ETV Bharat / state

ਕੋਟਕਪੁਰਾ ਗੋਲੀਕਾਂਡ ਮਾਮਲੇ 'ਚ 24 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ - ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ

ਫ਼ਰੀਦਕੋਟ ਅਦਾਲਤ 'ਚ ਕੋਟਕਪੂਰਾ ਗੋਲ਼ੀਕਾਂਡ ਵਿੱਚ ਨਾਮਜ਼ਦ 5 ਪੁਲਿਸ ਅਧਿਕਾਰੀਆਂ ਦੀ ਪੇਸ਼ੀ ਹੋਈ। ਪਿਛਲੀ ਸੁਣਵਾਈ 'ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਮਾਮਲੇ ਦੀ ਕੇਸ ਡਾਇਰੀ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਮੰਗ ਕੀਤੀ ਸੀ ਜਿਸ 'ਤੇ ਮੁੜ ਸੁਣਵਾਈ ਹੋਈ।

ਫ਼ੋਟੋ
author img

By

Published : Jul 19, 2019, 10:08 PM IST

Updated : Jul 20, 2019, 12:00 AM IST

ਫ਼ਰੀਦਕੋਟ: ਕੋਟਕਪੂਰਾ ਗੋਲ਼ੀਕਾਂਡ ਵਿੱਚ ਨਾਮਜ਼ਦ 5 ਪੁਲਿਸ ਅਧਿਕਾਰੀਆਂ ਦੀ ਮੰਗ ਕਰਕੇ ਮਾਮਲੇ ਦਾ ਕੋਈ ਨਿਬੇੜਾ ਨਹੀਂ ਹੋ ਸਕਿਆ ਜਿਸ ਕਰਕੇ ਹੁਣ ਅਗਲੀ ਸੁਣਵਾਈ 24 ਜੁਲਈ ਨੂੰ ਹੋਵੇਗੀ।

ਵੀਡੀਓ

ਇਹ ਵੀ ਪੜ੍ਹੋ: 200 ਫੁੱਟ ਤੱਕ ਪੁੱਜਾ ਘੱਗਰ ਦਾ ਪਾੜ, ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ

ਇਸ ਮਾਮਲੇ ਵਿੱਚ ਪੰਜਾਂ 'ਚੋਂ 4 ਪੁਲਿਸ ਅਧਿਕਾਰੀ ਤੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਹੋਏ ਸਨ, ਜਦਕਿ ਸਿਹਤ ਖ਼ਰਾਬ ਹੋਣ ਦਾ ਹਵਾਲਾ ਦੇ ਕੇ ਕੋਟਕਪੂਰਾ ਦੇ ਤਤਕਾਲੀ ਐਸਐਚਓ ਗੁਰਦੀਪ ਸਿੰਘ ਪੰਧੇਰ ਨੇ ਪੇਸ਼ੀ ਤੋਂ ਛੋਟ ਹਾਸਲ ਕਰ ਲਈ ਸੀ।

ਜ਼ਿਕਰਯੋਗ ਹੈ ਕਿ ਕੇਸ ਡਾਇਰੀ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ ਵਿਚ ਕੋਈ ਵੀ ਜਾਂਚ ਟੀਮ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਤੋਂ ਪੁੱਛਗਿੱਛ ਦਾ ਪੂਰਾ ਵੇਰਵਾ ਦਿਨ ਪ੍ਰਤੀਦਿਨ ਦਰਜ ਕਰਦੀ ਹੈ ਹਾਲਾਂਕਿ ਕੇਸ ਡਾਇਰੀ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਜਾਂ ਵਿਅਕਤੀਆਂ ਨੂੰ ਨਹੀਂ ਦਿੱਤੀ ਜਾ ਸਕਦੀ ਪਰ ਮੁਲਜ਼ਮ ਪੱਖ ਨੇ ਇਹ ਕੇਸ ਡਾਇਰੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਹੈ।

Intro:ਕੋਟਕਪੂਰਾ ਗੋਲੀ ਕਾਂਡ ਵਿਚ 5 ਪੁਲਿਸ ਅਧਿਕਾਰੀਆਂ ਸਮੇਤ ਸਾਬਕਾ ਵਿਧਾਇਕ ਦੀ ਅਗਲੀ ਪੇਸ਼ੀ 24 ਜੁਲਾਈ ਨੂੰ

ਉਮਰਾਨੰਗਲ ਵਲੋਂ ਅਦਾਲਤ ਵਿਚ ਇਕ ਅਰਜੀ ਦਾਖ਼ਲ ਕਰ ਇਸ ਮਾਮਲੇ ਦੀ ਕੇਸ ਡਾਇਰੀ ਦੀ ਮੰਗ ਕੀਤੀ ਸੀ ਜਿਸ ਤੇ ਅੱਜ ਬਹਿਸ ਹੋਈ ਅਤੇ ਅਗਲੀ ਸੁਣਵਾਈ 24 ਜੁਲਾਈ ਤੈਅ ਕੀਤੀ ਗਈ

ਕੋਟਕਪੂਰਾ ਦੇ ਤਤਕਾਲੀ ਐਸਐਚਓ ਗੁਰਦੀਪ ਸਿੰਘ ਪੰਧੇਰ ਨਹੀਂ ਹੋਏ ਅਦਾਲਤ ਵਿਚ ਪੇਸ਼Body:

ਐਂਕਰ

ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਵਿਸੇਸ ਜਾਂਚ ਟੀਮ ਵੱਲੋਂ ਨਾਮਜਦ 5 ਪੁਲਿਸ ਅਧਿਕਾਰੀਆਂ ਵਿਚੋਂ 4 ਪੁਲਿਸ ਅਧਿਕਾਰੀ ਅਤੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਫ਼ਰੀਦਕੋਟ ਅਦਾਲਤ ਵਿਚ ਅੱਜ ਪੇਸ਼ੀ ਹੋਈ ਜਿਸ ਵਿਚ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਚਰਨਜੀਤ ਸਿੰਘ ਸ਼ਰਮਾਂ, ਬਲਜੀਤ ਸਿੰਘ ਸਿੱਧੂ , ਮਨਤਾਰ ਬਰਾੜ ਅਦਾਲਤ ਅਤੇ ਪਰਮਜੀਤ ਸਿੰਘ ਪੰਨੂੰ ਹਾਜਰ ਹੋਏ ਜਦੋਕਿ ਕਿ ਸਿਹਤ ਖਰਾਬ ਹੋਣ ਦੇ ਚਲਦੇ ਮਾਮਲੇ ਵਿਚ ਨਾਮਜਦ ਕੋਟਕਪੂਰਾ ਦੇ ਤਤਕਾਲੀ ਐਸਐਚਓ ਗੁਰਦੀਪ ਸਿੰਘ ਪੰਧੇਰ ਨੇ ਆਪਣੇ ਵਕੀਲ ਰਾਹੀ ਪੇਸ਼ੀ ਤੋਂ ਛੋਟ ਲਈ ਮਾਨਯੋਗ ਅਦਾਲਤ ਵਿਚ ਅਰਜੀ ਦਿੱਤੀ। ਮਾਨਯੋਗ ਅਦਾਲਤ ਵੱਲੋਂ ਇਸ ਮਾਮਲੇ ਵਿਚ ਅਗਲੀ ਤਾਰੀਖ ਪੇਸੀ 24 ਜੁਲਾਈ ਦਿਨ ਬੁੱਧਵਾਰ ਨਿਰਧਾਰਤ ਕੀਤੀ ਗਈ ਹੈ , ਜਿਸ ਵਿਚ 5 ਪੁਲਿਸ ਅਧਿਕਾਰੀਆ ਅਤੇ ਸਾਬਕਾ ਵਿਧਾਇਕ ਨੇ ਹਾਜਰ ਹੋਣਾ ਹੈ

ਵੀਓ 1
ਪਿਛਲੀ ਤਾਰੀਖ਼ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵਲੋਂ ਅਦਾਲਤ ਵਿਚ ਇਕ ਅਰਜੀ ਦਾਖ਼ਲ ਕਰ ਇਸ ਮਾਮਲੇ ਦੀ ਕੇਸ ਡਾਇਰੀ ਮਾਨਯੋਗ ਅਦਾਲਤ ਵਿਚ ਪੇਸ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ ਜਿਸ ਤੇ ਵੀ ਅੱਜ ਸੁਣਾਵਈ ਹੋਈ ਅਤੇ ਕਰੀਬ 1 ਘੰਟਾ ਭਰ ਬਹਿਸ ਹੋਈ। ਇਸ ਬਾਰੇ ਵੀ ਮਾਨਯੋਗ ਅਦਾਲਤ ਨੇ ਅਗਲੀ ਸੁਣਵਾਈ 24 ਜੁਲਾਈ ਤੈਅ ਕੀਤੀ ਹੈ।ਜਿਕਰਯੋਗ ਹੈ ਕਿ ਕੇਸ ਡਾਇਰੀ ਅਜਿਹਾ ਦਸਤਾਵੇਜ ਹੁੰਦਾ ਹੈ ਜਿਸ ਵਿਚ ਕੋਈ ਵੀ ਜਾਂਚ ਟੀਮ ਮਾਮਲੇ ਵਿਚ ਨਾਮਜਦ ਵਿਅਕਤੀਆਂ ਤੋਂ ਪੁਛਗਿੱਛ ਦਾ ਪੂਰਾ ਵੇਰਵਾ ਡੇ ਬਾਏ ਡੇ (ਪ੍ਰਤੀਦਿਨ) ਦਰਜ ਕਰਦੀ ਹੈ ।ਹਾਲਾਕਿ ਕੇਸ ਡਾਇਰੀ ਮਾਮਲੇ ਵਿਚ ਨਾਮਜਦ ਵਿਅਕਤੀ ਜਾਂ ਵਿਅਕਤੀਆਂ ਨੂੰ ਨਹੀਂ ਦਿੱਤੀ ਜਾ ਸਕਦੀ ਪਰ ਕਥਿਤ ਦੋਸੀ ਪੱਖ ਨੇ ਇਹ ਕੇਸ ਡਾਇਰੀ ਮਾਨਯੋਗ ਅਦਾਲਤ ਵਿਚ ਪੇਸ ਕਰਨ ਦੀ ਮੰਗ ਕੀਤੀ ਹੈ।

ਵੀ ਓ 2
ਇਸ ਮੌਕੇ ਜਾਣਕਾਰੀ ਦਿੰਦਿਆਂ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੇ ਵਕੀਲ ਗੁਰਸਾਹਿਬ ਸਿੰਘ ਬਰਾੜ ਨੇ ਦੱਸਿਆ ਕਿ ਕੋਟਕਪੂਰਾ ਗੋਲੀਕਾਡ ਮਾਮਲੇ ਵਿਚ ਮਾਨਯੋਗ ਅਦਾਲਤ ਨੇ ਅਗਲੀ ਤਾਰੀਖ ਪੇਸ਼ੀ 24 ਜੁਲਾਈ ਨਿਰਧਾਰਤ ਕੀਤੀ ਹੈ । ਉਹਨਾਂ ਦੱਸਿਆ ਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵਲੋਂ ਇਕ ਅਰਜੀ ਦਾਖਲ ਕੀਤੀ ਗਈ ਸੀ ਜਿਸ ਵਿਚ ਕੇਸ ਡਾਇਰੀ ਦੀ ਮੰਗ ਕੀਤੀ ਗਈ ਸੀ ਉਸ ਤੇ ਅੱਜ ਅਦਾਲਤ ਵਿਚ ਬਹਿਸ ਹੋਈ ਜਿਸ ਤੋਂ ਬਾਅਦ ਮਾਨਯੋਗ ਅਦਾਲਤ ਵਲੋਂ ਇਸ ਤੇ 24 ਜੁਲਾਈ ਤਰੀਖ ਨਿਰਧਾਰਤ ਹੋਈ ਹੈ ਜਿਸ ਤੇ 5 ਪੁਲਿਸ ਅਧਿਕਾਰੀਆ ਅਤੇ ਸਾਬਕਾ ਵਿਧਾਇਕ ਦਾ ਹਾਜਰ ਹੋਣਾ ਜਰੂਰੀ ਹੈ। ਕੇਸ ਡਾਇਰੀ ਬਾਰੇ ਜਾਣਕਾਰੀ ਦਿੰਦਿਆਂ ਉਹਨਾ ਕਿਹਾ ਕਿ ਕੇਸ ਡਾਇਰੀ ਅਜਿਹਾ ਦਸਤਾਵੇਜ ਹੁੰਦਾ ਹੈ ਜਿਸ ਵਿਚ ਕੋਈ ਵੀ ਜਾਂਚ ਟੀਮ ਮਾਮਲੇ ਵਿਚ ਨਾਮਜਦ ਵਿਅਕਤੀਆਂ ਤੋਂ ਪੁਛਗਿੱਛ ਦਾ ਪੂਰਾ ਵੇਰਵਾ ਡੇ ਬਾਏ ਡੇ (ਪ੍ਰਤੀਦਿਨ) ਦਰਜ ਕਰਦੀ ਹੈ ।ਹਾਲਾਕਿ ਕੇਸ ਡਾਇਰੀ ਮਾਮਲੇ ਵਿਚ ਨਾਮਜਦ ਵਿਅਕਤੀ ਜਾਂ ਵਿਅਕਤੀਆਂ ਨੂੰ ਨਹੀਂ ਦਿੱਤੀ ਜਾ ਸਕਦੀ ਪਰ ਕਥਿਤ ਦੋਸੀ ਪੱਖ ਨੇ ਇਹ ਕੇਸ ਡਾਇਰੀ ਮਾਨਯੋਗ ਅਦਾਲਤ ਵਿਚ ਪੇਸ ਕਰਨ ਦੀ ਮੰਗ ਕੀਤੀ ਹੈ।
ਬਾਈਟ : ਗੁਰਸਹਿਬ ਸਿੰਘ ਵਕੀਲ
Conclusion:
Last Updated : Jul 20, 2019, 12:00 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.