ਫ਼ਰੀਦਕੋਟ: ਬੀਤੇ ਦਿਨ ਕਿਸਾਨ ਜਗਸੀਰ ਸਿੰਘ ਨੇ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਖ਼ੁਦਕੁਸ਼ੀ ਕੀਤੀ ਸੀ। ਇਸ ਦੇ ਸਬੰਧ ਵਿੱਚ ਬੀਕੇਯੂ ਸਿੱਧੂਪੁਰ ਦੇ ਧਰਨੇ ਵਿੱਚ ਕਥਿਤ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਜਗਸੀਰ ਸਿੰਘ ਦੇ ਪਰਿਵਾਰਕ ਮੈਂਬਰ ਅੱਜ ਜੈਤੋ ਪਹੁੰਚੇ ਅਤੇ ਉਹਨਾਂ ਮ੍ਰਿਤਕ ਦੀ ਦੇਹ ਦੇ ਦਰਸ਼ਨ ਕੀਤੇ। ਇਸ ਮੌਕੇ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਅਤੇ ਮ੍ਰਿਤਕ ਦਾ ਬੇਟਾ ਹਰਵਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਵੀ ਧਰਨੇ 'ਤੇ ਪਹੁੰਚੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਜੈਤੋ ਵਿਖੇ ਧਰਨੇ ਤੇ ਆਇਆ ਸੀ ਜਿਥੇ ਸਰਕਾਰ ਦੀ ਵਾਅਦਾ ਖਿਲਾਫੀ ਨਾ ਸਹਾਰਦੇ ਹੋਏ ਉਹਨਾਂ ਨੇ ਮੌਤ ਨੂੰ ਗਲ ਲਗਾ ਲਿਆ। ਉਨ੍ਹਾਂ ਕਿਹਾ ਕਿ ਜੋ ਵੀ ਫੈਸਲਾ ਯੂਨੀਅਨ ਕਰੇਗੀ ਉਹ ਯੂਨੀਅਨ ਦੇ ਨਾਲ ਸਹਿਮਤ ਹੋਣਗੇ।
ਇਹ ਵੀ ਪੜ੍ਹੋ: ਨਿਰਭਯਾ ਗੈਂਗਰੇਪ ਦੇ ਦੋਸ਼ੀ ਨੇ ਕੀਤਾ ਵੱਡਾ ਖੁਲਾਸਾ, ਕਿਹਾ ਮੈਨੂੰ ਬਣਾਇਆ ਜਾ ਰਿਹਾ ਬਲੀ ਦਾ ਬੱਕਰਾ
ਇਸ ਦੇ ਨਾਲ ਹੀ ਮ੍ਰਿਤਕ ਦੀ ਭਰਜਾਈ ਨੇ ਕਿਹਾ ਕਿ ਜਗਸੀਰ ਸਿੰਘ 7 ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਨੇ ਸਰਕਾਰ ਵੱਲੋਂ ਕਿਸਾਨੀ ਮੰਗਾਂ ਨਾ ਮੰਨਣ ਦੇ ਚਲਦੇ ਖ਼ੁਦਕੁਸ਼ੀ ਕੀਤੀ ਹੈ।