ਫਰੀਦਕੋਟ: ਪਿੰਡ ਪਿਪਲੀ ਵਿਖੇ ਸਿਖਰ ਦੁਪਹਿਰ 2 ਨਕਾਬਪੋਸ਼ ਲੁਟੇਰਿਆਂ ਨੇ ਘਰ 'ਚ ਇਕੱਲੀ ਔਰਤ ਨੂੰ ਬੰਦੀ ਬਣਾ ਕੇ ਕੁੱਟਮਾਰ ਕੀਤੀ। ਬਾਥਰੂਮ 'ਚ ਬੰਦ ਕਰ ਦਿੱਤਾ। ਜਦੋ ਔਰਤ ਬੇਹੋਸ਼ ਹੋ ਗਈ ਤਾਂ ਲੁਟੇਰਿਆਂ ਵੱਲੋਂ ਉਸਦੇ ਕੰਨਾਂ ’ਚ ਪਾਈਆ ਵਾਲੀਆਂ ਅਤੇ ਕਰੀਬ 15000 ਰੁਪਏ ਨਕਦੀ ਲੈਕੇ ਫਰਾਰ ਹੋ ਗਏ।
ਹਾਲਾਂਕਿ ਔਰਤ ਇਹ ਦੱਸਣ ਦੀ ਹਾਲਤ 'ਚ ਨਹੀ ਕੇ ਲੁਟੇਰਿਆਂ ਵੱਲੋਂ ਘਰ ’ਚੋਂ ਹੋਰ ਕੀ ਕੀ ਚੋਰੀ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪੁਹੰਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਪੀੜਤ ਔਰਤ ਦੇ ਪਤੀ ਸੁਖਵੰਤ ਸਿੰਘ ਨੇ ਕਿਹਾ ਕਿ ਉਹ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੀ ਪਤਨੀ ਘਰ ਚ ਇਕੱਲੀ ਸੀ ਤਾਂ ਇਸੇ ਦੌਰਾਨ ਦੋ ਲੜਕੇ ਆਏ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ ਉਨ੍ਹਾਂ ਵੱਲੋਂ ਉਸ ਦੀ ਪਤਨੀ ਦੀ ਕੁੱਟਮਾਰ ਕਰਕੇ ਬਾਥਰੂਮ ’ਚ ਬੰਦ ਕਰ ਦਿੱਤਾ ਗਿਆ। ਸਾਰੇ ਘਰ ਦੀ ਤਲਾਸ਼ੀ ਲਈ ਗਈ ਉਹ ਕੁਝ ਨਕਦੀ ਅਤੇ ਮਹਿਲਾ ਦੀਆਂ ਵਾਲੀਆ ਲਾਹ ਕੇ ਲੈ ਗਏ।
ਅਜੇ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਕਿ ਹੋਰ ਕੀ ਸਮਾਨ ਚੋਰੀ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋ ਉਹ ਘਰ ਆਏ ਤਾਂ ਬਾਥਰੂਮ ’ਚ ਉਨ੍ਹਾਂ ਦੀ ਪਤਨੀ ਬੇਹੋਸ਼ ਹਾਲਤ ‘ਚ ਮਿਲੀ ਜਿਸ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਦੋ ਤਿੰਨ ਦਿਨ ਪਹਿਲਾਂ ਇੱਕ ਲੜਕਾ ਬੈਂਕ ਦੀ ਕਾਪੀ ਦੇਖਣ ਦੇ ਬਹਾਨੇ ਆਇਆ ਸੀ।
ਇਹ ਵੀ ਪੜ੍ਹੋ:- World Photography Day: ਜਾਣੋ ਫੋਟੋਗ੍ਰਾਫ਼ੀ ਦਾ ਵਿਗਿਆਨ ਤੇ ਇਤਿਹਾਸ