ਬਠਿੰਡਾ: ਪੰਜਾਬ ਵਿੱਚ ਆਏ ਦਿਨ ਕੋਈ ਨਾ ਕੋਈ ਅਪਰਾਧਿਕ ਵਾਰਦਾਤ ਹੁੰਦੀ ਹੈ, ਜਿਸ ਨਾਲ ਨਜਿੱਠਣ ਦੇ ਲਈ ਪੁਲਿਸ ਵੱਲੋਂ ਪੂਰੀ ਤਰ੍ਹਾਂ ਨਾਲ ਚੌਕਸੀ ਵਰਤੀ ਜਾਂਦੀ ਹੈ। ਉਥੇ ਹੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਇਸ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ। ਇਸੇ ਤਹਿਤ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੇ ਕਰਮਚਾਰੀਆਂ ਆਪਣੇ ਜਵਾਨਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਦੇ ਹੋਏ। ਆਧੁਨਿਕ ਤਕਨੀਕ ਵਾਲੇ ਸਾਧਨ ਵੀ ਮੁੱਹਈਆ ਕਰਵਾਏ ਜਾਂਦੇ ਹਨ ਤਾਂ ਜੋ ਪੁਲਿਸ ਦੇ ਜਵਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕਾਮਯਾਬ ਹੋਣ। ਇਸੇ ਤਹਿਤ ਹਲਾਤਾਂ ਨੂੰ ਕਾਬੂ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਹੁਣ ਆਪਣੇ ਸਾਜੋ ਸਮਾਨ ਦਾ ਆਧੁਨਿਕ ਕਾਰਨ ਕੀਤਾ ਜਾ ਰਿਹਾ ਹੈ।
ਮਾੜੇ ਅਨਸਰਾਂ ਨਾਲ ਨਜਿੱਠਣ ਲਈ ਤਿਆਰ ਕੀਤੇ ਜਾ ਰਹੇ ਸਾਧਨ : ਇਸੇ ਤਹਿਤ ਡੀ. ਜੀ. ਪੀ. ਪੰਜਾਬ ਦੇ ਦਿਸ਼ਾ ਨਿਰਦੇਸ ਨੇ ਡੀ. ਆਈ. ਜੀ ਫਰੀਦਕੋਟ ਵੱਲੋਂ ਬਠਿੰਡਾ ਪੁਲਿਸ ਲਾਈਨ ਵਿਖੇ ਦੰਗਾ ਰੋਕੋ ਵਹਾਨਾ, ਸਾਜੋ ਸਾਮਾਨ ਅਤੇ ਪੁਲਿਸ ਕਰਮਚਾਰੀਆਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਮੀਡਿਆ ਨਾਲ ਗੱਲ ਬਾਤ ਕਰਦਿਆਂ ਕਿਹਾ ਕੀ ਪੰਜਾਬ ਵਿਚ ਅਮਨ ਕਾਨੂੰਨ ਡੀ ਸਿਥਤੀ ਬਣਾਏ ਰੱਖਣ ਲਈ ਅਤੇ ਸਮਾਜ ਵਿਰੁਧ ਅਨਸਰਾਂ ਖਿਲਾਫ਼ ਨਜਿੱਠਣ ਲਈ ਪੰਜਾਬ ਪੁਲਿਸ ਵੱਲੋ ਅਗੇਤੀ ਤਿਆਰੀ ਤਹਿਤ ਇਹ ਨਿਰਖਣ ਕੀਤਾ ਗਿਆ। ਬਕਾਇਦਾ ਇੱਕ ਲਿਸਟ ਤਿਆਰ ਕੀਤੀ ਗਈ ਹੈ। ਜਿਸ ਵਿਚ ਦੰਗਾ ਰੋਕਣ ਲਈ ਲੋੜੀਂਦੇ ਸਮਾਨ ਅਤੇ ਵਹਾਨ ਬਾਰੇ ਲਿਖਿਆ ਗਿਆ। ਇਹ ਲਿਸਟ ਚੰਡੀਗੜ੍ਹ ਡੀ. ਜੀ. ਪੀ. ਪੰਜਾਬ ਨੂੰ ਭੇਜੀ ਜਾ ਰਹੀ ਹੈ ਤਾਂ ਜੋ ਲੋੜੀਂਦਾ ਸਾਜੋ ਸਮਾਨ ਜਿਸ ਦੀ ਘਾਟ ਨਾ ਹੋਵੇ।
ਪੰਜਾਬ ਪੁਲਿਸ ਨੂੰ ਆਧੁਨਿਕ ਦੰਗਾ ਰੋਕੂ ਸਾਜੋ ਸਮਾਨ ਦਿੱਤਾ: ਇਸ ਦਾ ਪ੍ਰਬੰਧ ਕੀਤਾ ਜਾ ਸਕੇ। ਉਥੇ ਹੀ ਇਸ ਮੌਕੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੀ ਡੀ. ਆਈ.ਜੀ ਫਰੀਦਕੋਟ ਅਜੈ ਮਾਲੂਜਾ ਨੇ ਕਿਹਾ ਕਿ ਭਾਵੇਂ 2024 ਦੀਆਂ ਲੋਕ ਸਭਾ ਚੋਣਾਂ ਨੇੜੇ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਅਜਿਹੇ ਪ੍ਰਬੰਧ ਕੀਤੇ ਗਏ ਹਨ। ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਣੀ ਰਹੇ ਇਸ ਦੇ ਨਾਲ ਹੀ ਬਠਿੰਡਾ ਪੁਲਿਸ ਕਰਮਚਾਰੀਆਂ ਕੋਲ ਜਿਹੜੀਆਂ ਸਰਕਾਰੀ ਗੱਡੀਆਂ ਦੀ ਘਾਟ ਹੈ। ਉਸ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ। ਫਿਲਹਾਲ ਪੰਜਾਬ ਪੁਲਿਸ ਨੂੰ ਆਧੁਨਿਕ ਦੰਗਾ ਰੋਕੂ, ਸਾਜੋ ਸਮਾਨ ਦਿੱਤਾ ਗਿਆ ਹੈ। ਕਰਮਚਾਰੀਆਂ ਦੀ ਕਮੀ ਦੇ ਚੱਲਦੇ ਚੰਡੀਗੜ੍ਹ ਲਿਸਟ ਭੇਜੀ ਗਈ ਹੈ ਤਾਂ ਜੋ ਥਾਣਿਆਂ ਵਿੱਚ ਘੱਟ ਨਫ਼ਰੀ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਪਾਸ ਡੀਆਈਜੀ ਫਰੀਦਕੋਟ ਰੇਂਜ ਦਾ ਖੇਤਰ ਹੈ ਪਰ ਇਸ ਦੇ ਨਾਲ ਹੀ ਉਹ ਬਠਿੰਡਾ ਰੇਂਜ ਦਾ ਵੇਖਣ ਕਰ ਰਹੇ ਹਨ ਤਾਂ ਜੋ ਕੋਈ ਕਮੀ ਪੇਸ਼ੀ ਹੋਣ ਤੇ ਉਸ ਨੂੰ ਨਾਲ ਦੀ ਨਾਲ ਦੂਰ ਕੀਤਾ ਜਾ ਸਕੇ।