ਫ਼ਰੀਦਕੋਟ: ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਨੇ ਆਪਣੇ ਨੇੜਲੇ ਵਿਰੋਧੀ ਗੁਲਜ਼ਾਰ ਸਿੰਘ ਰਣੀਕੇ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦੇ ਕੇ ਜਿੱਤ ਹਾਸਲ ਕੀਤੀ ਹੈ।
ਸਵੇਰ ਤੋਂ ਜਿਵੇਂ ਹੀ ਰੁਝਾਨ ਆਉਣ ਲੱਗੇ ਤਾਂ ਮੁਹੰਮਦ ਸਦੀਕ ਸਾਰੇ ਹੀ ਗੇੜਾਂ ਵਿੱਚ ਅੱਗੇ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਦੂਜੇ ਨੰਬਰ 'ਤੇ ਰਹੇ।
ਇਸ ਦੇ ਨਾਲ ਹੀ 2014 ਵਿੱਚ ਲਗਭਗ 1,75,000 ਵੋਟਾਂ ਦੀ ਵੱਡੀ ਲੀਡ ਨਾਲ ਜਿੱਤ ਦਰਜ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਪ੍ਰੋ: ਸਾਧੂ ਸਿੰਘ ਨੂੰ ਥੋੜੀਆਂ ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਪੰਜਾਬ ਏਕਤਾ ਪਾਰਟੀ ਦੇ ਮਾਸਟਰ ਬਲਦੇਵ ਸਿੰਘ ਨੂੰ ਵੀ ਬਹੁਤ ਘੱਟ ਵੋਟਾਂ ਪਈਆਂ ਹਨ।