ETV Bharat / state

ਨਜ਼ਾਇਜ਼ ਮਾਈਨਿੰਗ ਖ਼ਿਲਾਫ਼ ਮਾਨ ਸਰਕਾਰ ਸਖ਼ਤ, ਰੇਤ ਦੀਆਂ ਖੱਡਾਂ ਬੰਦ

author img

By

Published : Mar 29, 2022, 7:52 AM IST

ਅਣ-ਅਧਿਕਾਰਤ ਤਰੀਕੇ ਨਾਲ ਚੱਲ ਰਹੀਆਂ ਰੇਤ ਦੀਆਂ ਖੱਡਾਂ ਮੁਕੰਮਲ ਤੌਰ ‘ਤੇ ਬੰਦ ਹੋ ਗਈਆਂ ਹਨ। ਜਿਸ ਕਰਕੇ ਮਾਰਕੀਟ ਵਿੱਚ ਰੇਤਾ ਦੀ ਵੱਡੀ ਕਿੱਲਤ ਪੈਦਾ ਹੋ ਗਈ ਹੈ। ਲੋੜ ਅਨੁਸਾਰ ਰੇਤਾ ਨਾ ਮਿਲਣ ਕਾਰਨ ਇਮਾਰਤਾਂ ਦੀਆਂ ਉਸਾਰੀਆਂ ਰੁਕ ਗਈਆਂ ਹਨ ਅਤੇ ਜਿਨ੍ਹਾਂ ਵਪਾਰੀਆਂ ਕੋਲ ਰੇਤਾ ਇਕੱਠਾ ਕਰਕੇ ਰੱਖਿਆ ਹੋਇਆ ਸੀ।

Mann govt cracks down on illegal mining
ਨਜ਼ਾਇਜ਼ ਮਾਈਨਿੰਗ ਖ਼ਿਲਾਫ਼ ਮਾਨ ਸਰਕਾਰ ਸਖ਼ਤ, ਰੇਤ ਦੀਆਂ ਖੱਡਾਂ ਬੰਦ

ਫਰੀਦਕੋਟ: ਪੰਜਾਬ ਵਿੱਚ ਸਰਕਾਰ (Government in Punjab) ਬਦਲਣ ਤੋਂ ਬਾਅਦ ਅਣ-ਅਧਿਕਾਰਤ ਤਰੀਕੇ ਨਾਲ ਚੱਲ ਰਹੀਆਂ ਰੇਤ ਦੀਆਂ ਖੱਡਾਂ ਮੁਕੰਮਲ ਤੌਰ ‘ਤੇ ਬੰਦ ਹੋ ਗਈਆਂ ਹਨ। ਜਿਸ ਕਰਕੇ ਮਾਰਕੀਟ ਵਿੱਚ ਰੇਤਾਂ ਦੀ ਵੱਡੀ ਕਿੱਲਤ ਪੈਦਾ ਹੋ ਗਈ ਹੈ। ਲੋੜ ਅਨੁਸਾਰ ਰੇਤਾਂ ਨਾ ਮਿਲਣ ਕਾਰਨ ਇਮਾਰਤਾਂ ਦੀਆਂ ਉਸਾਰੀਆਂ ਰੁਕ ਗਈਆਂ ਹਨ ਅਤੇ ਜਿਨ੍ਹਾਂ ਵਪਾਰੀਆਂ ਕੋਲ ਰੇਤਾ ਇਕੱਠਾ ਕਰਕੇ ਰੱਖਿਆ ਹੋਇਆ ਸੀ, ਉਹ ਹੁਣ ਇਸ ਨੂੰ ਦੁੱਗਣੇ ਮੁੱਲ ‘ਤੇ ਵੇਚ ਰਹੇ ਹਨ। 2 ਹਫ਼ਤੇ ਪਹਿਲਾਂ 60 ਰੁਪਏ ਕੁਇੰਟਲ ਮਿਲਣ ਵਾਲਾ ਰੇਤਾਂ ਬਾਜ਼ਾਰ ਵਿੱਚ 110 ਰੁਪਏ ਕੁਇੰਟਲ ਮਿਲ ਰਿਹਾ ਹੈ।

ਇਸ ਮੌਕੇ ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲੇ ਗੁਰਤੇਜ ਸਿੰਘ ਨੇ ਕਿਹਾ ਕਿ ਗਾਹਕਾਂ ਨੂੰ ਲੋੜ ਅਨੁਸਾਰ ਰੇਤਾ ਨਹੀਂ ਮਿਲ ਰਿਹਾ, ਕਿਉਂਕਿ ਰੇਤੇ ਦੀ ਸਪਲਾਈ (Supply of sand) ਇੱਕ ਵਾਰ ਮੁਕੰਮਲ ਤੌਰ ‘ਤੇ ਬੰਦ ਹੋ ਗਈ ਹੈ। ਸ਼ਹਿਰ ਵਿੱਚ ਬਣੇ ਰੇਤ ਦੇ ਡੰਪਾਂ ਉੱਪਰ ਰੇਤਾ ਵੀ ਲਗਪਗ ਖ਼ਤਮ ਹੋਣ ਕਿਨਾਰੇ ਹੈ ਅਤੇ ਰੇਤ ਦੀ ਸਪਲਾਈ ਘਟ ਹੋਣ ਕਰਕੇ 100 ਰੁਪਏ ਕੁਇੰਟਲ ਤੋਂ ਵੀ ਜਿਆਦਾ ਰੇਟ ਹੋ ਚੁੱਕਾ ਹੈ ਜਿਸ ਨਾਲ ਉਸਾਰੀ ਦਾ ਕੰਮ ਵੀ ਬਹੁਤ ਘੱਟ ਗਿਆ ਹੈ। ਉੱਥੇ ਸ਼ਹਿਰੀ ਨਾਗਰਿਕਾਂ ਦਾ ਕਹਿਣਾ ਹੈ ਕੇ ਫ਼ਰੀਦਕੋਟ ਸ਼ਹਿਰ ਵਿੱਚ ਜ਼ਿਆਦਾਤਰ ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹੇ ਦੀਆਂ ਖੱਡਾਂ ਦਾ ਰੇਤਾ ਸਪਲਾਈ ਹੁੰਦਾ ਸੀ। ਰੇਤਾ ਦੀ ਘਾਟ ਕਾਰਨ ਬਾਜ਼ਾਰ ਵਿੱਚ ਗੈਰ-ਮਿਆਰੀ ਰੇਤੇ ਦੀ ਵਿੱਕਰੀ ਜ਼ੋਰਾਂ ’ਤੇ ਹੈ।

ਇਹ ਵੀ ਪੜ੍ਹੋ:ਤਿਵਾੜੀ ਨੇ ਘੇਰਿਆ ਕਾਂਗਰਸ ਹਾਈਕਮਾਂਡ, ਲੀਡਰਸ਼ਿੱਪ ਬਦਲਾਅ ਤੇ ਟਿਕਟਾਂ ਦੀ ਵੰਡ ’ਤੇ ਚੁੱਕੇ ਸੁਆਲ

ਸਰਕਾਰ ਦੀ ਸਖ਼ਤੀ ਕਾਰਨ ਅਣ-ਅਧਿਕਾਰਤ ਤਰੀਕੇ ਨਾਲ ਖੱਡਾਂ ਚਲਾਉਣ ਵਾਲੇ ਸ਼ਖ਼ਸ ਵੀ ਰੂਪੋਸ਼ ਹੋ ਗਏ ਹਨ ਅਤੇ ਖੱਡਾਂ ਤੋਂ ਇਹ ਮਸ਼ੀਨਰੀ ਵੀ ਗਾਇਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਰੇਤ ਮਾਫੀਆ ਕਰੋੜਾਂ ਰੁਪਏ ਦਾ ਦੋ ਨੰਬਰ ਦਾ ਧੰਦਾ ਕਰਦਾ ਸੀ ਜਿਸ ਨਾਲ ਸਰਾਕਰ ਨੂੰ ਵੱਡਾ ਚੂਨਾ ਲੱਗ ਰਿਹਾ ਸੀ ਮੰਨਿਆ ਜਾ ਰਿਹਾ ਹੈ ਕੇ ਜਲਦ ਨਵੀ ਸਰਕਾਰ ਕੋਈ ਵਧੀਆ ਪਾਲਿਸੀ ਲੈਕੇ ਆਵੇਗੀ ਜਿਸ ਨਾਲ ਲੋਕਾਂ ਨੂੰ ਵੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ:ਪ੍ਰੋ. ਬਲਜਿੰਦਰ ਕੌਰ ਦੀ ਸੋਸ਼ਲ ਮੀਡੀਆ ਪੋਸਟ ਨੇ ਛੇੜੀ ਨਵੀਂ ਚਰਚਾ

ETV Bharat Logo

Copyright © 2024 Ushodaya Enterprises Pvt. Ltd., All Rights Reserved.