ETV Bharat / state

ਟਿੱਲਾ ਬਾਬਾ ਫ਼ਰੀਦ ਗੁਰਦੁਆਰੇ ਮੱਥਾ ਟੇਕਣ ਆਈ ਔਰਤ ਦੇ ਪਰਸ ’ਚੋਂ 40 ਹਜ਼ਾਰ ਰੁਪਏ ਗਾਇਬ ! - Tilla Baba Farid Gurudwara News

ਟਿੱਲਾ ਬਾਬਾ ਫ਼ਰੀਦ ਗੁਰਦੁਆਰੇ ਮੱਥਾ ਟੇਕਣ ਆਈ ਔਰਤ ਦੇ ਪਰਸ ਚੋ ਦੋ ਮਹਿਲਾਵਾਂ ਵੱਲੋਂ ਕੁੱਝ ਹੀ ਸੈਕਿੰਡ ਵਿੱਚ 40 ਹਜ਼ਾਰ ਰੁਪਏ ਉਡਾ ਲਏ ਗਏ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਕੈਦ (Tilla Baba Farid Gurudwara Faridkot) ਹੋ ਗਈ।

worship at the Tilla Baba Farid Gurudwara Faridkot
ਟਿੱਲਾ ਬਾਬਾ ਫ਼ਰੀਦ ਗੁਰਦੁਆਰੇ ਮੱਥਾ ਟੇਕਣ ਆਈ ਔਰਤ ਦੇ ਪਰਸ ’ਚੋਂ 40 ਹਜ਼ਾਰ ਰੁਪਏ ਗਾਇਬ !
author img

By

Published : Nov 7, 2022, 7:41 AM IST

Updated : Nov 7, 2022, 7:53 AM IST

ਫ਼ਰੀਦਕੋਟ: ਸ਼ਹਿਰ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ, ਜੋ ਕਿ ਗੁਰੂ ਘਰ ਦੇ ਅੰਦਰ ਇਕ ਮਹਿਲਾ ਨਾਲ ਕੀਤੀ ਗਈ। ਚੋਰੀ ਕਰਨ ਵਾਲੀਆਂ ਵੀ ਮੁਲਜ਼ਮ ਵੀ ਦੋ ਮਹਿਲਾਵਾਂ ਹਨ। ਦਰਅਸਲ, ਆਪਣੇ ਛੋਟੇ ਬੱਚੇ ਨਾਲ ਟਿੱਲਾ ਬਾਬਾ ਫ਼ਰੀਦ ਵਿਖੇ ਮੱਥਾ ਟੇਕਣ ਆਈ ਔਰਤ ਦੇ ਪਰਸ ਚੋ ਦੋ ਸ਼ਾਤਰ ਮਹਿਲਾਵਾਂ ਵੱਲੋਂ ਕੁੱਝ ਹੀ ਸੈਕਿੰਡ 'ਚ ਪਰਸ ਵਿੱਚ ਰੱਖੇ 40 ਹਜ਼ਾਰ ਰੁਪਏ ਗਾਇਬ ਕਰ ਦਿੱਤੇ ਗਏ।

ਟਿੱਲਾ ਬਾਬਾ ਫ਼ਰੀਦ ਗੁਰਦੁਆਰੇ ਮੱਥਾ ਟੇਕਣ ਆਈ ਔਰਤ ਦੇ ਪਰਸ ’ਚੋਂ 40 ਹਜ਼ਾਰ ਰੁਪਏ ਗਾਇਬ !

ਇਸ ਘਟਨਾ ਦੀਆਂ ਤਸਵੀਰਾਂ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਜਿਸ ਵਿਚ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਦ ਮਹਿਲਾ ਜਿਸਨੇ ਆਪਣਾ ਛੋਟਾ ਬੱਚਾ ਗੋਦੀ ਚੁੱਕਿਆ ਹੋਇਆ ਸ੍ਰੀ ਦਰਬਾਰ ਸਾਹਿਬ ਵਿਖੇ (Tilla Baba Farid Gurudwara Faridkot) ਮੱਥਾ ਟੇਕ ਕੇ ਬਾਹਰ ਪ੍ਰਸ਼ਾਦ ਲੈਣ ਲਈ ਲੱਗੀ ਤਾਂ ਦੋ ਮਹਿਲਾਵਾਂ ਜੋ ਇੱਕ ਸਫੈਦ ਕੱਪੜਿਆਂ ਵਿੱਚ ਸੀ ਅਤੇ ਦੂਜੀ ਨੇ ਲਾਲ ਕਪੜੇ ਪਹਿਨੇ ਹੋਏ ਸਨ, ਜਿਨ੍ਹਾਂ ਚੋ ਲਾਲ ਕੱਪੜਿਆਂ ਵਾਲੀ ਔਰਤ ਪ੍ਰਸ਼ਾਦ ਲੈਣ ਦੇ ਬਹਾਨੇ ਪੀੜਤ ਮਹਿਲਾ ਦੇ ਨਾਲ ਲੱਗ ਕੇ ਖੜ ਗਈ ਅਤੇ ਇਸੇ ਦਰਮਿਆਨ ਸਫੈਦ ਕੱਪੜਿਆਂ ਵਾਲੀ ਔਰਤ ਨੇ ਪੀੜਤ ਮਹਿਲਾ ਦੇ ਪਰਸ ਵਿੱਚ ਰੱਖੇ 40 ਹਜ਼ਾਰ ਰੁਪਏ ਉਡਾ ਕੇ ਆਪਣੇ ਕੱਪੜਿਆਂ ਵਿੱਚ ਛੁਪਾ ਲਏ।

ਫਿਲਹਾਲ ਪੁਲਿਸ ਵੱਲੋਂ ਪੀੜਤ ਮਹਿਲਾ ਦੇ ਬਿਆਨ 'ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਲਕਸ਼ਮੀ ਨਾਮ ਦੀ ਮਹਿਲਾ ਨੇ ਆਪਣੇ ATM ਚੋ 40 ਹਜ਼ਾਰ ਰੁਪਏ ਕੱਢਵਾ ਕੇ ਪਰਸ ਵਿੱਚ ਰੱਖੇ ਸਨ ਅਤੇ ਜਦ ਉਹ ਟਿੱਲਾ ਬਾਬਾ ਫਰੀਦ ਮੱਥਾ ਟੇਕਣ ਗਈ ਤਾਂ ਦੋ ਮਹਿਲਾਵਾਂ ਵੱਲੋਂ ਉਸ ਦੇ ਪਰਸ ਚੋ 40 ਹਜ਼ਾਰ ਰੁਪਏ ਖਿਸਕਾ ਲਏ ਗਏ, ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਹਨ। ਇਨ੍ਹਾਂ ਤਸਵੀਰਾਂ ਦੇ ਆਧਾਰ 'ਤੇ ਮੁਲਜ਼ਮ ਮਹਿਲਾਵਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਦੋਂ ਇੱਕਲੀ ਖੇਤੀ ਨਾਲ ਨਹੀਂ ਹੋਇਆ ਗੁਜ਼ਾਰਾ, ਤਾਂ ਕਿਸਾਨ ਪਿਓ-ਪੁੱਤ ਨੇ ਸ਼ੁਰੂ ਕੀਤਾ ਇਹ ਕੰਮ, ਹੁਣ ਕਮਾ ਰਹੇ ਨੇ ਚੰਗਾ ਮੁਨਾਫਾ !

etv play button

Last Updated : Nov 7, 2022, 7:53 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.