ETV Bharat / state

ਕੋਟਕਪੂਰਾ ਗੋਲੀਕਾਂਡ ਮਾਮਲਾ: ਐਸਆਈਟੀ ਦਫ਼ਤਰ 'ਚ ਪੇਸ਼ ਹੋਏ ਤੱਤਕਾਲੀ ਐਸ.ਐਚ.ਓ. ਗੁਰਦੀਪ ਸਿੰਘ

ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਗੁਰਦੀਪ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਆਗਾਉਂ ਜਮਾਨਤ ਮਿਲਣ ਤੋਂ ਬਾਅਦ ਉਹ ਐਸਆਈਟੀ ਦਫ਼ਤਰ ਪੁੱਜੇ। ਗੁਰਦੀਪ ਸਿੰਘ ਨੇ ਆਪਣੀ ਜਮਾਨਤ ਸਬੰਧੀ ਦਸਤਾਵੇਜ਼ ਨੂੰ ਜਮ੍ਹਾਂ ਕਰਵਾਇਆ।

ਫੋਟੋ
author img

By

Published : Jul 4, 2019, 10:28 PM IST

ਫ਼ਰੀਦਕੋਟ: ਕੋਟਕਪੂਰਾ ਦੇ ਤੱਤਕਾਲੀ ਐਸ.ਐਚ.ਓ. ਗੁਰਦੀਪ ਸਿੰਘ ਪੰਧੇਰ ਵੀਰਵਾਰ ਨੂੰ ਫ਼ਰੀਦਕੋਟ ਵਿਖੇ ਐਸਆਈਟੀ ਦੇ ਦਫ਼ਤਰ ਪੁੱਜੇ। ਇਸ ਮੌਕੇ ਗੁਰਦੀਪ ਸਿੰਘ ਨੇ ਆਪਣੀ ਜਮਾਨਤ ਸਬੰਧੀ ਦਸਤਾਵੇਜ਼ ਨੂੰ ਐਸਆਈਟੀ ਮੁਲਾਜਮਾਂ ਨੂੰ ਜਮ੍ਹਾਂ ਕਰਵਾਏ। ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਗੁਰਦੀਪ ਸਿੰਘ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਆਗਾਉਂ ਜਮਾਨਤ ਲਈ ਅਰਜ਼ੀ ਦਾਖਲ ਕੀਤੀ ਗਈ ਸੀ, ਜਿਸ ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਉਸ ਨੂੰ ਆਗਾਉਂ ਜਮਾਨਤ ਦੇ ਦਿਤੀ ਸੀ।

ਵੀਡੀਓ

ਪਾਕਿਸਤਾਨ ਵਲੋਂ 8 ਨਵੰਬਰ ਨੂੰ ਖੋਲ੍ਹਿਆ ਜਾਵੇਗਾ ਲਾਂਘਾ: ਰੂਪ ਸਿੰਘ

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਨੇ ਦੱਸਿਆ ਕਿ ਹਾਈਕੋਰਟ ਵਲੋਂ ਜਮਾਨਤ ਮਨਜ਼ੂਰ ਹੋਣ ਤੋਂ ਬਾਅਦ ਉਹ ਆਪਣੀ ਜਮਾਨਤ ਸਬੰਧੀ ਦਸਤਾਵੇਜ਼ ਐਸਆਈਟੀ ਦਫ਼ਤਰ ਵਿਚ ਜਮ੍ਹਾਂ ਕਰਵਾਉਣ ਆਏ ਸਨ। ਗੁਰਦੀਪ ਸਿੰਘ ਕਿਹਾ ਕਿ ਉਨ੍ਹਾਂ SIT ਨੂੰ ਬੇਨਤੀ ਕੀਤੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਜਾਂਚ ਵਿਚ ਸ਼ਾਮਲ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਆਪਣੇ ਉਪਰ ਲਗੇ ਇਲਜ਼ਾਮਾਂ ਬਾਰੇ ਕੁਝ ਵੀ ਕਹਿਣ ਤੋਂ ਟਾਲਾ ਵੱਟਿਆ।

Intro:ਮਾਮਲਾ ਕੋਟਕਪੂਰਾ ਗੋਲੀਕਾਂਡ ਦਾ

ਕੋਟਕਪੂਰਾ ਦੇ ਥਾਨਾਂ ਸਿਟੀ ਦੇ ਸਾਬਕਾ ਮੁੱਖ ਅਫਸਰ ਗੁਰਦੀਪ ਸਿੰਘ ਪੰਧੇਰ ਪਹੁੰਚੇ SIT ਦੇ ਫਰੀਦਕੋਟ ਦਫਤਰ,Body:

ਕੋਟਕਪੂਰਾ ਦੇ ਤੱਤਕਾਲੀ SHO ਗੁਰਦੀਪ ਸਿੰਘ ਪੰਧੇਰ ਨੂੰ ਬੀਤੇ ਦਿਨੀ SIT ਵਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਮਾਣਯੋਗ ਅਦਾਲਤ ਵਿਚ ਪੇਸ਼ ਕੀਤੀ ਗਈ ਚਾਰਜਸ਼ੀਟ ਵਿਚ ਨਾਮਜ਼ਦ ਕੀਤੇ ਜਾਣ ਤੋੰ ਬਾਅਦ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਵਲੋਂ ਪਹਿਲਾਂ ਫਰੀਦਕੋਟ ਅਦਾਲਤ ਵਿਚ ਅਗਾਉਂ ਜਮਾਨਤ ਲਈ ਅਰਜ਼ੀ ਦਾਖਲ ਕੀਤੀ ਗਈ ਸੀ ਜਿਸ ਨੂੰ ਮਾਨਯੋਗ ਅਦਾਲਤ ਵਲੋਂ ਖਾਰਜ ਕਰ ਦਿੱਤਾ ਗਿਆ । ਇਸ ਤੋੰ ਬਾਅਦ ਉਹਨਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਆਗਾਉਂ ਜਮਾਨਤ ਲਈ ਅਰਜ਼ੀ ਦਾਖਲ ਕੀਤੀ ਗਈ ਸੀ ਜਿਸ ਤੇ ਸੁਣਵਾਈ ਕਰਦਿਆਂ ਮਾਨਯੋਗ HC ਨੇ ਗੁਰਦੀਪ ਸਿੰਘ ਪੰਧੇਰ ਨੂੰ ਆਗਾਉਂ ਜਮਾਨਤ ਦੇ ਦਿਤੀ ਸੀ। ਆਗਾਉਂ ਜਮਾਨਤ ਮਿਲਣ ਤੋੰ ਬਾਅਦ ਅੱਜ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ SIT ਦੇ ਫਰੀਦਕੋਟ ਕੈਂਪ ਆਫਿਸ ਵਿਚ ਪਹੁੰਚੇ ਅਤੇ ਆਪਣੀ ਜਮਾਨਤ ਸੰਬੰਧੀ ਦਸਤਾਵੇਜ਼ SIT ਮੁਲਾਜਮਾਂ ਨੂੰ ਜਮਾਂ ਕਰਵਾਏ। ਉਹਨਾਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਨਯੋਗ ਹਾਈਕੋਰਟ ਵਲੋਂ ਜਮਾਨਤ ਮਨਜੂਰ ਹੋਣ ਤੋਂ ਬਾਅਦ ਅੱਜ ਉਹ ਆਪਣੀ ਜਮਾਨਤ ਸੰਬੰਧੀ ਦਸਤਾਵੇਜ਼ SIT ਦਫਤਰ ਵਿਚ ਜਮਾਂ ਕਰਵਾਉਣ ਆਏ ਸਨ। ਉਹਨਾਂ ਕਿਹਾ ਕਿ ਉਹਨਾਂ SIT ਨੂੰ ਬੇਨਤੀ ਕੀਤੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਜਾਂਚ ਵਿਚ ਸ਼ਾਮਲ ਕੀਤਾ ਜਾਵੇ। ਇਸ ਮੌਕੇ ਉਹਨਾਂ ਆਪਣੇ ਉਪਰ ਲਗੇ ਇਲਜਾਮਾਂ ਬਾਰੇ ਕੁਝ ਵੀ ਕਹਿਣ ਬੋਲਣ ਤੋਂ ਟਾਲਾ ਵੱਟਿਆ, ਉਹਨਾਂ ਕਿਹਾ ਕਿ ਉਹਨਾਂ ਨੂੰ ਦੇਸ਼ ਦੇ ਕਾਨੂੰਨ ਅਤੇ ਪ੍ਰਮਾਤਮਾਂ ਤੇ ਪੂਰਾ ਭਰੋਸਾ ਹੈ ਅਤੇ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ।
ਬਾਈਟ : ਗੁਰਦੀਪ ਸਿੰਘ ਪੰਧੇਰConclusion:ਹੁਣ ਵੇਖਣਾ ਇਹ ਹੋਵੇਗਾ ਕਿ SIT ਕਦੋਂ ਗੁਰਦੀਪ ਸਿੰਘ ਪੰਧੇਰ ਨੂੰ ਪੁੱਛਗਿੱਛ ਲਈ ਸ਼ਾਮਲ ਤਫਤੀਸ਼ ਕਰਦੀ ਹੈ ਅਤੇ ਕੀ ਕੀ ਰਾਜ ਉਗਲਵਾਉਂਦੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.