ETV Bharat / state

ਆਹ ਕਿਸਾਨਾਂ ਨੇ ਕਣਕ ਤੇ ਝੋਨੇ ਦਾ ਲੱਭਿਆ ਬਦਲ, ਬਾਗੋ-ਬਾਗ ਹੋਏ ਕਿਸਾਨ, ਜਾਣੋ ਕਿਵੇਂ ਕੀਤੀ ਜਾਂਦੀ ਹੈ ਇਹ ਖੇਤੀ ਤੇ ਕਿੰਨ੍ਹੀਂ ਹੁੰਦੀ ਹੈ ਆਮਦਨ ? - Organic Farming in Punjab

ਫਰੀਦਕੋਟ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਆਪਣੇ ਖੇਤਾਂ ਵਿੱਚ ਰਿਵਾਇਤੀ ਅਨਾਜ ਉਗਾਉਣਾ ਸ਼ੁਰੂ ਕੀਤਾ ਜਿੰਨਾਂ ਨੂੰ ਮਿਲਟ ਕਿਹਾ ਜਾਂਦਾ। ਉਨ੍ਹਾਂ ਦੱਸਿਆ ਕਿ ਹੁਣ ਉਹ ਆਪਣੇ ਖੇਤਾਂ ਵਿਚ ਮਿਲਟਾਂ ਦੀ ਖੇਤੀ ਕਰਦੇ ਹਨ। ਇਸ ਵਕਤ ਉਨ੍ਹਾਂ ਨੇ ਕੋਧਰਾ ਅਤੇ ਕੰਗਣੀ ਦੀ ਬਿਜਾਈ ਕੀਤੀ ਹੋਈ ਹੈ ਅਤੇ ਜਲਦ ਹੀ ਬਾਕੀ ਮਿਲਟ ਵੀ ਲਗਾਏ ਜਾਣਗੇ।

ਪੰਜਾਬ ’ਚ ਆਰਗੇਨਿਕ ਖੇਤੀ ਮੁੜ ਹੋ ਰਹੀ ਪ੍ਰਫੁੱਲਿਤ

author img

By

Published : Jun 18, 2022, 7:34 PM IST

ਫਰੀਦਕੋਟ: ਕੁਦਰਤੀ ਖੇਤੀ ਨੂੰ ਮੁੜ ਤੋਂ ਅਪਣਾਉਣ ਅਤੇ ਕੁਦਰਤੀ ਖੇਤੀ ਨਾਲ ਲੋਕਾਂ ਨੂੰ ਜੋੜਨ ਲਈ ਖੇਤੀ ਵਿਰਾਸ਼ਤ ਮਿਸਨ ਬੀਤੇ ਕਈ ਸਾਲਾਂ ਤੋਂ ਲਗਾਤਾਰ ਕੰਮ ਕਰ ਰਿਹਾ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਪੰਜਾਬ ਦੇ ਲੋਕ ਹੁਣ ਕਣਕ ਝੋਨੇ ਦੇ ਬਦਲ ਨੂੰ ਅਪਣਾਉਣ ਲਈ ਹੰਭਲਾ ਮਾਰ ਰਹੇ ਹਨ। ਇਸਦੇ ਚੱਲਦੇ ਫਰੀਦਕੋਟ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਕਿਸਾਨਾਂ ਵੱਲੋਂ ਰਿਵਾਇਤੀ ਫਸਲਾਂ ਦੀ ਕਾਸ਼ਤ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਦੇ ਕਿਸਾਨ ਮੁੜਨ ਲੱਗੇ ਰਿਵਾਇਤੀ ਖੇਤੀ ਵੱਲ: ਬੇਸ਼ੱਕ ਸ਼ੁਰੂਆਤ ਵਿੱਚ ਕਿਸਾਨਾਂ ਵੱਲੋਂ ਇਹਨਾਂ ਰਿਵਾਇਤੀ ਫਸਲਾਂ ਹੇਠ ਬਹੁਤ ਥੋੜ੍ਹੇ ਰਕਬੇ ਨੂੰ ਲਿਆਂਦਾ ਜਾ ਰਿਹਾ ਪਰ ਇਹ ਇੱਕ ਚੰਗਾ ਉਪਰਾਲਾ ਹੈ ਅਤੇ ਜੇਕਰ ਕਿਸਾਨਾਂ ਨੂੰ ਇਹ ਕਿੱਤਾ ਲਾਹੇਵੰਦ ਲੱਗਿਆ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਬਦਲਵੀਂ ਖੇਤੀ ਲਈ ਇਹ ਅਹਿਮ ਹੋਵੇਗਾ ਜਿਸ ਵਿਚ ਖੇਤੀ ਵਿਰਾਸਤ ਮਿਸ਼ਨ ਦੇ ਯੋਗਦਾਨ ਨੂੰ ਵੀ ਭੁਲਾਇਆ ਨਹੀਂ ਜਾ ਸਕੇਗਾ।

ਪੰਜਾਬ ’ਚ ਆਰਗੇਨਿਕ ਖੇਤੀ ਮੁੜ ਹੋ ਰਹੀ ਪ੍ਰਫੁੱਲਿਤ

ਖੇਤੀ ਵਿਰਾਸਤ ਮਿਸ਼ਨ ਦਾ ਅਹਿਮ ਉਪਰਾਲਾ: ਸਾਡੀ ਟੀਮ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਜਾ ਕੇ ਅਜਿਹੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਖੇਤੀ ਵਿਰਾਸ਼ਤ ਮਿਸ਼ਨ ਦੇ ਸਹਿਯੋਗ ਨਾਲ ਆਪਣੇ ਖੇਤਾਂ ਵਿੱਚ ਰਿਵਾਇਤੀ ਅਨਾਜ ਉਗਾਉਣਾ ਸ਼ੁਰੂ ਕੀਤਾ ਜਿੰਨਾਂ ਨੂੰ ਮਿਲਟ ਕਿਹਾ ਜਾਂਦਾ। ਉਨ੍ਹਾਂ ਦੱਸਿਆ ਕਿ ਹੁਣ ਉਹ ਆਪਣੇ ਖੇਤਾਂ ਵਿਚ ਮਿਲਟਾਂ ਦੀ ਖੇਤੀ ਕਰਦੇ ਹਨ। ਇਸ ਵਕਤ ਉਨ੍ਹਾਂ ਨੇ ਕੋਧਰਾ ਅਤੇ ਕੰਗਣੀ ਦੀ ਬਿਜਾਈ ਕੀਤੀ ਹੋਈ ਹੈ ਅਤੇ ਜਲਦ ਹੀ ਬਾਕੀ ਮਿਲਟ ਵੀ ਲਗਾਏ ਜਾਣਗੇ।

ਝੋਨੇ ਦੀ ਫਸਲ ਨੂੰ ਛੱਡ ਰਿਵਾਇਤੀ ਭੋਜਨ ਲਈ ਵਰਤੇ ਜਾਂਦੇ ਮਿਲਟਾਂ ਦੀ ਕਾਸ਼ਤ ਕੀਤੀ ਸ਼ੁਰੂ:ਉਨ੍ਹਾਂ ਦੱਸਿਆ ਕਿ ਮਿਲਟ (ਮੋਟੇ ਆਹਾਰ) ਜਿੰਨਾਂ ਵਿੱਚ ਕੋਧਰਾ, ਕੰਗਣੀ, ਕੁਟਕੀ, ਚੀਨਾਂ, ਸਵਾਂਖ, ਹਰੀ ਕੰਗਨੀ ਅਤੇ ਰਾਗੀ ਆਦਿ ਮਨੁੱਖੀ ਸਿਹਤ ਲਈ ਬਹੁਤ ਲਾਭਦਾਇਕ ਹਨ ਅਤੇ ਇੰਨ੍ਹਾਂ ਦੇ ਸੇਵਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ’ਤੇ ਬੇਸ਼ੱਕ ਮਿਹਨਤ ਤਾਂ ਬਹੁਤ ਲੱਗਦੀ ਹੈ ਪਰ ਇੰਨ੍ਹਾਂ ਉੱਪਰ ਨਾਂ ਤਾਂ ਕੋਈ ਰੇਹਅ ਸਪਰੇਅ ਕੀਤੀ ਜਾਂਦੀ ਹੈ ਅਤੇ ਨਾਂ ਹੀ ਇੰਨ੍ਹਾਂ ਲਈ ਬਹੁਤੇ ਪਾਣੀ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਦਾ ਧਰਤੀ ਹੇਠਲਾ ਪਾਣੀ ਜਹਿਰੀਲਾ ਹੋ ਗਿਆ ਹੈ ਅਤੇ ਪਾਣੀ ਦਾ ਪੱਧਰ ਵੀ ਬਹੁਤ ਹੇਠਾ ਜਾ ਚੁੱਕਾ ਹੈ। ਇਸ ਲਈ ਪਾਣੀ ਅਤੇ ਧਰਤੀ ਦੀ ਹੋਂਦ ਨੂੰ ਬਚਾਉਣ ਲਈ ਸਾਨੂੰ ਅਜਿਹੀਆਂ ਫਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।

ਕਿਸਾਨਾਂ ਨੂੰ ਇਸ ਤਰ੍ਹਾਂ ਕੀਤਾ ਰਿਹਾ ਉਤਸ਼ਾਹਿਤ: ਇਸ ਮੌਕੇ ਜਾਣਕਾਰੀ ਦਿੰਦਿਆਂ ਖੇਤੀ ਵਿਰਾਸਤ ਮਿਸ਼ਨ ਦੇ ਪ੍ਰਮੁੱਖ ਉਮੇਂਦਰ ਦੱਤ ਨੇ ਦੱਸਿਆ ਕਿ ਖੇਤੀ ਵਿਰਾਸਤ ਮਿਸ਼ਨ ਲੰਬੇ ਸਮੇਂ ਤੋਂ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਦਾ ਆ ਰਿਹਾ ਜਿਸ ਤਹਿਤ ਉਨ੍ਹਾਂ ਵੱਲੋਂ ਲੋਕਾਂ ਨੂੰ ਮਿਲਟਾਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਦੱਸਿਆ ਮਿਲਟ ਉਹ ਮੋਟੇ ਆਹਾਰ ਹਨ ਜਿੰਨਾਂ ਨੂੰ ਖਾਣ ਨਾਲ ਇਨਸਾਨ ਦੇ ਸਰੀਰ ਨੂੰ ਲੱਗੀਆਂ ਕਈ ਤਰਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਇਹ ਸਰੀਰ ਨੂੰ ਨਿਰੋਗ ਬਣਾਉਂਦੇ ਹਨ।

ਕਿਵੇਂ ਕੀਤੀ ਜਾਂਦੀ ਹੈ ਮਿਲਟਾਂ ਦੀ ਖੇਤੀ?: ਉਨ੍ਹਾਂ ਦੱਸਿਆ ਕਿ ਮਿਲਟਾਂ ਦੀ ਖੇਤੀ ਬੜੀ ਅਸਾਨ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹੇ ਪਾਣੀ ਨਾਲ ਇੱਕ ਏਕੜ ਕਣਕ ਇੱਕ ਸੀਜਨ ਵਿੱਚ ਤਿਆਰ ਕੀਤੀ ਜਾਂਦੀ। ਉਨ੍ਹਾਂ ਪਾਣੀ ਨਾਲ ਕਰੀਬ 26 ਸਾਲ ਮਿਲਟਾਂ ਦੀ ਖੇਤੀ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਪਹਿਲਾਂ ਮਿਲਟਾਂ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਲਈ ਕਿਸਾਨਾਂ ਨੂੰ ਸਮੱਸਿਆ ਆਉਂਦੀ ਸੀ ਪਰ ਹੁਣ ਖੇਤੀ ਵਿਰਾਸਤ ਮਿਸ਼ਨ ਜੈਤੋ ਵੱਲੋਂ ਨੋ ਪ੍ਰਾਫਟ ਨੋ ਲਾਸ ਤੇ ਮਿਲਟ ਪ੍ਰੋਸੈਸਿੰਗ ਪਲਾਂਟ ਜੈਤੋ ਵਿਖੇ ਲਗਾਇਆ ਗਿਆ ਹੈ ਜਿਥੇ ਕਿਸਾਨਾਂ ਦੇ ਵੱਲੋਂ ਲਿਆਂਦੀ ਗਈ ਮਿਲਟਾਂ ਦੀ ਫਸਲ ਦੀ ਪ੍ਰੋਸੈਸਿੰਗ ਅਤੇ ਗਰੇਡਿੰਗ ਕੀਤੀ ਜਾਂਦੀ ਹੈ ਅਤੇ ਮਾਰਕੀਟਿੰਗ ਦਾ ਵੀ ਪ੍ਰਬੰਧ ਕਰਵਾਇਆ ਜਾਂਦਾ।

ਲੋਕਾਂ ਨੂੰ ਮਿਲਟਾਂ ਦੇ ਖਾਣ ਲਈ ਕੀਤਾ ਜਾ ਰਿਹਾ ਜਾਗਰੂਕ: ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਭਰ ਵਿਚ ਲੋਕਾਂ ਨੂੰ ਮਿਲਟ ਖਾਣ ਲਈ ਜਾਗਰੂਕ ਕਰਨ ਸਬੰਧੀ ਖੇਤੀ ਵਿਰਾਸਤ ਮਿਸ਼ਨ ਵੱਲੋਂ ਲਗਾਤਾਰ ਜਾਗਰੂਕਤਾ ਮੇਲੇ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਮਿਲਟਾਂ ਦੀ ਵਰਤੋਂ ਲਈ ਤਿਆਰ ਕੀਤਾ ਜਾ ਰਿਹਾ, ਜਿਸ ਦਾ ਉਨ੍ਹਾਂ ਨੂੰ ਬਹੁਤ ਵੱਡਾ ਹੁਲਾਰਾ ਮਿਲ ਰਿਹਾ।

ਉਨ੍ਹਾਂ ਦੱਸਿਆ ਕਿ 20 ਜੂਨ ਨੂੰ ਫਰੀਦਕੋਟ ਦੇ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਡੀਟੋਰੀਅਮ ਹਾਲ ਵਿਚ ਮਿਲਟਾਂ ਦੇ ਭੋਜਨ ਦਾ ਮੇਲਾ ਲਗਾਇਆ ਜਾ ਰਿਹਾ ਜਿਸ ਵਿਚ ਲੋਕਾਂ ਨੂੰ ਮੁਫਤ ਵਿਚ ਮਿਲਟਾਂ ਦੇ ਬਣੇ ਪਕਵਾਨ ਖਵਾਏ ਜਾਣਗੇ ਅਤੇ ਮਿਲਟਾਂ ਦੀ ਖੇਤੀ ਪ੍ਰਤੀ ਅਤੇ ਇਨ੍ਹਾਂ ਦੀ ਵਰਤੋਂ ਪ੍ਰਤੀ ਜਾਗਰੂਰਕ ਕੀਤਾ ਜਾਵੇਗਾ ਅਤੇ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਇਸ ਮੇਲੇ ਵਿਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ।

ਇਹ ਵੀ ਪੜ੍ਹੋ: ਅਗਨੀਪਥ ਸਕੀਮ: CM ਮਾਨ ਦੇ ਭਰੋਸਾ ਦੇਣ ਤੋਂ ਬਾਅਦ ਨੌਜਵਾਨਾ ਨੇ ਚੁੱਕਿਆ ਧਰਨਾ

ETV Bharat Logo

Copyright © 2025 Ushodaya Enterprises Pvt. Ltd., All Rights Reserved.