼ਲੱਗ: ਨਰੇਗਾ ਟੈਸਟ ਐਫਡੀਕੇ 1,2,3,4,5 + ਫੋੋਟੋ ਇਸਤਿਹਾਰ ਅਤੇ ਟੈਸਟ ਕੈਂਸਲ ਨੋਟਿਸ
ਫੀਡ ਸੈਂਡ ਬਾਏ: ਐਫਟੀਪੀ
ਰਿਪੋਰਟਰ: ਸੁਖਜਿੰਦਰ ਸਹੋਤਾ
ਸਟੇਸ਼ਨ: ਫਰੀਦਕੋਟ
9023090099,9876436136

ਹੈਡਲਾਇਨ:
ਪੰਜਾਬ ਸਰਕਾਰ ਦੀ ਘਰ ਘਰ ਰੋਜਗਾਰ ਯੋਜਨਾਂ ਨੂੰ ਲੱਗਣ ਲੱਗਾ ਖੋਰਾ
ਫਰੀਦਕੋਟ ਵਿਚ ਵੱਖ ਵੱਖ ਅਸਾਮੀਆਂ ਤੇ ਰੱਕੇ ਜਾਣ ਵਾਲੇ ਨਰਰਗਾ ਕਰਮਚਾਰੀਆਂ ਦੀ ਭਰਤੀ ਲਈ ਰੱਖਿਅ ਗਿਆ ਟੈਸਟ 3 ਵਾਰ ਬਿਨਾ ਕੋਈ ਕਾਰਨ ਦੱਸੇ ਰੱਦ
ਪਹਿਲਾਂ 8 ਫਰਵਰੀ, ਫਿਰ 21 ਫਰਵਰੀ ਤੇ ਹੁਣ 24 ਫਰਵਰੀ ਨੂੰ ਹੋਣਾਂ ਸੀ ਟੈਸਟ
ਟੈਸਟ ਦੇਣ ਆਏ ਉਮੀਦਵਾਰਾਂ ਨੂੰ ਕੀਤਾ ਜਾ ਰਿਹਾ ਖੱਜਲ, ਟੈਸਟ ਦੇਣ ਆਏ ਉਮੀਦਵਾਰਾਂ ਨੇ ਪਹਿਲਾਂ ਤੋਂ ਹੀ ਅੰਦਰਖਾਤੇ ਬੰਦੇ ਰੱਖੇ ਹੋਣ ਦੇ ਲਗਾਏ ਇਲਜਾਂਮ
ਐਂਕਰ
ਪੰਜਾਬ ਵਿਚ ਘਰ ਘਰ ਰੋਜਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਾਅਦੇ ਵਫਾ ਹੁੰਦੇ ਨਜਰ ਨਹੀਂ ਆ ਰਹੇ। ਭਾਂਵੇਂ ਪਿਛਲੇ ਕਰੀਬ 2 ਸਾਲਾਂ ਤੋਂ ਸਰਕਾਰ ਵੱਲੋਂ ਲਗਾਤਾਰ ਰੋਜਗਾਰ ਮੇਲੇ ਲਗਾ ਕੇ ਨੌਜੁਆਨਾਂ ਨੂੰ ਰੋਜਗਾਰ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜਮੀਨੀ ਹਕੀਕਤ ਕੁਝ ਹੋਰ ਹੀ।ਤਾਜਾ ਮਾਮਲਾ ਹੈ ਫਰੀਦਕੋਟ ਦਾ ਜਿੱਥੇ ਨਰੇਗਾ ਕਰਮਚਾਰੀਆਂ ਦੀ ਠੇਕੇ ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜੀਆਂ ਮੰਗੀਆਂ ਗਈਆ ਸਨ ਅਤੇ ਚੁਣੇ ਹੋਏ ਉਮੀਦਵਾਰਾਂ ਦੇ ਟੈਸਟ ਲਈ 3 ਵਾਰ ਸਮਾਂ ਨਿਰਧਾਰਤ ਕੀਤਾ ਗਿਆ ਪਰ ਕਿਸੇ ਨੇ ਵੀ ਇਹਨਾਂ ਉਮੀਦਵਾਰਾਂ ਦੇ ਟੈਸਟ ਨਹੀਂ ਲਏ ਉਲਟਾ ਪੰਜਾਬ ਭਰ ਵਿਚੋਂ ਹਰ ਵਾਰ ਟੈਸਟ ਦੇਣ ਆਏ ਉਮੀਦਵਾਰਾਂ ਨੂੰ ਨਰਾਸ਼ਾ ਹੀ ਹੱਥ ਲੱਗੀ। ਕੀ ਹੈ ਪੂਰਾ ਮਾਮਲਾ ਵੇਖੋ ਰਿਪੋਟ:
ਵੀ ਓ 1
ਜਿਲ੍ਹਾ ਫਰੀਦਕੋਟ ਵਿਚ ਮਗਨਰੇਗਾ ਅਧੀਨ ਠੇਕੇ ਤੇ ਸਟਾਫ ਭਰਤੀ ਕਰਨ ਲਈ 20 ਜਨਵਰੀ 2019 ਨੂੰ ਅਖਬਾਰ ਵਿਚ ਇਕ ਇਸਤਿਹਾਰ ਛਾਪਿਆ ਗਿਆ ਸੀ ਜਿਸ ਨੂੰ ਵਧੀਕ ਡਿਪਟੀ ਕਮਿਸਨਰ (ਵਿਕਾਸ਼) ਕਮ ਵਧਕਿ ਜਿਲ੍ਹਾ ਪ੍ਰੋਗਰਾਮ ਕੋਰਆਰਡੀਨੇਟਰ (ਮਨਰੇਗਾ)ਫਰੀਦਕੋਟ ਵੱਲੋਂ ਪੱਤਰ ਨੰਬਰ ਮਗ/19/86 ਹੇਠ ਜਾਰੀ ਕੀਤਾ ਗਿਆ ਸੀ। ਜਿਸ ਵਿਚ 31 ਜਨਵਰੀ ਤੱ ਉਮੀਦਵਾਰਾਂ ਤੋਂ ਅਰਜੀਆਂ ਮੰਗੀਆਂ ਗਈਆਂ ਸਨ ਅਤੇ ਇਸ ਸੰਬੰਧੀ ਜਾਣ ਵਾਲੇ ਟੈਸਟ ਦੀ ਤਾਰੀਖ ਵੀ ਮਿਤੀ 8 ਫਰਵਰੀ 2019 ਅਤੇ ਟੈਸਟ ਦਾ ਸਥਾਂਨ ਵੀ ਦੱਸਿਆ ਗਿਆ ਸੀ। ਪਰ ਜਦ ਇਤੇ ਚੁਣੇ ਹੋਏ ਉਮੀਦਵਾਰ ਟੈਸਟ ਦੇਣ ਲਈ ਪਹੁੰਚੇ ਤਾਂ ਉਥੇ ਨੋਟਿਸ ਲੱਅਿਾ ਮਿਲਿਆ ਕਿ ਮਨਰੇਗਾ ਕਾਮਿਆ ਦਾ ਹੋਣ ਵਾਲਾ ਟੈਸਟ ੳਗਲੇ ਹੁਕਮਾਂ ਤੱਕ ਮੁਲਤਵੀ ਹੈ। ਫਿਰ ਉਮੀਦਵਾਰਾਂ ਨੂੰ ਅਤੇ ਵਿਭਾਗ ਦੀ ਵੈਡਸਾਇਟ ਤੇ ਇਸ ਟੈਸਟ ਦੀ ਤਰੀਖ 21 ਫਰਵਰੀ ਰੱਖੀ ਗਈ ਜਦ ਉਮੀਦਵਾਰ 21 ਫਰਵਰੀ ਨੂੰ ਟੈਸਟ ਦੇਣ ਪਹੁੰਚੇ ਤਾਂ ਅੱਗੇ ਫੇਰ ਨੋਟਿਸ ਲੱਗਿਆ ਮਿਲਿਆ ਟੈਸਟ 24 ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੇੜੇ ਬੱਸ ਸਟੈਂਡ ਫਰੀਦਕੋਟ ਵਿਖੇ ਲਿਆ ਜਾਵੇਗਾ। ਅੱਜ ਜਦ ਉਮੀਦਵਾਰ 24 ਫਰਵਰੀ ਨੂੰ ਟੈਸਟ ਦੇਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੇੜੇ ਬੱਸ ਸਟੈਂਡ ਫਰੀਦਕੋਟ ਵਿਖੇ ਪਹੁੰਚੇ ਤਾਂ ਇਥੇ ਨਾਂ ਤਾਂ ਕੋਈ ਨੋਟਿਸ ਸੀ ਅਤੇ ਨਾਂ ਹੀ ਕੋਈ ਟੈਸਟ ਲੈਣ ਵਾਲਾ । ਜਦ ਉਮੀਦਵਾਰਾਂ ਨੇ ਵਿਭਾਗੀ ਅਧਿਕਾਰੀਆਂ ਜਾਂ ਸਕੂਲ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਹਨਾ ਨੂੰ ਪਤਾ ਚੱਲਿਆ ਕਿ ਟੈਸਟ ਅੱਜ ਵੀ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਵੀਓ 2
ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਟੈਸਟ ਦੇਣ ਆਏ ਉਮੀਦਵਾਰਾਂ ਨੇ ਦੱਸਿਆ ਕਿ ਉਹਨਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਉਹਨਾਂ ਨੂੰ ਕਿਸੇ ਤਰਾਂ ਦੀ ਵੀ ਅਗਾਊਂ ਜਾਣਕਾਰੀ ਦਿੱਤੇ ਬਿਨਾਂ 3 ਵਾਰ ਟੈਸਟ ਰੱਦ ਕਰ ਦਿੱਤਾ ਗਿਆ ਜਿਸ ਕਾਰਨ ਜਿੱਥੇ ਉਹਨਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਣਾਂ ਪੈ ਰਿਹਾ ਉਥੇ ਹੀ ਦੂ੍ਰ ਦਰਾਡੇ ਤੋਂ ਪੈਸਾ ਖਰਚ ਕੇ ਆਂਉਣਾਂ ਪੈਂਦਾ ਹੈ ਪਰ ਵਿਭਾਗ ਵੱਲੋਂ ਹਰ ਵਾਰ ਬਿਨਾਂ ਕੋਈ ਕਾਰਨ ਦੱਸੇ ਟੈਸਟ ਅੱਗਲੇ ਹੁਕਮਾਂ ਤੱਕ ਟਾਲ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਹੁਣ ਤੱਕ 3 ਵਾਰ ਟੈਸਟ ਟਾਲਿਆ ਜਾ ਚੁੱਕਿਆ ਜਿਸ ਨਾਲ ਟੈਸਟ ਦੇਣ ਆਂਉਣ ਵਾਲੇ ਉਮੀਦਵਾਰਾਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ।ਉਹਨਾਂ ਇਸ ਮੌਕੇ ਦੋਸ਼ ਲਗਾਏ ਕਿ ਬੰਦੇ ਤਾਂ ਪਹਿਲਾਂ ਹੀ ਅੰਦਰਖਾਤੇ ਰੱਖੇ ਹੋਏ ਹਨ ਸਾਨੂੰ ਤਾਂ ਐਂਵੇ ਖੱਜਲ ਕੀਤਾ ਜਾ ਰਿਹਾ। ਉਹਨਾਂ ਮੰਗ ਕੀਤੀ ਕਿ ਜੇਰ ਸਰਕਾਰ ਨੇ ਟੈਸਟ ਲੈਣਾਂ ਹੈ ਤਾਂ ਵੀ ੳਉਹਨਾਂ ਨੂੰ ਦੱਸਿਆ ਜਾਵੇ ਜੇ ਨਹੀਂ ਲੈਣਾਂ ਤਾਂ ਉਹਨਾਂ ਨੂੰ ਕੱਜਲ ਨਾਂ ਕੀਤਾ ਜਾਵੇ।
ਬਾਈਟਾਂ : ਟੈਸਟ ਦੇਣ ਆਏ ਉਮੀਦਵਾਰ
ਵੀਓ 3
ਇਸ ਸੰਬੰਧੀ ਜਦ ਵਧੀਕ ਡਿਪਟੀ ਕਮਿਸਨਰ (ਵਿਕਾਸ਼) ਕਮ ਵਧੀਕ ਜਿਲ੍ਹਾ ਪ੍ਰੋਗਰਾਮ ਕੋਰਆਰਡੀਨੇਟਰ (ਮਨਰੇਗਾ)ਫਰੀਦਕੋਟ ਨਾਲ ਸੰਪਰਕ ਕਰਨਾਂ ਚਾਹਿਆ ਤਾਂ ਉਹਨਾਂ ਨੇ ਵਾਰ ਵਾਰ ਰਿੰਗ ਕੀਤੇ ਜਾਣ ਤੇ ਵੀ ਫੋਨ ਨਹੀਂ ਉਠਾਇਆ ਅਤੇ ਜ ਦਇਸ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਗੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਉਹਨਾਂ ਦੇ ਧਿਆਨ ਵਿਚ ਨਹੀਂ ਸੀ, ਹੁਣ ਮੀਡੀਆ ਵੱਲੋਂ ਉਹਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਜਿਸ ਨੂੰ ਉਹ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕਿ ਇਸ ਟੈਸਟ ਨੂੰ ਜਲਦ ਤੋਂ ਕਰਵਾਉਣ ਦੀ ਕੋਸਿਸ ਕਰਨਗੇ।
ਬਾਈਟ: ਗੁਰਜੀਤ ਸਿੰਘ ਏ.ਡੀ.ਸੀ ਜਨਰਲ ਫਰੀਦਕੋਟ
 
ETV Bharat Logo

Copyright © 2025 Ushodaya Enterprises Pvt. Ltd., All Rights Reserved.