ਫਰੀਦਕੋਟ: ਬਾਬਾ ਫਰੀਦ ਦੇ ਫਰੀਦਕੋਟ (Faridkot) ਵਿਖੇ ਸਥਿਤ ਪਵਿੱਤਰ ਅਸਥਾਨ ਟਿੱਲਾ ਬਾਬਾ ਫ਼ਰੀਦ ਨੂੰ ਜਾਂਦੇ ਰਸਤੇ ਨੂੰ ਵਿਰਾਸਤੀ ਦਿਖ ਦੇਣ ਦੇ ਕੰਮ ਨੂੰ ਹਲਕਾ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ (MLA Kushaldeep Singh Dhillon) ਨੇ ਨੀਂਹ ਪੱਥਰ ਰੱਖ ਕੇ ਆਗਾਜ਼ ਕਰਵਾਇਆ। ਇਸ ਮੌਕੇ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਨੇ ਕਿਹਾ ਕਿ ਟਿੱਲਾ ਬਾਬਾ ਫਰੀਦ ਜੀ ਨੂੰ ਜਾਂਦੇ ਰਸਤੇ ਨੂੰ ਹੈਰੀਟੇਜ਼ ਸਟ੍ਰੀਟ ਵਜੋਂ ਵਿਕਸਤ ਕੀਤਾ ਜਾ ਰਿਹਾ। ਜਿਸ ਤੇ ਕਰੀਬ 2 ਕਰੋੜ ਰੁਪਏ ਦੀ ਲਾਗਤ ਆਵੇਗੀ। ਉਹਨਾਂ ਦੱਸਿਆ ਕਿ ਇਸ ਪੂਰੀ ਗਲੀ ਵਿਚ ਸਾਰੀਆਂ ਦੁਕਾਨਾਂ ਮਕਾਨਾਂ ਨੂੰ ਇਕੋ ਜਿਹੀ ਦਿਖ ਦਿੱਤੀ ਜਾਵੇਗੀ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੇ ਲੱਖਾਂ ਲੋਕਾਂ ਨੂੰ ਇਸ ਦਾ ਲਾਭ ਹੋਵੇਗਾ।
ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਅਸੀ ਭਾਗਾਂ ਵਾਲੇ ਹਾਂ ਕਿ ਇਹ ਸੇਵਾ ਸਾਡੇ ਹਿੱਸੇ ਆਈ ਹੈ।ਉਨ੍ਹਾਂ ਨੇ ਕਿਹਾ ਹੈ ਕਿ ਇਹ ਬਹੁਤ ਦਿਨਾਂ ਤੋਂ ਇੱਛਾ ਸੀ ਕਿ ਬਾਬਾ ਫਰੀਦ ਜੀ ਦੇ ਟਿੱਲੇ ਨੂੰ ਵਿਰਾਸਤੀ ਦਿੱਖ ਦਿੱਤੀ ਜਾਵੇ।ਇਸ ਮੌਕੇ ਟਿੱਲਾ
ਬਾਬਾ ਫਰੀਦ ਜੀ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਨੇ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਇਤਿਹਾਸਿਕ (Historical) ਉਪਰਾਲਾ ਕੀਤਾ ਗਿਆ। ਜਿਸ ਨੂੰ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ। ਉਨ੍ਹਾਂ ਨੇ ਕਿਹਾ ਹੈ ਕਿ ਇਹ ਸੇਵਾ ਵੱਡੀ ਸੇਵਾ ਹੈ।